Thursday, December 04, 2025

Majha

ਨੌਜਵਾਨ ਦਾ ਕਤਲ ਕਰ ਕੇ ਖੁਰਦ-ਬੁਰਦ ਕੀਤੀ ਲਾਸ਼

July 04, 2021 09:22 AM
SehajTimes

ਫਿਰੋਜ਼ਪੁਰ : ਅੱਜ ਤੜਕ ਸਾਰ ਇਕ ਨੌਜਵਾਨ ਦੀ ਲਾਸ਼ ਨਹਿਰ ਵਿਚ ਤੈਰਦੀ ਮਿਲੀ, ਜਿਸ ਦੀ ਫ਼ੋਟੋ ਖਿਚ ਕੇ ਆਸਪਾਸ ਦੇ ਪਿੰਡਾਂ ਵਿਚ ਭੇਜੀ ਗਈ ਤਾਂ ਤੁਰਤ ਹੀ ਮ੍ਰਿਤਕ ਦੀ ਪਛਾਣ ਹੋ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਬਾਰੇ ਕੇ ਦੇ ਰਹਿਣ ਵਾਲੇ ਫੂੰਮਣ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵ੍ਹੱਟਸਐਪ 'ਤੇ ਫੋਟੋਆਂ ਪਾ ਕੇ ਗੁਆਂਢੀ ਪਿੰਡ ਦੇ ਸਰਪੰਚ ਨੇ ਦੱਸਿਆ ਸੀ ਕਿ ਫੋਟੋਆਂ ਵੇਖ ਕੇ ਦੱਸੋ ਕਿ ਇਹ ਵਿਅਕਤੀ ਤੁਹਾਡੇ ਪਿੰਡ ਦਾ ਲੱਗਦਾ ਹੈ। ਫੋਟੋਆਂ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਉਧਰ ਨਹਿਰ ਚ ਰੁੜ੍ਹੀ ਜਾ ਰਹੀ ਲਾਸ਼ ਨੂੰ ਨਹਿਰ ਵਿੱਚ ਨਹਾ ਰਹੇ ਕੁੱਝ ਨੌਜਵਾਨਾਂ ਨੇ ਕੱਢ ਕੇ ਬਾਹਰ ਰੱਖ ਦਿੱਤਾ ਅਤੇ ਮੌਕੇ ਤੇ ਪੁਲਸ ਨੂੰ ਇਤਲਾਹ ਕਰ ਦਿੱਤੀ। ਇਸ ਸਬੰਧੀ ਮ੍ਰਿਤਕ ਫੁੰਮਣ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਸਨ ਅਤੇ ਉਨ੍ਹਾਂ ਨੇ ਉਸ ਨੂੰ ਕਈ ਵਾਰ ਇਸ ਗ਼ਲਤ ਕੰਮ ਤੋਂ ਰੋਕਿਆ ਵੀ ਸੀ, ਪਰੰਤੂ ਉਹ ਬਾਜ਼ ਨਹੀਂ ਆਈ ਇਸ ਦਾ ਕਾਰਨ ਹੀ ਹੈ ਕਿ ਉਸ ਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੈ। ਦੂਸਰੇ ਪਾਸੇ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹ ਖ਼ੁਦ ਬੀਮਾਰੀ ਦੀ ਹਾਲਤ ਵਿੱਚ ਹੈ ਅਤੇ ਉਹ ਇਸ ਤਰ੍ਹਾਂ ਦਾ ਕੰਮ ਕਦੇ ਵੀ ਨਹੀਂ ਕਰ ਸਕਦੀ ਉਸ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਧਰ ਮੌਕੇ 'ਤੇ ਪਹੁੰਚੇ ਡੀਐਸਪੀ ਜਗਦੀਸ਼ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮ੍ਰਿਤਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੋਇਆ ਹੈ ਅਤੇ ਉਸ ਦੇ ਕਤਲ ਸਬੰਧੀ ਸੱਟਾਂ ਸਪੱਸ਼ਟ ਦਿਖਾਈ ਦੇ ਰਹੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Have something to say? Post your comment

 

More in Majha

ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ

ਗੁਰਦਾਸਪੁਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਸਦਕਾ ਇੱਕ ਹੋਰ ਅੱਤਵਾਦੀ ਹਮਲਾ ਟਲ਼ਿਆ; ਹੈਂਡ ਗ੍ਰਨੇਡ, ਦੋ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਬਟਾਲਾ ਦੇ ਮੋਬਾਈਲ ਸਟੋਰ 'ਤੇ ਗੋਲੀਬਾਰੀ: ਗੈਂਗਸਟਰ ਨਿਸ਼ਾਨ ਜੋਰੀਆਂ ਦਾ ਮੁੱਖ ਸਾਥੀ ਸੰਖੇਪ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ; ਗਲੌਕ ਪਿਸਤੌਲ ਬਰਾਮਦ

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; 2 ਹੈਂਡ-ਗ੍ਰੇਨੇਡ, ਗਲੋਕ ਪਿਸਤੌਲ ਸਮੇਤ ਦੋ ਕਾਬੂ

ਖੇਤਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਹੱਤਿਆ ਦਾ ਸ਼ੱਕ ਪੁਲਿਸ ਵੱਲੋਂ ਕੇਸ ਦਰਜ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਕਪੂਰਥਲਾ ਵਿੱਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਮੁੱਖ ਮੈਂਬਰ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ; ਨੌਂ ਪਿਸਤੌਲਾਂ ਬਰਾਮਦ

ਅੰਮ੍ਰਿਤਸਰ ਵਿੱਚ ਪਾਕਿਸਤਾਨ ਅਧਾਰਤ ਹਥਿਆਰ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ