Friday, October 23, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Majha

"ਸਮਾਧਾਨ ਸਮਾਰੋਹ" ਅਤੇ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਯੋਜਿਤ ਵਿਸ਼ੇਸ਼ ਲੋਕ ਅਦਾਲਤ ਸਬੰਧੀ ਜਾਗਰੂਕਤਾ

July 08, 2026 08:44 PM
Rozana Sehaj times

 

ਅੰਮ੍ਰਿਤਸਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਮੁਕੱਦਮੇਬਾਜ਼ਾਂ ਅਤੇ ਆਮ ਲੋਕਾਂ ਨੂੰ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਲੰਬਿਤ ਮਾਮਲਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਰੇ ਲਈ ਆਯੋਜਿਤ ਕੀਤੇ ਜਾ ਰਹੇ "ਸਮਾਧਾਨ ਸਮਾਰੋਹ" ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਸਮਾਧਾਨ ਸਮਾਰੋਹ 21 ਅਪ੍ਰੈਲ, 2026 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦਾ ਸਮਾਪਨ 21, 22 ਅਤੇ 23 ਅਗਸਤ, 2026 ਨੂੰ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵਿਸ਼ੇਸ਼ ਲੋਕ ਅਦਾਲਤ ਨਾਲ ਹੋਵੇਗਾ। ਇਸ ਵਿਸ਼ੇਸ਼ ਪਹਿਲ ਦਾ ਮੁੱਖ ਉਦੇਸ਼ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬਿਤ ਅਜਿਹੇ ਮਾਮਲਿਆਂ, ਜੋ ਆਪਸੀ ਸਹਿਮਤੀ ਨਾਲ ਨਿਪਟਾਰੇ ਯੋਗ ਹਨ, ਦਾ ਵਿਸ਼ੇਸ਼ ਲੋਕ ਅਦਾਲਤ ਰਾਹੀਂ ਨਿਪਟਾਰਾ ਕਰਵਾਉਣਾ ਹੈ, ਤਾਂ ਜੋ ਪੱਖਕਾਰਾਂ ਨੂੰ ਤੇਜ਼, ਸਸਤਾ ਅਤੇ ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕੀਤਾ ਜਾ ਸਕੇ।  ਮਿਸ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ, ਨੇ ਮੁਕੱਦਮੇਬਾਜ਼ਾਂ, ਵਕੀਲਾਂ ਅਤੇ ਆਮ ਲੋਕਾਂ ਨੂੰ ਇਸ ਵਿਲੱਖਣ ਪਹਿਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਆਪਸੀ ਸਹਿਮਤੀ ਨਾਲ ਵਿਵਾਦਾਂ ਦੇ ਨਿਪਟਾਰੇ ਲਈ ਇੱਕ ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਮੰਚ ਹਨ। ਲੋਕ ਅਦਾਲਤ ਰਾਹੀਂ ਸਮਝੌਤਾ ਪੂਰੀ ਤਰ੍ਹਾਂ ਸਵੈ-ਇੱਛਾ 'ਤੇ ਆਧਾਰਿਤ ਹੁੰਦਾ ਹੈ, ਜਿਸ ਨਾਲ ਮਾਮਲਿਆਂ ਦਾ ਜਲਦੀ ਨਿਪਟਾਰਾ ਹੁੰਦਾ ਹੈ, ਸਮੇਂ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਦੀ ਬਚਤ ਹੁੰਦੀ ਹੈ, ਮਾਨਸਿਕ ਤਣਾਅ ਘਟਦਾ ਹੈ ਅਤੇ ਪੱਖਕਾਰਾਂ ਵਿਚਕਾਰ ਆਪਸੀ ਸਦਭਾਵਨਾ ਬਣੀ ਰਹਿੰਦੀ ਹੈ। ਮਿਸ ਪਰਮਿੰਦਰ ਕੌਰ ਬੈਂਸ, ਸਕੱਤਰ (ਡਿਊਟੀ), ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ, ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਯੋਗ ਮਾਮਲਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਰੇ ਲਈ ਮੈਡੀਏਸ਼ਨ ਅਤੇ ਸੁਲ੍ਹਾ ਕੇਂਦਰ (Mediation and Conciliation Centre), ਏ.ਡੀ.ਆਰ. ਸੈਂਟਰ, ਜ਼ਿਲ੍ਹਾ ਅਦਾਲਤ ਕੰਪਲੈਕਸ, ਅੰਮ੍ਰਿਤਸਰ ਵਿਖੇ ਭੌਤਿਕ (Physical) ਅਤੇ ਵਰਚੁਅਲ (Virtual) ਦੋਵੇਂ ਮਾਧਿਅਮਾਂ ਰਾਹੀਂ ਪ੍ਰੀ-ਲੋਕ ਅਦਾਲਤ ਸੁਲ੍ਹਾ ਬੈਠਕਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਸ਼ੇਸ਼ ਲੋਕ ਅਦਾਲਤ ਵਿੱਚ ਭਾਗ ਲੈਣ ਲਈ ਆਪਣੀ ਸਹਿਮਤੀ (Willingness) ਦੇਣ ਦੀ ਆਖਰੀ ਮਿਤੀ ਵਧਾ ਕੇ 31.07.2026 ਕਰ ਦਿੱਤੀ ਗਈ ਹੈ। ਉਨ੍ਹਾਂ ਯੋਗ ਮੁਕੱਦਮੇਬਾਜ਼ਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ਅੰਦਰ ਆਪਣੀ ਸਹਿਮਤੀ ਦੇ ਕੇ ਇਸ ਵਿਲੱਖਣ ਪਹਿਲ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਅੱਗੇ ਕਿਹਾ ਕਿ ਲੋਕ ਅਦਾਲਤ ਰਾਹੀਂ ਵਿਵਾਦਾਂ ਦਾ ਨਿਪਟਾਰਾ ਨਾ ਸਿਰਫ਼ ਤੇਜ਼, ਸਸਤਾ ਅਤੇ ਸੁਗਮ ਨਿਆਂ ਪ੍ਰਦਾਨ ਕਰਦਾ ਹੈ, ਸਗੋਂ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਬੋਝ ਘਟਾਉਣ ਅਤੇ ਪੱਖਕਾਰਾਂ ਨੂੰ ਆਪਸੀ ਸਹਿਮਤੀ ਨਾਲ ਸੰਤੁਸ਼ਟੀਜਨਕ ਹੱਲ ਪ੍ਰਾਪਤ ਕਰਨ ਵਿੱਚ ਵੀ ਸਹਾਇਕ ਸਾਬਤ ਹੁੰਦਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਸਮੂਹ ਯੋਗ ਮੁਕੱਦਮੇਬਾਜ਼ਾਂ ਨੂੰ ਅਪੀਲ ਕਰਦੀ ਹੈ ਕਿ ਉਹ "ਸਮਾਧਾਨ ਸਮਾਰੋਹ" ਅਤੇ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਯੋਜਿਤ ਵਿਸ਼ੇਸ਼ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਆਪਣੇ ਵਿਵਾਦਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣ। ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਮੁਕੱਦਮੇਬਾਜ਼ ਦਫ਼ਤਰੀ ਸਮੇਂ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਨਾਲ ਸੰਪਰਕ ਕਰ ਸਕਦੇ ਹਨ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼

ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ