ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਭਕਨਾ ਕਲਾਂ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਜਿਸ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 2 ਜੂਨ ਨੂੰ ਡੀ ਸੀ ਦਫਤਰ ਅੰਮਿ੍ਰਤਸਰ ਅੱਗੇ ਦਿਤੇ ਜਾ ਰਹੇ ਸਾਂਝੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅੱਜ ਦੀ ਮੀਟਿੰਗ ਵਿੱਚ ਸਾਰੇ ਪਿੰਡਾਂ ਦੇ ਆਗੂ ਸ਼ਾਮਲ ਹੋਏ ਸਨ ਇਸ ਦੌਰਾਨ ਮੀਟਿੰਗ ਕਰਵਾਉਣ ਪਹੁੰਚੇ ਕਿਸਾਨ ਆਗੂ ਡਾ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਆਰਥਿਕ ਮੰਦਹਾਲੀ ਵਿੱਚ ਜਾ ਰਿਹਾ ਹੈ ਦੇਸ਼ ਦੀ ਸਰਕਾਰ ਇਸ ਮੰਦਹਾਲੀ ਨੂੰ ਆਮ ਲੋਕਾਂ ਸਿਰ ਪਾ ਰਹੀ ਹੈ ਉਨਾ ਕਿਹਾ ਕਿ ਜੰਗੀ ਅਪਰਾਧੀ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਤੇ ਵਿੱਢੀ ਨਿਹੱਕੀ ਜੰਗ ਨਾਲ ਕੱਚੇ ਤੇਲ ਅਤੇ ਐਲ ਪੀ ਜੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਆਗੂਆਂ ਕਿਹਾ ਕਿ ਸਾਡੇ ਭਾਰਤ ਦੇਸ਼ ਵਿੱਚ ਜੋ ਤੇਲ ਤੇ ਗੈਸ ਦਾ ਸੰਕਟ ਆਇਆ ਹੈ ਉਸ ਦੀ ਜਿੰਮੇਵਾਰ ਭਾਰਤ ਸਰਕਾਰ ਹੈ ਕਿਉਂਕਿ ਸਾਡੀ ਸਰਕਾਰ ਜੰਗੀ ਅਪਰਾਧੀ ਸਾਮਰਾਜੀ ਮੁਲਕਾਂ ਦੇ ਨਾਲ ਖੜੀ ਹੈ ਜਿਸ ਕਰਕੇ ਇਹ ਸੰਕਟ ਗਹਿਰਾਇਆ ਹੈ ਪਰ ਪਿਛਲੇ ਸਮੇਂ ਲਗਪਗ ਦੱਸ ਸਾਲ ਕੱਚੇ ਤੇਲ ਦੇ ਰੇਟ ਬਹੁਤ ਘੱਟ ਰਹੇ ਪਰ ਸਰਕਾਰ ਨੇ ਲੋਕਾਂ ਨੂੰ ਰਾਹਤ ਨਹੀ ਦਿੱਤੀ ਉਲਟਾ ਤੇਲ ਕੰਪਨੀਆਂ ਨੇ ਲਗਪਗ 30 ਤੋ 40 ਲੱਖ ਕਰੋੜ ਰੁਪਏ ਕਮਾਏ ਜੇ ਅੱਜ ਥੋੜਾ ਜਿਹਾ ਕੱਚੇ ਤੇਲ ਦਾ ਰੇਟ ਵਧ ਗਿਆ ਤਾਂ ਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਲ ਕੰਪਨੀਆਂ ਨੂੰ ਘਾਟਾ ਪੈ ਰਿਹਾ ਪਰ ਜੋ ਪਿਛਲੇ ਸਮੇਂ ਅਥਾਹ ਮੁਨਾਫ਼ਾ ਕਮਾਇਆ ਉਹ ਵੀ ਹਜ਼ਮ ਕਰ ਗਏ ਇਸਦੇ ਨਾਲ ਉਨਾ ਕਿਹਾ ਕਿ ਦੇਸ਼ ਵਿੱਚ ਯੂਰੀਆ,ਡੀਏਪੀ ਦੀ ਕਿੱਲਤ ਆ ਰਹੀ ਹੈ ਆਗੂਆਂ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਦਾਂ ਦੀ ਕਿੱਲਤ,ਵਧੇ ਹੋਏ ਤੇਲ ਗੈਸ ਦੇ ਰੇਟ ਵਾਪਿਸ ਕਰਵਾਉਣ ਲਈ 2 ਜੂਨ ਨੂੰ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ ਇਸਦੇ ਨਾਲ ਭਾਰਤ ਅਮਰੀਕਾ ਸਮਝੌਤਾ,ਭਾਖੜਾ ਡੈਮ ਤੇ ਪੰਜਾਬ ਹਰਿਆਣਾ ਦੀ ਸਥਾਈ ਮੈਂਬਰੀ ਦਾ ਹੱਕ ਬਹਾਲ ਕਰਵਾਉਣ ਪੰਜਾਬ ਸਰਕਾਰ ਵੱਲੋਂ ਨਵਾਂ ਹੱਦ ਕਰਜ਼ਾ ਲਾਗੂ ਕਰਵਾਉਣ ਆਦਿ ਮੰਗਾਂ ਲਈ ਸੰਘਰਸ਼ ਦਾ ਐਲਾਨ ਕੀਤਾ ਹੈ ਇਸ ਲਈ ਉਨਾ ਸਮੁੱਚੇ ਪੰਜਾਬ ਦੇ ਕਿਸਾਨ,ਮਜ਼ਦੂਰਾਂ, ਔਰਤਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ ,ਸਤਨਾਮ ਸਿੰਘ ਭਕਨਾ,ਪਰਗਟ ਸਿੰਘ,ਬਲਵੰਤ ਸਿੰਘ ਤਾਜੇਚੱਕ ,ਰਾਜਾ ਚੱਕਮੁਕੰਦ ,ਨਿਰਵੈਰ ਸਿੰਘ ਨੱਥੂਪੁਰਾ ,ਇੰਦਰਜੀਤ ਸਿੰਘ ਭਕਨਾ ,ਸੁਖਜਿੰਦਰ ਸਿੰਘ ਸਾਘਣਾ ,ਸਾਹਿਬ ਸਿੰਘ,ਸੁਖਵਿੰਦਰ ਸਿੰਘ ਭਕਨਾ ਆਦਿ ਹਾਜ਼ਰ ਸਨ।