Monday, December 15, 2025

Malwa

ਲੁਧਿਆਣਾ ਵਿਖੇ ਫੈਕਟਰੀ ’ਚ ਲੱਗੀ ਭਿਆਨਕ ਅੱਗ

July 03, 2021 11:29 AM
SehajTimes

ਲੁਧਿਆਣਾ : ਅੱਜ ਯਾਨੀ ਕਿ ਸਨਿਚਰਵਾਰ ਤੜਕਸਾਰ ਲੁਧਿਆਣਾ ਵਿਖੇ ਹਿੰਦੁਸਤਾਨ ਟਾਇਰਜ਼ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਜ ਏਨੀ ਜਬਰਦਸਤ ਸੀ ਕਿ ਅੱਗ ਬੁਝਾਉ ਦਸਤੇ ਲਗਾਤਾਰ ਆ ਰਹੇ ਸਨ ਪਰ ਅੱਗ ਉਪਰ ਕਾਬੂ ਪਾਉਣ ਲਈ ਕਾਫੀ ਦਿਕਤਾਂ ਪੇਸ਼ ਆ ਰਹੀਆਂ ਸਨ। ਮਿਲੀ ਜਾਣਕਾਰੀ ਅਨੁਸਾਰ 100 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਣਾ ਪਿਆ। ਇਹ ਫ਼ੈਕਟਰੀ ਚੀਮਾ ਚੌਕ ਕੋਲ ਆਰ ਕੇ ਰੋਡ ’ਤੇ ਹੈ। ਤੜਕੇ ਲੱਗੀ ਅੱਗ ਨਾਲ ਕਾਫੀ ਨੁਕਸਾਨ ਹੋਇਆ ਹੈ। ਖ਼ਬਰ ਲਿਖੇ ਜਾਣ ਤਕ ਫੈਕਟਰੀ ਦੇ ਮਾਲਕ ਮੌਕੇ ’ਤੇ ਨਹੀਂ ਪਹੁੰਚੇ ਸਨ। ਅੱਗ ਲੱਗਣ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਪੁਲਿਸ ਵੀ ਪੁੱਜ ਚੁੱਕੀ ਹੈ ਅਤੇ ਅੱਗ ਬੁਝਾਉਣ ਦੀ ਕਾਰਵਾਈ ਵੀ ਜਾਰੀ ਹੈ।

Have something to say? Post your comment

 

More in Malwa