ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਹੋਈ ਚੋਣ ਵਿੱਚ ਚੇਤ ਰਾਮ ਢਿੱਲੋਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਮਾਸਟਰ ਅੰਤਰ ਸਿੰਘ ਆਨੰਦ, ਮਾਸਟਰ ਅਮਰੀਕ ਸਿੰਘ ਖੰਨਾ, ਬਲਵੰਤ ਸਿੰਘ ਸ਼ੇਰੋਂ ਅਤੇ ਜਗਦੇਵ ਸਿੰਘ ਚੀਮਾਂ ਦੇ ਅਧਾਰਿਤ ਦੇਖ ਰੇਖ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਨਿਗਰਾਨ ਕਮੇਟੀ ਦੇ ਸੀਨੀਅਰ ਮੈਂਬਰ ਮਾਸਟਰ ਅੰਤਰ ਸਿੰਘ ਆਨੰਦ ਨੇ ਦੱਸਿਆ ਕਿ ਦੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਦਾ ਚੇਤ ਰਾਮ ਢਿੱਲੋਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਜਨਰਲ ਸਕੱਤਰ ਸ਼ਵਿੰਦਰ ਸਿੰਘ ਚੱਠਾ, ਵਿਤ ਸਕੱਤਰ ਗਿਰਧਾਰੀ ਲਾਲ ਜਿੰਦਲ , ਚੇਅਰਮੈਨ ਪ੍ਰੇਮ ਚੰਦ ਅਗਰਵਾਲ ਨੂੰ ਬਣਾਇਆ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਭੱਟੀ, ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ, ਸੁਖਦੇਵ ਸਿੰਘ ਭੁੱਲਰ, ਸੁਖਦੇਵ ਸਿੰਘ ਚੀਮਾ, ਬਰੇਸ਼ ਕੁਮਾਰ ਗਰਗ, ਜਗਦੇਵ ਸਿੰਘ ਚੀਮਾ, ਚਮਕੌਰ ਸਿੰਘ ਸਿੱਧੂ, ਧੰਨ ਸਿੰਘ ਛਾਜਲੀ, ਪਿਆਰਾ ਸਿੰਘ ਖੋਖਰ, ਕ੍ਰਿਸ਼ਨ ਸਿੰਘ ਜਖੇਪਲ, ਪ੍ਰਿੰਸੀਪਲ ਮੇਵਾ ਸਿੰਘ ਚੱਠਾ, ਕਰਮ ਸਿੰਘ ਛਾਜਲੀ, ਹਰਨੇਕ ਸਿੰਘ ਖੋਖਰ, ਗੰਗਾ ਰਾਮ, ਬਲਵੰਤ ਸਿੰਘ ਸ਼ੇਰੋਂ, ਅਸ਼ੋਕ ਕੁਮਾਰ ਵਰਮਾ, ਕੁਲਦੀਪ ਪਾਠਕ, ਕਾਕਾ ਸਿੰਘ ਚੀਮਾ, ਬਿੱਕਰ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਦਰਸ਼ਨ ਸਿੰਘ ਚੱਠਾ, ਕਰਨੈਲ ਸਿੰਘ ਜਖੇਪਲ, ਭਰਪੂਰ ਸਿੰਘ ਤਿਰੰਜੀ ਖੇੜਾ, ਸਵਰਨਜੀਤ ਕੌਰ ਸ਼ੇਰੋਂ, ਗੁਰਦਿਆਲ ਸਿੰਘ, ਲੀਲਾ ਸਿੰਘ, ਬਲਦੇਵ ਕੌਰ ਧਰਮਗੜ੍ਹ, ਕਰਮਜੀਤ ਕੌਰ ਧਰਮਗੜ੍ਹ, ਡਾਕਟਰ ਸ਼ਮਿੰਦਰ ਸਿੰਘ ਸਿੱਧੂ, ਰਤਨ ਲਾਲ, ਨਰੰਜਨ ਸਿੰਘ, ਸੋਮ ਲਾਲ ਨਮੋਲ, ਰਾਮ ਨਰੇਸ਼ ਮਾਲੀ ਆਦਿ ਪੈਨਸ਼ਨਰਜ਼ ਹਾਜ਼ਰ ਸਨ।