ਦੇਵੀਗੜ੍ਹ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਨੇ ਇਸ ਵਾਰ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਵਧੀਆ ਰੱਖਿਆ ਹੈ। ਸਕੂਲ ਦੀ ਵਿਦਿਆਰਥਣ ਜਸਮੀਤ ਕੌਰ ਪਿੰਡ ਮਸੀੰਗਣ ਨੇ ਕਾਮਰਸ ਸਟ੍ਰੀਮ ਵਿੱਚ 97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਧੀਆ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਮਿਸਲ ਸਤਲੁਜ ਜਥੇਬੰਦੀ ਦੀ ਮਹਿਲਾ ਵਿੰਗ ਪ੍ਰਧਾਨ ਅਤੇ ਹਲਕਾ ਸਨੌਰ ਇੰਚਾਰਜ ਬੀਬੀ ਜਸਮੀਤ ਕੌਰ ਛੀਨਾ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ। ਉਨ੍ਹਾਂ ਨੇ ਜਸਮੀਤ ਕੌਰ ਪਿੰਡ ਮਸੀੰਗਣ ਨੂੰ ਨਗਦ ਇਨਾਮ, ਸਨਮਾਨ ਚਿੰਨ੍ਹ ਅਤੇ ਸਿਰੋਪਾਉ ਭੇਟ ਕੀਤਾ। ਬੀਬੀ ਛੀਨਾ ਨੂੰ ਵੀ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ, ਅੱਜ ਸਾਡੀਆਂ ਧੀਆਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਜਸਮੀਤ ਕੌਰ ਨੇ 97% ਅੰਕ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਉੱਚੀਆਂ ਉਚਾਈਆਂ ਛੂਹ ਸਕਦੇ ਹਨ। ਜਸਮੀਤ ਕੌਰ ਤੋਂ ਇਲਾਵਾ 10 ਹੋਰ ਵਿਦਿਆਰਥੀਆਂ ਨੇ ਵੀ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚ ਪ੍ਰਨੀਤ ਕੌਰ - 96.4%, ਹਰਪ੍ਰੀਤ ਸਿੰਘ 95.8%, ਹਰਮਨਦੀਪ ਸਿੰਘ 94.6%, ਜਸਕਰਨ ਸਿੰਘ 94% ਆਸ਼ੂ ਦੇਵੀ - 93.6%, ਸੰਜਨਾ ਦੇਵੀ - 92.4%, ਊਸ਼ਾ ਰਾਣੀ - 91.8%, ਨੂਰ ਪ੍ਰੀਤ ਸਿੰਘ90.8%,ਅਤੇ ਲਵਪ੍ਰੀਤ ਕੌਰ 90.2%ਅੰਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਸੁਧੀਰ ਕੁਮਾਰ ਨੇ ਅਧਿਆਪਕਾਂ ਦੀ ਅਣਥੱਕ ਮਿਹਨਤ, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਅਤੇ ਇਲਾਕਾਈ ਲੋਕ ਵੀ ਹਾਜ਼ਰ ਸਨ। ਇਸ ਸਫਲਤਾ ਨੇ ਇਲਾਕੇ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ।ਇਸ ਮੌਕੇ ਅੰਗਰੇਜ਼ ਸਿੰਘ ਸ਼ੇਰਗਿੱਲ, ਵਿਜੈ ਕੁਮਾਰ, ਮੁਨੀਸ਼ ਰਾਜ, ਰਮਨਦੀਪ ਕੌਰ ਲੈਕਚਰਾਰ ਇੰਗਲਿਸ਼, ਸੀਮਾਂ ਰਾਣੀ ਲੈਕਚਰਾਰ ਕਮਰਸ, ਗੁਰਪ੍ਰਤਾਪ ਸਿੰਘ ਅਤੇ ਕੋਮਲਪ੍ਰੀਤ ਕੌਰ ਹਾਜ਼ਰ ਸਨ।
ਕੈਪਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਵਿਦਿਆਰਥਣ ਜਸਮੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਬੀਬੀ ਜਸਮੀਤ ਕੌਰ ਛੀਨਾ ਨਾਲ ਹਨ ਪ੍ਰਿੰਸੀਪਲ ਸੁਧੀਰ ਕੁਮਾਰ।