ਮਾਲੇਰਕੋਟਲਾ : ਰੈਵਨਿਊ ਨਾਇਬ ਤਹਿਸੀਲਦਾਰ, ਕੰਨੂਗੋ ਪਟਵਾਰੀ ਰਟਾਇਡ ਪੈਨਸ਼ਰ ਐਸੋਸੀਏਸ਼ਨ ਦੀ ਮੀਟਿੰਗ ਮਾਲੇਰਕੋਟਲਾ ਵਿਖੇ ਜਿ਼ਲ੍ਹਾ ਪ੍ਰਧਾਨ ਨਿਰਮਲ ਸਿੰਘ ਮਸੌਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦੀਦਾਰ ਸਿੰਘ ਛੋਕਰ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਜਗਦੀਪ ਸਿੰਘ ਝੂੰਦਾ ਜਿ਼ਲ੍ਹਾ ਪ੍ਰਧਾਨ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਦੇਵ ਸਿੰਘ ਜਰਨਲ ਸਕੱਤਰ ਰੈਵਨਿਊ ਨਾਇਬ ਤਹਿਸੀਲਦਾਰ, ਕੰਨੂਗੋ ਪਟਵਾਰੀ ਰਟਾਇਡ ਪੈਨਸ਼ਰ ਐਸੋਸੀਏਸ਼ਨ ਨੇ ਜਿ਼ਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਲੀਵ ਇਨਕੈਸਮੈਟ ਦਾ ਬਕਾਇਆ ਬਿਲ ਜੋ ਕਿ ਅਪ੍ਰੈਲ ਮਹੀਨੇ ਵਿਚੋਂ ਦੇਣਾ ਬਣਦਾ ਸੀ ਅਤੇ ਇਸ ਤਰ੍ਹਾਂ 6 ਵੇਂ ਪੇ ਕਮਿਸਨ ਦਾ ਏਰੀਅਰ ਜੋ ਕਿ ਮਈ 2026 ਵਿੱਚ ਭੁਗਤਾਨ ਦੇਣਾ ਬਣਦਾ ਸੀ ਜੋ ਕਿ ਅੱਜ ਤੱਕ ਨਹੀਂ ਦਿੱਤਾ ਗਿਆ ਤੁਰੰਤ ਭੁਗਤਾਨ ਕੀਤਾ ਜਾਵੇ। ਜਿ਼ਲ੍ਹਾ ਪ੍ਰਧਾਨ ਨਿਰਮਲ ਸਿੰਘ ਮਸੌਣ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਪਾਸੋਂ ਹਾਈਕੋਰਟ ਦੇ ਫੈਸਲੇ ਮੁਤਾਬਿਕ 18 ਪ੍ਰਤੀਸਤ ਡੀਏ ਭੁਗਤਾਨ ਕਰਨ ਬਾਰੇ ਫੈਸਲਾ ਨਾ ਕਰਨ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਦਾ ਤੁਰੰਤ ਭੁਗਤਾਨ ਕੀਤਾ ਜਾਵੇ ਅਗਰ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਮੁਤਾਬਿਕ ਡੀਏ ਦਾ ਭੁਗਤਾਨ ਨਹੀਂ ਕੀਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਅਤੇ ਰਿਸਤੇਦਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾਈ ਜਾਵੇਗੀ ਇਸ ਸਬੰਧੀ ਜਥੇਬੰਦੀ ਦੇ ਸਾਰੇ ਸਾਥੀਆਂ ਨੇ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਪ੍ਰਗਟਾਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ। ਦੀਦਾਰ ਸਿੰਘ ਛੋਕਰ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ। ਇਸ ਮੀਟਿੰਗ ਵਿੱਚ ਨਰਿੰਦਰਪਾਲ ਸਿੰਘ ਬੜੈਚ ਸਰਪ੍ਰਸਤ, ਜਮੀਲ ਅਹਿਮਦ ਨੁਮਾਇੰਦਾ ਪੰਜਾਬ, ਰਣਜੀਤ ਸਿੰਘ ਸਦਰ ਕਾਨੂੰਗੋ, ਜਗਦੇਵ ਸਿੰਘ ਜੱਗੀ ਜਰਨਲ ਸੈਕਟਰੀ, ਨਛੱਤਰ ਸਿੰਘ ਪਟਵਾਰੀ, ਦਰਸਨ ਸਿੰਘ ਪਟਵਾਰੀ ,ਕੇਵਲ ਸਿੰਘ ਕਾਨੂੰਗੋ, ਜਗਨਿੰਦਰ ਸਿੰਘ ਪਟਵਾਰੀ, ਮਨਜੀਤ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕਾਨੂੰਗੋ, ਕਰਨੈਲ ਸਿੰਘ ਪਟਵਾਰੀ, ਭਲਿੰਦਰ ਸਿੰਘ ਕਾਨੂੰਗੋ, ਹਰਪਾਲ ਸਿੰਘ ਕਾਨੂੰਗੋ, ਜੁਗਲਾਲ ਸਿੰਘ ਪਟਵਾਰੀ, ਹਰਮੇਸ਼ ਸਿੰਘ ਕਾਨੂੰਗੋ , ਅਮਰਜੀਤ ਸਿੰਘ ਪਟਵਾਰੀ, ਰਾਮਦਿਆਲ ਕਾਨੂੰਗੋੋ ਆਦਿਕ ਵੀ ਹਾਜਰ ਸਨ।