ਸੁਨਾਮ : ਅਗਰਵਾਲ ਸਭਾ ਸੁਨਾਮ ਵੱਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਰਮਪਤਨੀ ਸਬੀਨਾ ਅਰੋੜਾ ਨੇ ਸ਼ਿਰਕਤ ਕੀਤੀ। ਤੀਆਂ ਤੀਜ ਦੀਆਂ ਮਨਾਉਣ ਲਈ ਆਯੋਜਿਤ ਕੀਤੇ ਸਮਾਗਮ ਵਿੱਚ ਮਹਿਲਾਵਾਂ ਨੇ ਗਿੱਧਾ ਪਾਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਨਗਰ ਕੌਂਸਲ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਮਾਸਟਰ ਰਾਜੀਵ ਬਿੰਦਲ ਵੀ ਹਾਜ਼ਰ ਸਨ। ਮਹਿਲਾ ਅਗਰਵਾਲ ਸਭਾ ਦੀ ਸੂਬਾ ਪ੍ਰਧਾਨ ਸਾਬਕਾ ਕੌਂਸਲਰ ਰੇਵਾ ਛਾਹੜੀਆ, ਮਹਿਲਾ ਸਭਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਮੰਜੂ ਗਰਗ, ਜਨਰਲ ਸਕੱਤਰ ਹੈਪੀ ਜੈਨ, ਮੰਜੂ ਅਗਰਵਾਲ, ਅੰਜੂ ਗਰਗ ਅਤੇ ਸ਼ਾਲੂ ਬਾਂਸਲ ਸਮੇਤ ਹੋਰਨਾਂ ਮਹਿਲਾਵਾਂ ਨੇ ਮੁੱਖ ਮਹਿਮਾਨ ਸਬੀਨਾ ਅਰੋੜਾ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਕੇ ਮਾਣ ਬਖ਼ਸ਼ਿਆ ਹੈ। ਉਨ੍ਹਾਂ ਆਖਿਆ ਕਿ ਤੀਆਂ ਦਾ ਤਿਉਹਾਰ ਅਗਰਵਾਲ ਸਭਾ ਸਮਾਜ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ। ਮੁੱਖ ਮੰਤਰੀ ਸਬੀਨਾ ਅਰੋੜਾ ਨੇ ਆਖਿਆ ਕਿ ਤੀਆਂ ਆਪਸੀ ਪਿਆਰ ਦੀਆਂ ਤੰਦਾਂ ਨੂੰ ਵਧੇਰੇ ਮਜ਼ਬੂਤ ਕਰਦੀਆਂ ਹਨ, ਹਰ ਸਾਲ ਮਨਾਏ ਜਾਂਦੇ ਤੀਆਂ ਤੀਜ ਦੀਆਂ ਦੀ ਮਹਿਲਾਵਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉਨ੍ਹਾਂ ਅਗਰਵਾਲ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।