ਜੰਡਿਆਲਾ ਗੁਰੂ : ਕੱਲ ਦੇ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਅਤੇ ਲੀਡਰਸ਼ਿਪ ਕੁਆਲਿਟੀ ਪੈਦਾ ਕਰਨ ਲਈ ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸਕੂਲ ਦੇ ਸ਼ਾਨਦਾਰ ਆਡੋਟੋਰੀਅਮ ਵਿੱਚ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿੱਚ ਸਕੂਲ ਦੇ ਗਤੀਸ਼ੀਲ ਵਿਦਿਆਰਥੀਆਂ ਨੂੰ ਉਨਾਂ ਦੀਆਂ ਲੀਡਰਸ਼ਿਪ ਭੂਮਿਕਾਵਾਂ ਸੌਂਪੀਆਂ ਗਈਆਂ। ਉਹਨਾਂ ਨੂੰ ਸੌਂਪੀਆਂ ਗਈਆਂ ਜਿੰਮੇਦਾਰੀਆਂ ਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦਾ ਵਾਅਦਾ ਲਿਆ ਗਿਆ। ਨੌਜਵਾਨ ਆਗੂਆਂ ਨੂੰ ਰਸਮੀ ਤੌਰ ਤੇ ਵੱਖ-ਵੱਖ ਜਿੰਮੇਦਾਰੀਆਂ ਜਿਵੇਂ, ਹੈਡ ਬੋਏ,ਹੈਡ ਗਰਲ,ਡਿਪਟੀ ਹੈਡ ਬੋਏ ਡਿਪਟੀ ਹੈਡ ਗਰਲ,ਸਪੀਕਰ ,ਵੈਲਨੈਸ ਕੈਪਟਨ, ਕੈਂਪਸ ਰਿਸਪੋਂਸੀਬਿਲਿਟੀ ਅਮਬੈਸਡਰ, ਅਮਬੈਸਡਰ ਹਾਊਸ ਕੈਪਟਨ,ਵਾਈਸ ਹਾਊਸ ਕੈਪਟਨ ਅਤੇ ਪ੍ਰੇਫੈਕਟਸ ਦੇ ਬੈਜ ਅਤੇ ਸੈਸ਼ੇ ਨਾਲ ਸਨਮਾਨਿਤ ਕੀਤਾ ਗਿਆ। ਜੋ ਕਿ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਅਤੇ ਸੇਵਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਉਨਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਰਨਲ ਕਰਨੈਲ ਸਿੰਘ (ਕਮਾਂਡਿੰਗ ਆਫਿਸਰ ਸੀ. ਓ) 11 ਪੰਜਾਬ ਬਟਾਲੀਅਨ ਐਨ.ਸੀ.ਸੀ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਪਰਮਿੰਦਰ ਕੌਰ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਹ ਪ੍ਰੋਗਰਾਮ ਇੱਕ ਪ੍ਰੇਰਨਾਦਾਇਕ ਅਤੇ ਸਕੂਲ ਦੇ ਆਤਮ ਵਿਸ਼ਵਾਸੀ, ਦੂਰਦਰਸ਼ੀ ਅਤੇ ਭਵਿੱਖ ਦੇ ਨੇਤਾਵਾਂ ਅਤੇ ਆਪਣੇ ਕੰਮ ਨੂੰ ਮਿਹਨਤ ਲਗਨ ਨਾਲ ਕਰਨ ਦੀ ਭਾਵਨਾ ਨੂੰ ਦਰਸਾਉਂਦਾ ਰਿਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਸ਼ਰਮਾ ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।