ਖਰੜ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਹਲਕੇ ਖਰੜ ਦੇ ਬਲਾਕ ਖਰੜ ਦੇ ਪਿੰਡ ਝੰਜੇੜੀ ਅਤੇ ਮਜਾਤ ਦੌਰਾ ਕੀਤਾ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਹ ਗੁੱਗਾ ਮਾੜੀ ਦੇ ਸਮਾਗਮ ਵਿੱਚ ਨਤਮਸਤਕ ਵੀ ਹੋਏ। ਝੰਜੇੜੀ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਚਾਇਤੀ ਰਾਜ ਵਿਭਾਗ ਦੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਐਡਾ ਵੱਡਾ ਪਿੰਡ ਹੈ, ਪਰ ਇਸ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦਾ ਕੋਈ ਢੁੱਕਵਾਂ ਨਿਕਾਸ ਨਹੀਂ ਹੈ, ਜਿਸ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਥਾਂ-ਥਾਂ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਪਿੰਡ ਜਲ-ਥਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੋਈ ਵੀ ਸਰਕਾਰੀ ਗ੍ਰਾਂਟ ਨਹੀਂ ਮਿਲੀ। ਜਦੋਂ ਕਿ ਨਿਯਮਾਂ ਮੁਤਾਬਕ ਇਸ ਸੜਕ ਦੀ 5 ਸਾਲ ਦੀ ਸਾਂਭ-ਸੰਭਾਲ ਠੇਕੇਦਾਰ ਕੋਲ ਹੁੰਦੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਹੁਣ ਤੱਕ ਲੋਕਾਂ ਨੂੰ ਕਿਤੇ ਵੀ ਮੁੱਖ ਮੰਤਰੀ ਜੀ ਵੱਲੋਂ ਚਲਾਈ ਗਈ “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ”ਤਹਿਤ 10 ਲੱਖ ਰੁਪਏ ਸਾਲਾਨਾ ਇਲਾਜ ਵਾਲੇ ਕਾਰਡ ਦਾ ਲਾਭ ਨਹੀਂ ਮਿਲਿਆ। ਇਸ ਦੇ ਨਾਲ ਹੀ ’ਮੁੱਖ ਮੰਤਰੀ ਦੀ ਰਸੋਈ ਸਕੀਮ’ ਤਹਿਤ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ “ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਜੋ 1000/1500 ਰੁਪਏ ਦੀ ਮਾਣ-ਭੱਤਾ ਸਕੀਮ ਹੈ, ਇਨਾਂ ਵਿੱਚ ਵੀ ਬਹੁਤ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਸਬੰਧਤ ਲਿੰਕ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ, ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਅਤੇ ਲਗਾਤਾਰ ਬਿਜਲੀ ਯਾਦ ਦੇ ਕੱਟਾਂ ਤੋਂ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ।ਇਸ ਮੌਕੇ ਸਰਪੰਚ ਸਰਬਜੀਤ ਸਿੰਘ ਟੋਡਰਮਾਜਰਾ, ਸੋਨਾ ਝੰਜੇੜੀ, ਸੋਨੂੰ ਝੰਜੇੜੀ, ਆਦਿ ਹਾਜ਼ਰ ਸਨ