ਅੰਮ੍ਰਿਤਸਰ : ਸੈਂਟਰ ਹਲਕੇ ਦੇ ਐਮਐਲਏ ਅਜੇ ਗੁਪਤਾ ਵੱਲੋਂ ਲੋਕ ਮਿਲਣੀ ਮੁਹਿੰਮ ਤਹਿਤ ਪਿੰਡ ਵਿੱਚ ਇੱਕ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਸਤਿਕਾਰਯੋਗ ਸਰਪੰਚ ਫੌਜੀ ਲਖਵੀਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਫੌਜੀ ਤਸਵੀਰ ਸਿੰਘ, ਸਰਪੰਚ ਖੇਤਰ ਦੇ ਸਰਦਾਰ ਸੁਖਦੇਵ ਸਿੰਘ (ਸੁੱਖਾ ਜੀ) ਅਤੇ ਪੰਚਾਇਤ ਕਮੇਟੀ ਦੀ ਸਾਰੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ। ਮੀਟਿੰਗ ਦੌਰਾਨ ਬੋਲਦਿਆਂ ਐਮਐਲਏ ਅਜੇ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਅਤੇ ਸਥਾਨਕ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਇਤਿਹਾਸਕ ਕਾਰਜ ਕੀਤੇ ਜਾ ਰਹੇ ਹਨ, ਜੋ ਅੱਜ ਤੱਕ ਕਦੇ ਨਹੀਂ ਹੋਏ। ਲੋਕਾਂ ਨੇ ਖੁਦ ਮੂੰਹੋਂ ਸਰਪੰਚ ਅਤੇ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕੀਤੀ। ਪੰਚਾਇਤ ਕਮੇਟੀ ਦਿਨ-ਰਾਤ ਇੱਕ ਕਰਕੇ ਪਿੰਡ ਦੀ ਨੁਹਾਰ ਬਦਲਣ ਵਿੱਚ ਜੁਟੀ ਹੋਈ ਹੈ ਅਤੇ ਚੋਣਾਂ ਵੇਲੇ ਕੀਤੇ ਸਾਰੇ ਵਾਅਦੇ ਤਕਰੀਬਨ ਪੂਰੇ ਕਰ ਦਿੱਤੇ ਗਏ ਹਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜੰਝ ਘਰ (ਪੈਲੇਸ) ਦੀ ਮੰਗ ਰੱਖੀ ਗਈ, ਜਿਸ ਨੂੰ ਪ੍ਰਵਾਨ ਕਰਦਿਆਂ ਐਲਾਨ ਕੀਤਾ ਗਿਆ ਕਿ 'ਰੰਗਲਾ ਪੰਜਾਬ' ਫੇਜ਼-3 ਤਹਿਤ ਇਸ ਲਈ 30 ਤੋਂ 35 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਲੋੜ ਪੈਣ 'ਤੇ ਹੋਰ ਫੰਡ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਪਿੰਡ ਨੂੰ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ 63 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਸਰਕਾਰ ਵੱਲੋਂ ਮੁਫ਼ਤ ਬਿਜਲੀ, ਸਕੂਲਾਂ ਦਾ ਸੁਧਾਰ, ਮੁੱਖ ਮੰਤਰੀ ਤੀਰਥ ਯਾਤਰਾ ਅਤੇ ਸਿਹਤ ਬੀਮਾ ਯੋਜਨਾ ਵਰਗੀਆਂ ਕਈ ਲੋਕ-ਭਲਾਈ ਸਕੀਮਾਂ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਸਰਪੰਚ ਲਖਬੀਰ ਸਿੰਘ ਸਾਜਨ ਆਰੇਵਾਲਾ ਕੈਪਟਨ ਲਖਬੀਰ ਸਿੰਘ ਵਿਮਲ ਭੱਟੀ ਸਰਪੰਚ ਸੁਖਦੇਵ ਸਿੰਘ ਅਤੇ ਹੋਰ ਵੀ ਲੋਕ ਮੌਜੂਦ ਸਨ।