ਮੋਰਿੰਡਾ : ਕਈ ਸਾਲਾਂ ਤੋਂ ਲਗਾਤਾਰ ਸ਼ਮਸ਼ਾਨ ਘਾਟ ਨੂੰ ਜਾ ਰਹੇ ਰਸਤੇ ਦੀ ਖਸਤਾ ਹਾਲਤ ਮੋਰਿੰਡੇ ਦੇ ਵਿੱਚ ਅਗਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤਾ ਗੰਦੇ ਪਾਣੀ ਦੇ ਵਿੱਚ ਹੋ ਕੇ ਅੱਗੇ ਜਾਣਾ ਪੈਂਦਾ ਹੈ। ਗੰਦੇ ਪਾਣੀ ਦੇ ਵਿੱਚੋਂ ਅਰਥੀ ਨੂੰ ਲੈ ਕੇ ਲੰਘ ਰਹੇ ਨੇ ਲੋਕ ਮੋਰਿੰਡਾ ਸ਼ਹਿਰ ਵਾਸੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 12 ਮਹੀਨੇ 30 ਦਿਨ ਸ਼ਮਸ਼ਾਨ ਘਾਟ ਵਾਲੀ ਸੜਕ ਤੇ ਗੰਦਾ ਪਾਣੀ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਕਬੂਤਰ ਵਾਂਗ ਅੱਖਾਂ ਮਿਚ ਕੇ ਬੈਠਾ ਹੈ ਨਗਰ ਕੌਂਸਲ ਮੋਰਿੰਡਾ ਦੇ 15 ਐਮਸੀ ਵੀ ਸ਼ਮਸ਼ਾਨ ਘਾਟ ਵਾਲੇ ਰਸਤੇ ਨੂੰ ਅਣਦੇਖਿਆ ਕਰਕੇ ਅੱਗੇ ਲੰਘ ਰਹੇ ਨੇ ਜੋ ਕਿ ਸਭ ਤੋਂ ਜਿਆਦਾ ਜਰੂਰੀ ਹੈ ਕਿ ਸ਼ਮਸ਼ਾਨਘਾਟ ਨੂੰ ਜਾਣ ਵਾਲ਼ਾ ਰਸਤੇ ਨੂੰ ਠੀਕ ਕੀਤਾ ਜਾਵੇ ਇਸ ਸੜਕ ਉੱਤੇ ਲੋਕ ਪੈਦਲ ਵੀ ਜਾਂਦੇ ਹਨ ਕਈ ਬਜ਼ੁਰਗ ਵੀ ਇਹ ਸੜਕ ਖਰਾਬ ਹੋਣ ਕਾਰਨ ਰਿਸ਼ਕਾ ਰੇੜੀਆ ਉੱਤੇ ਜਾਂਦੇ ਹਨ ਸੜਕ ਉੱਤੇ ਪਾਣੀ ਖੜ੍ਹੇ ਹੋਣ ਕਾਰਨ ਸੜਕ ਉੱਤੇ ਪਏ ਹੋਏ ਟੋਏ ਟਿੱਬੇ ਵੀ ਨਹੀਂ ਦਿਖਦੇ ਕੁਝ ਵਿਅਕਤੀ ਇਸ ਸੜਕ ਤੋਂ ਅਣਜਾਣ ਹੋਣ ਕਾਰਨ ਇਸ ਸੜਕ ਤੇ ਗਿਰ ਕੇ ਸੱਟਾਂ ਖਾ ਚੁੱਕੇ ਹਨ ਸੜਕ ਖਰਾਬ ਕਾਰਨ ਬੱਚੇ ਅਤੇ ਬਜ਼ੁਰਗ ਇਸ ਸੜਕ ਉੱਤੇ ਪੈਦਲ ਨਹੀਂ ਤੁਰ ਸਕਦੇ ਸ਼ਮਸ਼ਾਨਘਾਟ ਨੂੰ ਜਾਣੇ ਲਈ ਟੁੱਟੀ ਹੋਈ ਸੜਕ ਅਤੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਲੋਕ ਸ਼ਮਸ਼ਾਨ ਘਾਟ ਵਿੱਚ ਪਹੁੰਚਦੇ ਹਨ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਸ਼ਮਸ਼ਾਨ ਘਾਟ ਨੂੰ ਜਾਣ ਵਾਲ਼ਾ ਰਸਤਾ ਪੱਕਾ ਠੀਕ ਕੀਤਾ ਜਾਵੇ ਉਸਨੂੰ ਵਧੀਆ ਤਰੀਕੇ ਨਾਲ ਠੀਕ ਕਰਕੇ ਲੋਕਾਂ ਦੇ ਜਾਣ ਆਣ ਲਈ ਰਸਤਾ ਵਧੀਆ ਬਣਾਇਆ ਜਾਵੇ