Sunday, October 17, 2021
BREAKING NEWS
ਕਲਾ ਖੇਤਰ ਚ ਮੇਹਨਤ ਦਾ ਦੂਜਾ ਨਾਂ ਹੈ ਡਾਇਰੈਕਟਰ: ਸ਼ਕਤੀ ਰਾਜਪੂਤਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਲੌਂਗ ਦੇ ਸਿੱਖਾਂ ਦੇ ਉਜਾੜੇ ਵਿਰੋਧ ਆਵਾਜ਼ ਬੁਲੰਦ ਕੀਤੀਪਟਿਆਲਾ ਜ਼ਿਲ੍ਹੇ ਦੀਆਂ ਜੰਗਲੀ ਜੀਵ ਰੱਖਾਂ 'ਚ ਪਹਾੜੀ ਕਿੱਕਰਾਂ ਦੀ ਥਾਂ ਪਿੱਪਲ, ਬਰੋਟੇ, ਨਿੰਮ, ਅੰਬ, ਕਰੌਂਦੇ ਤੇ ਬਹੇੜੇ ਆਦਿ ਦੇ 90 ਹਜ਼ਾਰ ਰਵਾਇਤੀ ਬੂਟੇ ਲਗਾਏਅਬਾਊਟ ਯੂਜਾਨਦਾਰ ਅਦਾਕਾਰੀ ਨਾਲ ਫ਼ਿਲਮ ਖ਼ੇਤਰ ਚ ਪਹਿਚਾਣ ਬਣਾ ਰਿਹਾ ਫ਼ਿਲਮ ਕਲਾਕਾਰ: ਸਤਨਾਮ ਸਿੰਘ ਚਹਿਲ ਉਰਫ਼ ਸੈਵਨ ਚਹਿਲਕੱਦ ਭਾਵੇਂ ਮਧਰਾ ਪਰ ਕਲਾਕਾਰ ਸਿਰੇ ਦਾ: ਰਣਦੀਪ ਭੰਗੂਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਵਿਦਿਆਰਥੀਆਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰੂਕ ਕਰਨ ਸੰਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏਕਿਸਾਨੀ ਧਰਨਿਆਂ ਨੇ ਦੂਸਰੇ ਸਾਲ 'ਚ ਬੁਲੰਦ ਹੌਸਲਿਆਂ ਨਾਲ ਪੈਰ ਧਰਿਆ: ਕਿਸਾਨ ਮੋਰਚਾਇੰਡੀਅਨ ਆਇਲ ਵੱਲੋਂ ਜੇਲ ਵਿਭਾਗ ਨਾਲ ਮਿਲਕੇ ਕੇਂਦਰੀ ਜੇਲ ਪਟਿਆਲਾ ਵਿਖੇ 'ਪਰਿਵਰਤਨ-ਪ੍ਰਿਜ਼ਨ ਤੋਂ ਪ੍ਰਾਈਡ ਤੱਕ' ਪ੍ਰੋਗਰਾਮ ਦਾ ਆਗਾਜ਼ਕਲਾਂ ਖ਼ੇਤਰ ਦੇ ਲੰਮੇ ਸੰਘਰਸ਼ ਚੋ ਪੈਦਾ ਹੋਈ ਕਲਾਕਾਰ: ਸਤਵਿੰਦਰ ਕੌਰ

Business

ਹੁਣ ਗ਼ਲਤ ਜਾਣਕਾਰੀ ਦੇਣ ਵਾਲਿਆਂ 'ਤੇ ਗੂਗਲ ਕੱਸੇਗਾ ਨਕੇਲ

June 28, 2021 10:30 AM
SehajTimes

ਨਵੀਂ ਦਿੱਲੀ : ਜਦੋਂ ਕੋਈ ਜਣਾ ਗੂਗਲ ਉਤੇ ਕੁੱਝ ਵੀ ਸਰਚ ਕਰਦਾ ਹੈ ਤਾਂ ਬਹੁਤੀ ਵਾਰ ਗ਼ਲਤ ਲਿੰਕ ਸਾਹਮਣੇ ਆ ਜਾਂਦੇ ਹਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਇਸੇ ਸਬੰਧ ਵਿਚ ਹੁਣ ਗੂਗਲ ਨੇ ਆਪਣੇ ਬਲਾਗ ਪੋਸਟ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਗੂਗਲ ਸਰਚ ’ਤੇ ਆਧਾਰਿਤ ਉਸ ਟਾਪਿਕ ਦੇ ਨਵੇਂ ਹੋਣ ਦੀ ਜਾਣਕਾਰੀ ਜਾਂ ਅਲਰਟ ਯੂਜ਼ਰਸ ਨੂੰ ਦਿੱਤਾ ਜਾਵੇਗਾ।ਇਸ ਅਪਡੇਟ ਦਾ ਉਦੇਸ਼ ਗਲਤ ਜਾਣਕਾਰੀ ਅਤੇ ਅਫਵਾਹਾਂ ’ਤੇ ਰੋਕ ਲਗਾਉਣਾ ਹੈ। ਦਰਅਸਲ ਗੂਗਲ ਵੱਲੋਂ ਆਪਣੇ ਸਰਚ ਇੰਜਣ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਗੂਗਲ ਸਰਚ ਨਤੀਜਿਆਂ ’ਚ ਸ਼ੋਅ ਹੋ ਰਹੀ ਸਾਰੀ ਜਾਣਕਾਰੀ ਸਹੀ ਨਹੀਂ ਹੁੰਦੀ। ਇਸੇ ਲਈ ਗੂਗਲ ਹਰ ਟਾਪਿਕ ’ਤੇ ਦਿਨ ਪ੍ਰਤੀ ਦਿਨ ਅਪਡੇਟਸ ਜਾਰੀ ਕਰਦੀ ਹੈ ਅਤੇ ਇਸ ਸਰਵਿਸ ਨੂੰ ਬਿਹਤਰ ਬਣਾਉਣ ਲਈ ਗੂਗਲ ਹੁਣ ਇਸ ਵਿਚ ਵੱਡੀ ਅਪਡੇਟ ਕਰਨ ਵਾਲੀ ਹੈ। ਇਸ ਅਪਡੇਟ ਤੋਂ ਬਾਅਦ ਸਰਚ ਇੰਜਣ ਯੂਜ਼ਰਸ ਨੂੰ ਖੁਦ ਅਲਰਟ ਕਰ ਦੇਵੇਗਾ ਕਿ ਨਤੀਜੇ ਪੇਜ ਤੇ ਦਿਸਣ ਵਾਲੇ Links ਭਰੋਸਾ ਕਰਨ ਯੋਗ ਹਨ ਜਾਂ ਉਨ੍ਹਾਂ ’ਚ ਕੋਈ ਬਦਲਾਅ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਗੂਗਲ ’ਤੇ ਸਰਚ ਕਰਦੇ ਸਮੇਂ ਯੂਜ਼ਰ ਨੂੰ ਇਕ ‘About this Result Panel’ ਨਾਂ ਦੀ ਆਪਸ਼ਨ ਦਿਸੇਗੀ। ਇਸ ਤਹਿਤ ਯੂਜ਼ਰ ਨੂੰ ਦੱਸਿਆ ਜਾਵੇਗਾ ਕਿ ਨਤੀਜਿਆਂ ’ਚ ਵਿਖਾਈ ਜਾਣ ਵਾਲੀ ਜਾਣਕਾਰੀ ਦੇ ਸੋਰਚ ਕੀ ਹਨ। ਇਸ ਤਰ੍ਹਾਂ ਯੂਜ਼ਰਸ ਨੂੰ ਭਰੋਸਾ ਦਿਵਾਇਆ ਜਾਵੇਗਾ ਕਿ ਉਨ੍ਹਾਂ ਨੂੰ ਵਿਖਾਈ ਜਾ ਰਹੀ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੈ।

Have something to say? Post your comment