ਪਾਤੜਾਂ : ਕੇ ਐੱਸ ਬੀ ਵਰਲਡ ਸਕੂਲ ਪਾਤੜਾਂ ਵਿੱਚ ਜੋਨਲ ਪੱਧਰ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੇ ਐਸ ਬੀ ਵਰਲਡ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਤੀਯੋਗਿਤਾ ਦੇ ਅੰਡਰ-14, ਅੰਡਰ-17 ਕੁੜੀਆਂ ਵਰਗ ਵਿੱਚ ਕੇ ਐਸ ਬੀ ਵਰਲਡ ਸਕੂਲ ਪਾਤੜਾਂ ਦੀਆਂ ਵਿਦਿਆਰਥਣਾਂ ਨੇ ਪਹਿਲਾ ਅਤੇ ਅੰਡਰ-19 ਕੁੜੀਆਂ ਵਰਗ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕੀਤਾ।ਇਸੇ ਤਰ੍ਹਾਂ ਅੰਡਰ-14 , ਅੰਡਰ-17 ਅਤੇ ਅੰਡਰ-19 ਮੁੰਡਿਆਂ ਦੇ ਤਿੰਨਾਂ ਵਰਗਾਂ ਵਿੱਚ ਕੇ ਐਸ ਬੀ ਵਰਲਡ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਗੁਰਲਾਡ ਸਿੰਘ ਕਾਹਲੋ ਜੀ, ਚੇਅਰਪਰਸਨ ਮੈਡਮ ਰੀਨਾ ਚੀਮਾ ਜੀ ਅਤੇ ਚੇਅਰਮੈੱਨ ਸ੍ਰੀ ਨਰੇਸ਼ ਕੁਮਾਰ ਜੀ ਨੇ ਸਮੂਹ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ, ਜੋ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਸਹੂਜਾ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਉੱਚੀਆਂ ਉਪਲਬਧੀਆਂ ਦੀ ਕਾਮਨਾ ਕੀਤੀ।