ਜੰਡਿਆਲਾ ਗੁਰੂ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਬੰਡਾਲਾ ਤੋਂ ਆਪਣੀ ਚੋਣ ਮਹਿੰਮ ਦਾ ਅਗਾਜ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਵੱਡੇ ਲੁਟੇਰੇ ਹਨ ਅਤੇ ਇਹਨਾਂ ਵਿੱਚ ਔਰੰਗਜ਼ੇਬ ਦੀ ਰੂਹ ਆ ਗਈ ਹੈ ਅਤੇ ਜੰਡਿਆਲਾ ਗੁਰੂ ਹਲਕੇ ਵਿੱਚ ਸ਼ਰੇਆਮ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅੱਜ ਸ਼ਾਮ ਆਪਣੇ ਜੱਦੀ ਪਿੰਡ ਬੰਡਾਲਾ ਤੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਜਿਹੜੇ ਲੋਕ ਫਿਰੌਤੀਆਂ ਨਹੀਂ ਦਿੰਦੇ ਉਹਨਾਂ ਦੇ ਘਰਾਂ, ਦੁਕਾਨਾਂ ਤੇ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਵਿੱਚ ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਅਤੇ ਨੌਜਵਾਨ ਸੜਕਾਂ, ਮੁਹੱਲਿਆਂ ਵਿੱਚ ਡਿੱਗੇ ਆਮ ਹੀ ਮਿਲ ਜਾਂਦੇ ਹਨ। ਉਹਨਾਂ ਕਿਹਾ ਕਿ ਜਿੰਨਾ ਮੁਲਾਜ਼ਮਾਂ ਨੇ ਇਹਨਾਂ ਦੀ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਉਹਨਾਂ ਹੀ ਮੁਲਾਜ਼ਮਾਂ ਨੂੰ ਨਰੇਗਾ, ਸਫਾਈ ਕਰਮਚਾਰੀਆਂ, ਬਿਜਲੀ ਕਰਮਚਾਰੀਆਂ, ਕਿਸਾਨਾਂ ਅਤੇ ਹੋਰ ਹੱਕ ਮੰਗਦੇ ਮੁਲਾਜ਼ਮਾਂ ਤੇ ਅੰਨੇ ਵਾਹ ਤਸ਼ੱਦਦ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਲਾਡੀ ਬੰਡਾਲਾ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ, ਜਸਮੇਰ ਸਿੰਘ ਖਲੈਹਿਰਾ, ਜਗਰੂਪ ਸਿੰਘ ਰੂਬੀ ਤਲਵੰਡੀ ਡੋਗਰਾਂ, ਸੁਰਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ ਬੰਡਾਲਾ, ਜਤਿੰਦਰ ਸਿੰਘ ਨਾਟੀ, ਸੁਰਿੰਦਰ ਸਿੰਘ ਸ਼ਾਹ, ਜੋਗਾ ਸਿੰਘ ਅਮਰਕੋਟ, ਰਾਜਬੀਰ ਸਿੰਘ ਵਡਾਲੀ, ਅਵਤਾਰ ਸਿੰਘ ਟੱਕਰ, ਜਸਵਿੰਦਰ ਸਿੰਘ ਝੰਡ, ਲਖਵਿੰਦਰ ਸਿੰਘ ਬੰਡਾਲਾ, ਸੁਖਵਿੰਦਰ ਸਿੰਘ ਬੰਡਾਲਾ, ਗੁਰੂਬਖਸ ਸਿੰਘ ਨੰਬਰਦਾਰ, ਬਲਵਿੰਦਰ ਗਿੱਲ, ਗੁਰਮੀਤ ਸਿੰਘ ਨੰਗਲੀ ਗੁਰਪਾਲ ਸਿੰਘ ਚੌਹਾਨ, ਰਣਜੀਤ ਸਿੰਘ ਠੱਠੀਆਂ, ਵੱਸਣ ਸਿੰਘ ਬੰਡਾਲਾ, ਹਰਜਿੰਦਰ ਸਿੰਘ ਰਾਜਾ ਕੁਹਾਟਵਿੰਡ, ਸਵਿੰਦਰ ਸਿੰਘ ਵਡਾਲਾ ਜੌਹਲ ਤੇ ਹੋਰ ਹਾਜ਼ਰ ਸਨ ।