ਲੁਧਿਆਣਾ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਕੈਂਡ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਧੰਨ ਧੰਨ ਸਿੰਘ ਸ਼ਹੀਦਾਂ ਦੇ ਅਸਥਾਨ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ ਨੇ ਦੱਸਿਆ ਕਿ ਇਸ ਛਬੀਲ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਵੱਧ ਚੜ੍ਹਕੇ ਛਬੀਲ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸੈਂਕੜੇ ਰਾਹਗੀਰਾਂ ਨੇ ਅੱਤ ਦੀ ਗਰਮੀ ਵਿੱਚ ਠੰਡਾ ਮਿੱਠਾ ਜਲ ਛਕ ਕੇ ਗਰਮੀ ਤੋਂ ਰਾਹਤ ਪਾਈ। ਇਸ ਮੌਕੇ ਲੰਬੜਦਾਰ ਪ੍ਰਦੀਪ ਸਿੰਘ ਕੈਂਡ ਗੁਰੀ ਸਰਪੰਚ ਕੈਂਡ,ਜਸਵੰਤ ਸਿੰਘ ਬੰਟੀ ਸਾਬਕਾ ਪੰਚ, ਭਗਵੰਤ ਸਿੰਘ,ਬਲਰਾਜ ਸਿੰਘ ਬਾਜੂ,ਅਰਵਿੰਦਰ ਸਿੰਘ,ਮਨੀ ਕਬੱਡੀ ਖਿਡਾਰੀ, ਤੇਜੀ ਕਬੱਡੀ ਖਿਡਾਰੀ,ਦਲਵੀਰ ਸਿੰਘ, ਸੁਖਬੀਰ ਸਿੰਘ ਸੁੱਖਾ, ਗੋਲੂ,ਭੋਲੂ,ਕਮਲਜੀਤ ਸਿੰਘ, ਕਰਮ ਸਿੰਘ ਬੰਟਾ, ਜਰਨੈਲ ਸਿੰਘ, ਬਰਿੰਦਰ ਸਿੰਘ,ਕਰਨ, ਜਸਨ,ਜੋਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।