ਮੋਗਾ : ਪਿੰਡ ਕਾਹਨ ਸਿੰਘ ਵਾਲਾ (ਮੋਗਾ) ਵਿਖੇ ਸਮਾਜ ਸੇਵੀ ਸੰਸਥਾ ਸ਼ਰਨ ਫਾਊਂਡੇਸ਼ਨ ਵੱਲੋਂ ਨੈਬ ਫਾਊਂਡੇਸ਼ਨ ਅਤੇ ਨੈਬ ਕਿਸਾਨ ਫਾਈਨਾਂਸ ਲਿਮਿਟਡ ਦੇ ਵਿਸ਼ੇਸ਼ ਸਹਿਯੋਗ ਨਾਲ ਪੇਂਡੂ ਵਿਕਾਸ ਦੇ ਨਿਵੇਕਲੇ ਪ੍ਰੋਜੈਕਟ ਪ੍ਰਗਤੀ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਜਤਿੰਦਰਜੋਤ ਸਿੰਘ ਜਿਲ੍ਹਾ ਵਿਕਾਸ ਪ੍ਰਬੰਧਕ ਮੋਗਾ ਨਾਬਾਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਿੰਡਾਂ ਦੀ ਨੁਹਾਰ ਬਦਲਣ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਕੰਮ ਇਸ ਪ੍ਰੋਜੈਕਟ ਤਹਿਤ ਹੋ ਰਹੇ ਹਨ ਹੁਣ ਪਿੰਡ ਵਾਸੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਅੱਗੇ ਲੈ ਕੇ ਜਾਣ ਅਤੇ ਪਿੰਡ ਨੂੰ ਕੂੜਾ ਮੁਕਤ ਕਰਨ ਲਈ ਵੀ ਆਪਣਾ ਯੋਗਦਾਨ ਪਾਉਣ। ਇਸ ਪ੍ਰੋਗਰਾਮ ਵਿੱਚ ਜਨਾਬ ਅਲੀ ਉਸਮਾਨ ਬੇਗ ਟੀਮ ਲੀਡ ਨੈਬ ਫਾਊਂਡੇਸ਼ਨ ਉਚੇਚੇ ਤੋਰ 'ਤੇ ਮੁੰਬਈ ਤੋਂ ਪੁਹੰਚੇ। ਇਸ ਦੌਰਾਨ ਆਏ ਹੋਏ ਪਿੰਡ ਵਾਸੀਆਂ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪ੍ਰੋਜੈਕਟ ਪ੍ਰਗਤੀ ਤਹਿਤ ਉਹਨਾਂ ਦੇ ਪਿੰਡ ਵਿੱਚ ਬਹੁਤ ਸਾਰੇ ਵਿਕਾਸ ਵਾਲੇ ਕੰਮ ਚੱਲ ਰਹੇ ਹਨ ਜਿਸ ਨਾਲ ਲੋਕਾ ਨੂੰ ਬਹੁਤ ਜਿਆਦਾ ਫਾਇਦਾ ਹੋ ਰਿਹਾ ਹੈ ਖਾਸ ਤੌਰ ਤੇ ਪਿੰਡ ਕਾਨ ਸਿੰਘ ਵਾਲਾ ਵਿਖੇ ਹੋਏ ਛੱਪੜ ਦੀ ਸਫਾਈ ਦੇ ਕੰਮ ਦੀ ਉਹਨਾਂ ਨੇ ਸਲਾਂਗਾ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਮੀਂਹ ਦੇ ਮੌਸਮ ਵਿੱਚ ਛੱਪਰ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਸੀ ਪਰ ਸੰਸਥਾ ਵੱਲੋਂ ਖੂਹਾਂ ਦਾ ਨਿਰਮਾਣ ਕਰਕੇ ਤੇ ਛੱਪੜ ਨੂੰ ਡੂੰਘਾ ਕੀਤਾ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਅਤੇ ਖਾਸ ਤੌਰ ਤੇ ਛੱਪੜ ਦੇ ਨੇੜੇ ਰਹਿਣ ਵਾਲੇ ਘਰਾਂ ਨੂੰ ਬਹੁਤ ਹੀ ਰਾਹਤ ਮਿਲੀ ਹੈI ਇਸ ਦੌਰਾਨ ਦੋਵਾਂ ਪਿੰਡਾਂ ਦੀ ਪੰਚਾਇਤ ਪਿੰਡ ਵਿਕਾਸ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਦੋਵਾਂ ਪਿੰਡਾਂ ਦੇ ਵਸਨੀਕ ਹਾਜਰ ਸਨ।