Monday, June 16, 2025

Malwa

ਮੇਲਾ ਵੇਖ ਕੇ ਪਰਤਦੇ ਸਮੇਂ ਵਾਪਰਿਆ ਖ਼ਤਰਨਾਕ ਹਾਦਸਾ

July 01, 2021 09:10 AM
SehajTimes

ਟੱਕਰ ਲੱਗਣ ਮਗਰੋਂ ਬਸ ਦਾ ਅਗਲਾ ਹਿੱਸਾ ਚਕਨਾਚੂਰ 



ਮਾਨਸਾ : ਪੰਜਾਬ ਦੇ ਜਿ਼ਲ੍ਹੇ ਮਾਨਸੇ ਵਿੱਚ ਮੇਲੇ ਤੋਂ ਪਰਤ ਰਹੇ ਲੋਕਾਂ ਨਾਲ ਹਾਦਸਿਆ ਵਾਪਰ ਗਿਆ। ਮਾਨਸਾ - ਬਰਨਾਲਾ ਰੋਡ ਉੱਤੇ ਕਸਬਾ ਜੋਗਾ ਵਿੱਚ ਪ੍ਰਾਇਵੇਟ ਬਸ ਅਤੇ ਆਲਟੋ ਕਾਰ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤ ਹੋ ਗਈ । ਮਰਨ ਵਾਲੀਆਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ, ਜਦੋਂ ਕਿ ਦੋ ਬੱਚੇ ਜਖਮੀ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿੱਚ ਰਖਵਾਈਆਂ ਗਈਆਂ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਟਰਾਂਸਪੋਰਟ ਕੰਪਨੀ ਦੀ ਬਸ ਬਰਨਾਲੇ ਵੱਲੋਂ ਆ ਰਹੀ ਸੀ ਤਾਂ ਦੋ ਗੱਡੀਆਂ ਦੀ ਜਬਰਦਸਤ ਟੱਕਰ ਹੋ ਗਈ, ਟੱਕਰ ਇੰਨੀ ਜੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿੱਚ ਕੁਲ 8 ਲੋਕ ਸਵਾਰ ਸਨ। ਕਾਰ ਸਵਾਰ ਸਾਰੇ ਲੋਕ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਇੱਬਨ ਖੁਰਦ ਤੋਂ ਦੱਸੇ ਜਾ ਰਹੇ ਹਨ ਅਤੇ ਮਾਨਸੇ ਦੇ ਪਿੰਡ ਹੀਰਕੇ ਦੇ ਮੇਲੇ ਤੋਂ ਆਪਣੇ ਪਿੰਡ ਪਰਤ ਰਹੇ ਸਨ। ਮਰਨ ਵਾਲੀਆਂ ਵਿੱਚ 3 ਔਰਤਾਂ ਭੋਲੀ ਦੇਵੀ, ਮਨਪ੍ਰੀਤ ਕੌਰ, ਮਨਦੀਪ ਕੌਰ (31) ਸ਼ਾਮਿਲ ਹਨ। ਹੋਰ ਤਿੰਨ ਲਾਸ਼ਾਂ ਦੀ ਪਹਿਚਾਣ ਤਰਸੇਮ ਲਾਲ (38) ਨਿਵਾਸੀ ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਸਮੇਤ 7 ਅਤੇ 11 ਸਾਲ ਦੇ ਦੋ ਬੱਚੀਆਂ ਵਜੋਂ ਹੋਈ ਹੈ । ਹਾਦਸੇ ਦੀ ਖਬਰ ਮਿਲਦੇ ਹੀ ਘਟਨਾ ਸਥਲ ਉੱਤੇ DSP ਗੁਰਮੀਤ ਸਿੰਘ ਪੁੱਜੇ । SMO ਡਾ. ਹਰਚੰਦ ਸਿੰਘ ਨੇ ਦੱਸਿਆ ਹਾਦਸੇ ਵਿੱਚ ਜਖ਼ਮੀ ਦੋ ਬੱਚੀਆਂ ਵਿੱਚ ਕਰੀਬ ਡੇਢ ਸਾਲ ਦਾ ਇੱਕ ਮੁੰਡਾ ਅਤੇ 12 ਸਾਲ ਦੀ ਇੱਕ ਕੁੜੀ ਸ਼ਾਮਿਲ ਹੈ। ਦੋਨਾਂ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਵਿੱਚ ਇਲਾਜ ਲਈ ਰੈਫ਼ਰ ਕੀਤਾ ਗਿਆ ਹੈ ।

Have something to say? Post your comment

 

More in Malwa

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

ਪੈਨਸ਼ਨਰਾਂ ਨੇ "ਆਪ" ਸਰਕਾਰ ਨੂੰ ਭੰਡਿਆ 

ਕੋਆਰਡੀਨੇਟਰ ਧੂਰਾ ਨੇ ਸੁਨਾਮ ਦੇ ਕਾਂਗਰਸੀਆਂ ਨਾਲ ਕੀਤੀਆਂ ਵਿਚਾਰਾਂ 

ਖੋਏ ਦੇ ਪੇੜੇ 'ਚ ਕਾਕਰੋਚ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ 

ਭਾਰਤ ਸਰਕਾਰ ਦੇ ਸਕੱਤਰ (ਖੇਡਾਂ) ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ, ਵਲੋਂ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਦਾ ਦੋ ਦਿਨਾਂ ਦੌਰਾ 

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ