ਪਟਿਆਲਾ : ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦਾ ਜੋ ਨਿਰਮਾਣ ਤੇਜ ਰਫਤਾਰ ਨਾਲ ਚਾਲ ਰਿਹਾ ਹੈ। ਇਸ ਦੇ ਸਬੰਧ ਵਿਚ ਪੀ ਆਰ ਟੀ ਸੀ ਚੇਅਰਮੈਨ ਹਰਪਾਲ ਜੁਨੇਜਾ ਨੇ ਐੱਸ. ਡੀ. ਕੇ ਐੱਸ ਸਭਾ ਦੇ ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਨਾਲ ਦੌਰਾ ਕੀਤਾ। ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੀ ਉਸਾਰੀ ਦਾ ਕੰਮ ਬਹੁਤ ਤੇਜੀ ਅਤੇ ਆਧੁਨਿਕ ਤਰੀਕੇ ਨਾਲ ਚਲ ਰਿਹਾ ਹੈ ਅਤੇ ਜਲਦ ਸੰਗਤਾਂ ਦੇ ਸਪੁਰਧ ਕਰ ਦਿੱਤੋ ਜਾਵੇਗਾ।ਉਨ੍ਹਾਂ ਕਿਹਾ ਕੇ ਮਾਤਾ ਦੇ ਦਰਸ਼ਨ ਕਰਨ ਲਈ ਬੜੀ ਆਸਥਾ ਦੇ ਨਾਲ ਸੰਗਤ ਆਉਂਦੀਆਂ ਹਨ। ਇਸ ਮੌਕੇ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਮੰਦਿਰ ਦੇ ਨਿਰਮਾਣ ਲਈ ਉਪਰਾਲਾ ਕੀਤਾ ਹੈ ਉਹ ਰਹਿੰਦੀ ਦੁਨੀਆਂ ਤਕ ਸੰਗਤਾਂ ਯਾਦ ਰੱਖਣਗੀਆ। ਇਸ ਤੋਂ ਪਹਿਲਾ ਬਾਕੀ ਸਰਕਾਰਾਂ ਨੇ ਸਿਰਫ ਵਾਅਦੇ ਹੀ ਕੀਤੇ ਸਨ ਪਰ ਮਾਨ ਸਰਕਾਰ ਨੇ ਜੋ ਕਿਹਾ ਉਹ ਕੀਤਾ ਜਿਸ ਦਾ ਸਾਰਾ ਸਮਾਜ ਧੰਨਵਾਦੀ ਹੈ।