ਖਨੌਰੀ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਜ਼ਿਲ੍ਹਾ ਸੰਗਰੂਰ ਸੰਗਠਨ ਸਮੀਖਿਆ ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਲਹਿਰਾ ਦੇ ਨੌਜਵਾਨ ਆਗੂ ਸੁਰੇਸ਼ ਅੰਬੇਡਕਰੀ ਨੂੰ ਪਾਰਟੀ ਦੀ ਜ਼ਿਲ੍ਹਾ ਸੰਗਰੂਰ ਇਕਾਈ ਦਾ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਪਾਰਟੀ ਦੇ ਮੁੱਖ ਸੈਕਟਰ ਪ੍ਰਭਾਰੀ ਅਤੇ ਪੰਜਾਬ ਦੇ ਮੁੱਖ ਕੇਂਦਰੀ ਇੰਚਾਰਜ, ਰਾਜ ਸਭਾ ਮੈਂਬਰ ਇੰਜੀ. ਰਾਮਜੀ ਗੌਤਮ, ਕੇਂਦਰੀ ਇੰਚਾਰਜ ਵਿਪੁਲ ਕੁਮਾਰ, ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਨੌਜਵਾਨਾਂ ਨੂੰ ਸੰਗਠਨ ਵਿੱਚ ਵੱਧ ਤੋਂ ਵੱਧ ਮੌਕੇ ਦੇਣ ਲਈ ਵਚਨਬੱਧ ਹੈ ਅਤੇ ਪਾਰਟੀ ਵਿੱਚ 50 ਫੀਸਦੀ ਹਿੱਸੇਦਾਰੀ ਨੌਜਵਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇੰਜੀ. ਅਮਨ ਬੋਧ ਨੂੰ ਲੋਕ ਸਭਾ ਸੰਗਰੂਰ ਦਾ ਇੰਚਾਰਜ ਬਣਾਇਆ ਗਿਆ ਹੈ, ਉਦੋਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਸਵੈ-ਪ੍ਰੇਰਿਤ ਹੋ ਕੇ ਬਹੁਜਨ ਸਮਾਜ ਪਾਰਟੀ ਨਾਲ ਜੁੜ ਰਹੇ ਹਨ। ਆਪਣੀ ਨਿਯੁਕਤੀ 'ਤੇ ਸੁਰੇਸ਼ ਅੰਬੇਡਕਰੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ, ਅਮਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸਤਿਗੁਰੂ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਾਮਦਾਸ ਭੁੱਕਲ, ਹਲਕਾ ਪ੍ਰਧਾਨ ਡਾ. ਰਾਜਕੁਮਾਰ, ਕੋਆਰਡੀਨੇਟਰ ਭੂਰਾ ਲਹਿਲ ਅਤੇ ਹਰਦੀਪ ਨੰਬਰਦਾਰ, ਹਲਕਾ ਜਨਰਲ ਸਕੱਤਰ ਸੰਭੂ ਰੰਗਾ, ਕੈਸ਼ੀਅਰ ਰੂਪ ਸਿੰਘ ਠਸਕਾ, ਸ਼ਹਿਰ ਪ੍ਰਧਾਨ ਗੁਲਾਬ ਛਾਛੀਆ, ਸੋਨੂੰ ਰਾਣਾ, ਬੰਤ ਸਿੰਘ, ਕ੍ਰਿਸ਼ਨ ਲਹਿਲ, ਰਜਿੰਦਰ ਸਿੰਘ, ਕਾਲਾ ਨੰਬਰਦਾਰ, ਡਾ. ਸੋਹਣ, ਮਨਪ੍ਰੀਤ ਡਾਸਫੀ, ਸਕੱਤਰ ਵਿਕਰਮ ਗੁਲਾੜੀ, ਜਸਵੰਤ ਚੌਹਾਨ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।