ਅੰਮ੍ਰਿਤਸਰ, 11 ਜੁਲਾਈ : ਪੰਜਾਬ ਸਰਕਾਰ ਦੇ ਹੁਕਮਾਂ ਜ਼ਿਲਾ ਪੱਧਰੀ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਜ਼ਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਕਮਿਊਨਿਟੀ ਹੈਲਥ ਸੈਂਟਰ ਮਾਨਾ ਵਾਲਾ ਵਿਖੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਨੇ ਦੱਸਿਆ ਕਿ ਵੱਧਦੀ ਆਬਾਦੀ ਨੂੰ ਠੱਲ੍ਹ ਪਾਊਣ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਦਾ ਹੈ, ਕਿੳੇੁਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ। ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀ ਬਲਕਿ ਸਮਾਜ ਦੀ ਹਰੇਕ ਸਮੱਸਿਆਂ ਦੀ ਜੜ੍ਹ ਹੈ। ਉਹਨਾਂ ਆਖਿਆ ਕਿ ਸਿਹਤ ਵਿਭਾਗ ਵੱਲੋਂ ਵੱੱਖ-ਵੱੱਖ ਪਰਿਵਾਰ ਨਿਯੋਜਨ ਦੇ ਤਰੀਕਿਆ ਬਾਰੇ ਵਿਸਥਾਰ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ। ਜਿਨਾ ਵਿੱੱਚ ਅੰਤਰਾ ਨਾਮ ਦੇ ਗਰਭ ਨਿਰੋਧਕ ਟੀਕੇ ਬਾਰੇ ਦਸਿਆ ਕਿ ਇਸ ਟੀਕੇ ਰਾਹੀ 3 ਮਹੀਨੇ ਤਕ ਅਣਚਾਹੇ ਗਰਭ ਤੋ ਬਚਿਆਂ ਜਾ ਸਕਦਾ ਹੈ ਅਤੇ ਇਹ ਇਕ ਬਹੁਤ ਹੀ ਕਾਰਗਰ ਤਰੀਕਾ ਹੈ। ਇਸ ਦੇ ਨਾਲ ਹੀ ਛਾਯਾ ਨਾਮ ਦੀ ਗਰਭ ਨਿਰੋਧਕ ਗੋਲੀ ਬਾਰੇ ਦਸਿਆ ਕਿ ਇਹ ਗੋਲੀ ਬਹੁਤ ਹੀ ਸੁਰਖਸ਼ਿਤ ਹੈ ਅਤੇ ਇਸ ਨਾਲ ਬਿਨਾ ਕਿਸੇ ਸਾਈਡ ਇਫੈਕਟ ਤੋ ਅਣਚਾਹੇ ਗਰਭ ਤੋ ਬਚਿਆਂ ਜਾ ਸਕਦਾ ਹੈ। ਇਸ ਤੋ ਇਲਾਵਾ ਨਸਬੰਦੀ, ਨਲਬੰਦੀ, ਕੌਪਰ-ਟੀ, ਪੀ.ਪੀ.ਆਈ.ਯੁ.ਸੀ.ਡੀ, ੳਰਲ ਪਿਲਸ ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜਦੀਕ ਦੇ ਸਿਹਤ ਕੇਦਰ ਨਾਲ ਸੰਪਰਕ ਕਰਨ ਲਈ ਕਿਹਾ। ਇਸ ਮੋਕੇ ਤੇ ਜਿਲਾ੍ ਐਮ.ਈ.ਆਈ.ਓ ਅਮਰਦੀਪ ਸਿੰਘ, ਡੀ.ਪੀ.ਐਮ ਸੁਖਜਿੰਦਰ ਸਿੰਘ, ਬਲਾਕ ਐਜੂਕੇਟਰ ਸੌਰਵ ਸ਼ਰਮਾ ਸਮੇਤ ਸਮੂਹ ਸਟਾਫ ਮੋਜੂਦ ਸਨ।