ਕੋਟਕਪੂਰਾ : ਕੋਟਕਪੂਰਾ ਦੇ ਸ਼੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬ੍ਰਿਜ ਦੇ ਨਜ਼ਦੀਕ ਸਥਿਤ ਸੀਆਈਆਈਸੀ ਇਮੀਗ੍ਰੇਸ਼ਨ ਕੋਟਕਪੂਰਾ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਸਫਲਤਾ ਦਰਜ ਕਰਵਾਉਂਦੇ ਹੋਏ ਪਿੰਡ ਡੱਫੀ ਦੇ ਵਿਦਿਆਰਥੀ ਰਸ਼ਮੀਤ ਸਿੰਘ ਦਾ ਯੂਕੇ ਸਟਡੀ ਵੀਜ਼ਾ ਸਫਲਤਾਪੂਰਵਕ ਮਨਜ਼ੂਰ ਕਰਵਾਇਆ ਹੈ। ਰਸ਼ਮੀਤ ਸਿੰਘ ਹੁਣ ਯੂਨਾਈਟਿਡ ਕਿੰਗਡਮ ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਰਵਾਨਾ ਹੋਣ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਚੇਅਰਪਰਸਨ ਰਕਸ਼ਾਂਦਾ ਸ਼ਰਮਾ ਨੇ ਦੱਸਿਆ ਕਿ ਸੀਆਈਆਈਸੀ ਦੀ ਖਾਸ ਗੱਲ ਇਹ ਰਹੀ ਕਿ ਇਹ ਵੀਜ਼ਾ ਕੇਸ ਬਿਨਾਂ ਆਈਲਟਸ, ਪੀ.ਟੀ.ਈ. ਅਤੇ ਬਿਨਾਂ ਕਿਸੇ ਐਂਬੇਸੀ ਇੰਟਰਵਿਊ ਦੇ ਸਫਲਤਾਪੂਰਵਕ ਮਨਜ਼ੂਰ ਹੋਇਆ, ਜੋ ਸੀਆਈਆਈਸੀ ਇਮੀਗ੍ਰੇਸ਼ਨ ਦੀ ਪੇਸ਼ੇਵਰ ਸੇਵਾਵਾਂ, ਤਜਰਬੇ ਅਤੇ ਭਰੋਸੇਯੋਗ ਮਾਰਗਦਰਸ਼ਨ ਦਾ ਪ੍ਰਤੀਕ ਹੈ। ਸੀਆਈਆਈਸੀ ਇਮੀਗ੍ਰੇਸ਼ਨ ਕੋਟਕਪੂਰਾ ਦੀ ਤਜਰਬੇਕਾਰ ਟੀਮ ਨੇ ਪੂਰੀ ਪ੍ਰਕਿਰਿਆ ਦੌਰਾਨ ਵਿਦਿਆਰਥੀ ਨੂੰ ਸਹੀ ਮਾਰਗਦਰਸ਼ਨ ਅਤੇ ਦਸਤਾਵੇਜ਼ੀ ਸਹਾਇਤਾ ਪ੍ਰਦਾਨ ਕੀਤੀ, ਜਿਸ ਦੇ ਨਤੀਜੇ ਵਜੋਂ ਇਹ ਵੀਜ਼ਾ ਸਫਲਤਾ ਹਾਸਲ ਹੋਈ। ਸੀਆਈਆਈਸੀ ਇਮੀਗ੍ਰੇਸ਼ਨ ਕੋਟਕਪੂਰਾ ਵੱਲੋਂ ਰਸ਼ਮੀਤ ਸਿੰਘ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਸਫਲ ਕਰੀਅਰ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।