ਲੁਧਿਆਣਾ : ਬੀਬੀ ਹਰਪ੍ਰੀਤ ਕੌਰ ਗੋਪਾਲਪੁਰ ਨੂੰ ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਬਲਾਕ ਡੇਹਲੋਂ ਤੋਂ ਮਹਿਲਾ ਕਾਂਗਰਸ ਦੀ. ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪਾਰਟੀ ਪ੍ਰਤੀ ਬੀਬੀ ਹਰਪ੍ਰੀਤ ਕੌਰ ਦੀ ਨਿਸ਼ਠਾ ਅਤੇ ਮਿਹਨਤ ਨੂੰ ਦੇਖਦਿਆਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਗਰੇਵਾਲ ਵੱਲੋਂ ਉਨ੍ਹਾਂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਬੀਬੀ ਹਰਪ੍ਰੀਤ ਕੌਰ ਗੋਪਾਲਪੁਰ ਨੇ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਮਹਿਲਾ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਜਸਵਿੰਦਰ ਕੌਰ ਗੋਪਾਲਪੁਰ,ਪਰਮਜੀਤ ਕੌਰ ਗੋਪਾਲਪੁਰ,ਮਨਜੀਤ ਕੌਰ ਗੋਪਾਲਪੁਰ,ਦਲਜੀਤ ਕੌਰ ਗੋਪਾਲਪੁਰ,ਲਖਵਿੰਦਰ ਸਿੰਘ ਲੱਖਾਂ,ਸੁਰਿੰਦਰ ਸਿੰਘ ਸਿੱਧੂ,ਗੁਰਮੁੱਖ ਸਿੰਘ ਆਦਿ ਨੇ ਬੀਬੀ ਹਰਪ੍ਰੀਤ ਕੌਰ ਨੂੰ ਮਹਿਲਾਂ ਕਾਂਗਰਸ ਬਲਾਕ ਡੇਹਲੋਂ ਦੀ ਬਲਾਕ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ।