ਪਾਤੜਾਂ : ਇਲਾਕੇ ਵਿੱਚ ਮਸਾਜ ਸੈਂਟਰਾਂ ਅਤੇ ਕੁਝ ਹੋਰ ਧੰਦਿਆਂ ਦੀ ਆੜ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਦੇਹ ਵਪਾਰ ਦੇ ਅੱਡੇ ਚਲਾਏ ਜਾਣ ਦੇ ਦੋਸ਼ ਲੋਕਾਂ ਵੱਲੋਂ ਲਾਏ ਜਾ ਰਹੇ ਸਨ। ਇਨ੍ਹਾਂ ਧੰਦਿਆਂ ਨੂੰ ਕਰਨ ਵਾਲਿਆਂ ਦੇ ਖ਼ਿਲਾਫ਼ ਹਰਕਤ ਵਿੱਚ ਆਉਂਦਿਆਂ ਪਾਤੜਾਂ ਪੁਲਿਸ ਵੱਲੋਂ ਕਈ ਅਜਿਹੇ ਦੇਹ ਵਪਾਰ ਦੇ ਅੱਡਿਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੇ ਡਰੋਂ ਬਹੁਤ ਸਾਰੇ ਅਜਿਹਾ ਧੰਦਾ ਕਰਨ ਵਾਲੇ ਆਪਣਾ ਧੰਦਾ ਬੰਦ ਕਰਕੇ ਫ਼ਰਾਰ ਹੋ ਗਏ, ਜਦਕਿ ਇੱਕ ਮਸਾਜ ਸੈਂਟਰ ਤੋਂ ਦੋ ਔਰਤਾਂ ਅਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇੱਕ 70 ਸਾਲਾ ਬਜ਼ੁਰਗ ਨੇ ਦਾਅਵਾ ਕੀਤਾ ਕਿ ਪਾਤੜਾਂ ਵਿਖੇ ਸਥਿਤ ਇੱਕ ਪ੍ਰਸਿੱਧ ਧਾਰਮਿਕ ਸਥਾਨ ਦੇ ਨੇੜੇ ਵੀ ਅਜਿਹਾ ਅੱਡਾ ਖੋਲ੍ਹਿਆ ਜਾ ਚੁੱਕਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਕੁਝ ਰਾਜਨੀਤਿਕ ਲੋਕਾਂ ਦੀ ਸ਼ਹਿ ਵੀ ਹਾਸਲ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।