ਅੰਮ੍ਰਿਤਸਰ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਹੋਣਹਾਰ ਵਿਦਿਆਰਥੀ ਸ਼ਬਦ ਅਰੋੜਾ ਨੇ ਪੀ.ਟੀ.ਸੀ ਪੰਜਾਬੀ ਦੇ ਪ੍ਰਸਿੱਧ ਸੰਗੀਤ ਰਿਆਇਲਟੀ ਸੋ਼ਅ ਵੌਇਸ ਆਫ ਪੰਜਾਬ ਮਾਸਟਰ ਚੈਂਪਸ— 2026 ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਹਜ਼ਾਰਾਂ ਪ੍ਰਤੀਯੋਗੀਆਂ ਵਿਚੋਂ ਟਾਪ—20 ਵਿਚ ਚੁਣੇ ਜਾਣ ਤੋਂ ਬਾਅਦ ਵੱਖ—ਵੱਖ ਮੁਸ਼ਕਿਲ ਰਾਊਂਡਜ਼ ਨੂੰ ਪਾਰ ਕਰਦਿਆਂ ਸ਼ਬਦ ਅਰੋੜਾ ਨੇ ਟਾਪ—3 ਵਿਚ ਜਗ੍ਹਾਂ ਬਣਾਈ ਅਤੇ ਆਖਿਰਕਾਰ ਸ਼ੋਅ ਦਾ ਜੇਤੂ ਬਨਣ ਦਾ ਮਾਣ ਹਾਸਲ ਕੀਤਾ। ਇਸ ਪ੍ਰਾਪਤੀ ਸਦਕਾ ਉਸਨੂੰ ਸ਼ੋਅ ਦੇ ਪ੍ਰਸਿੱਧ ਜੱਜਾਂ ਅਤੇ ਪੀ.ਟੀ.ਸੀ ਇੰਟਰਟੈਨਮੈਂਟ ਚੈਨਲਸ ਦੇ ਸੀ.ਈ.ਓ ਰਾਜੀ ਐਮ.ਸਿ਼ੰਦੇ ਦੀ ਅਗਵਾਈ ਹੇਠ ਇੱਕ ਸੰਗੀਤ ਵੀਡੀਓ ਵਿਚ ਲਾਂਚ ਹੋਣ ਦਾ ਮੌਕਾ ਵੀ ਮਿਲੇਗਾ। ਮਹਿਜ ਤਿੰਨ ਸਾਲ ਦੀ ਉਮਰ ਤੋ ਹੀ ਗਾਇਕੀ ਸਿਖ ਰਹੇ ਸ਼ਬਦ ਅਰੋੜਾ ਦੂਰਦਰਸ਼ਨ ਰਿਆਇਲਟੀ ਸ਼ੋਅ ਦੇ ਨਾਲ—ਨਾਲ ਪੰਜਾਬ ਨਾਟਸ਼ਾਲਾ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ ਫਾਇਨ ਆਰਟਸ ਸਮੇਤ ਕਈ ਪ੍ਰਮੁੱਖ ਮੰਚਾਂ ਤੇ ਆਪਣੇ ਕਲ੍ਹਾ ਦੇ ਜ਼ੋਹਰ ਦਿਖਾ ਚੁੱਕਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਸਮੂਹ ਅਹੁਦੇਦਾਰਾਂ ਨੇ ਸ਼ਬਦ ਅਰੋੜਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੀ ਮਿਹਨਤ ਲਗਨ ਅਤੇ ਸੰਗੀਤ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਸਕੂਲ ਦੇ ਮੈਂਬਰ ਇੰਚਾਰਜ ਅਤੇ ਚੀਫ਼ ਖ਼ਾਲਸਾ ਦੀਵਾਨ ਸਰਪ੍ਰਸਤ ਸ੍ਰ.ਰਾਜਮਹਿੰਦਰ ਸਿੰਘ ਮਜੀਠਾ, ਸਕੂਲ ਦੇ ਮੈਂਬਰ ਇੰਚਾਰਜ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਜਾਇੰਟ ਸਕੱਤਰ ਇੰਜੀ.ਜਸਪਾਲ ਸਿੰਘ, ਸਕੂਲ ਮੈਂਬਰਜ਼ ਇੰਚਾਰਜ ਸ੍ਰ.ਆਦਰਸ਼ਪਿੰਦਰ ਸਿੰਘ ਮਾਨ ਅਤੇ ਸ੍ਰ.ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਮੀਤੂ ਮਿਨੋਚਾ ਨੇ ਸ਼ਬਦ ਅਰੋੜਾ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸ਼ਬਦ ਅਰੋੜਾ ਦੀ ਇਹ ਪ੍ਰਾਪਤੀ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਅਜਿਹੇ ਵਿਦਿਆਰਥੀ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਹਨ।