ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ ਡੱਬ) : ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਰਿਜ਼ਾ (ਆਰ. ਆਰ. ਆਈ. ਜੈੱਡ. ਏ.) ਇੰਜੀਨੀਅਰਿੰਗ ਸਲਿਊਸ਼ਨ, ਆਟੋਡੈਸਕ ਲਰਨਿੰਗ ਪਾਰਟਨਰ, ਫਗਵਾੜਾ ਨਾਲ ਇਕ ਅਹਿਮ ਸਮਝੌਤਾ ਪੱਤਰ ’ਤੇ ਦਸਤਖ਼ਤ ਹਨ। ਇਸ ਸਮਝੌਤਾ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਇੰਜੀਨੀਅਰਿੰਗ ਵਿਦਿਆਰਥੀਆਂ ’ਚ ਰੁਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣ ਸਬੰਧੀ ਮਹੱਤਵਪੂਰਨ ਕੀਤਾ ਗਿਆ। ਇਸ ਸਮਝੌਤਾ ਪੱਤਰ ’ਤੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਰਿਜ਼ਾ ਤੋਂ ਮੈਨੇਜ਼ਿੰਗ ਡਾਇਰੈਕਟਰ ਸ੍ਰੀ ਰੁਪਿੰਦਰ ਸਿੰਘ ਦੁਆਰਾ ਦਸਤਖਤ ਕੀਤੇ ਗਏ। ਇਸ ਸਮਝੌਤੇ ਤਹਿਤ ਇੰਜੀਨੀਅਰਿੰਗ ਵਿਦਿਆਰਥੀਆਂ ’ਚ ਨਵੀਨਤਾ, ਤਕਨੀਕੀ ਉੱਤਮਤਾ ਅਤੇ ਉਦਯੋਗ-ਅਧਾਰਿਤ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਰਣਨੀਤਿਕ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਡਾ. ਮੰਜ਼ੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਝੌਤੇ ਦਾ ਉਦੇਸ਼ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਆਟੋਡੈਸਕ ਤਕਨਾਲੋਜੀਆਂ ਨੂੰ ਇੰਜੀਨੀਅਰਿੰਗ ਸਿੱਖਿਆ ’ਚ ਜੋੜ ਕੇ ਅਕਾਦਮਿਕ ਸਿਖਲਾਈ ਅਤੇ ਉਦਯੋਗਿਕ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਰਾਹੀਂ ਵਿਦਿਆਰਥੀ ਉੱਨਤ ਡਿਜ਼ਾਈਨ ਟੂਲਸ, ਇੰਡਸਟਰੀ 4.0 ਤਕਨਾਲੋਜੀਆਂ, ਉਤਪਾਦ ਜੀਵਨ ਚੱਕਰ ਪ੍ਰਬੰਧਨ, ਨਵੀਨਤਾ-ਅਧਾਰਿਤ ਸਿਖਲਾਈ ਅਤੇ ਵਿਹਾਰਕ ਪ੍ਰੋਜੈਕਟ ਵਿਕਾਸ ਦਾ ਹੱਥੀਂ ਸੰਪਰਕ ਪ੍ਰਾਪਤ ਕਰ ਸਕਣਗੇ। ਜਿਸ ਨਾਲ ਉਨ੍ਹਾਂ ਨੂੰ ਆਪਣੇ ਡਿਜ਼ਾਈਨ, ਨਵੀਨਤਾ ਅਤੇ ਉੱਦਮੀ ਸਮਰੱਥਾਵਾਂ ਨੂੰ ਵਧਾਉਂਦੇ ਹੋਏ ਅਤਿ-ਆਧੁਨਿਕ ਡਿਜ਼ਾਈਨ ਅਤੇ ਇੰਜੀਨੀਅਰਿੰਗ ਤਕਨਾਲੋਜੀਆਂ ਦੀ ਪੜਚੋਲ ਕਰਨ ਸਬੰਧੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਵਿਦਿਆਰਥੀਆਂ ਨੂੰ ਕੁਸ਼ਲ ਡਿਜ਼ਾਈਨ ਇੰਜੀਨੀਅਰ, ਨਵੀਨਤਾਕਾਰ, ਉਦਯੋਗਪਤੀ, ਸਲਾਹਕਾਰ ਅਤੇ ਤਕਨਾਲੋਜੀ ਆਗੂ ਵਜੋਂ ਵਿਕਸਿਤ ਕਰਨ ’ਚ ਮਦਦਗਾਰ ਸਾਬਤ ਹੋਵੇਗੀ। ਅਕਾਦਮਿਕ ਉੱਤਮਤਾ ਨੂੰ ਵਿਹਾਰਕ ਉਦਯੋਗਿਕ ਐਕਸਪੋਜ਼ਰ ਨਾਲ ਜੋੜ ਕੇ ਇਹ ਸਹਿਯੋਗ ਗ੍ਰੈਜੂਏਟਾਂ ਨੂੰ ਤਿਆਰ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਵੇਗਾ ਜੋ ਆਧੁਨਿਕ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਦੇਸ਼ ਦੇ ਤਕਨੀਕੀ ਅਤੇ ਉਦਯੋਗਿਕ ਵਿਕਾਸ ’ਚ ਯੋਗਦਾਨ ਪਾਉਣ ਲਈ ਤਿਆਰ ਹਨ।