ਲੁਧਿਆਣਾ : ਡਾ. ਭੀਮ ਰਾਓ ਅੰਬੇਡਕਰ ਲਾਇਬਰੇਰੀ ਪਿੰਡ ਖੱਟੜਾ ਚੁਹਾਰਮ ਵੱਲੋ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਕਾਪੀਆਂ ਅਤੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਵਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਨੂੰ ਸਮਰਪਿਤ ਇਹ ਕਾਪੀਆਂ ਕਿਤਾਬਾਂ ਦਾ ਲੰਗਰ ਡਾਕਟਰ ਭੀਮ ਰਾਓ ਅੰਬੇਦਕਰ ਲਾਇਬਰੇਰੀ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕਾਪੀਆਂ ਕਿਤਾਬਾਂ ਦਾ ਲੰਗਰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਇਸ ਲੰਗਰ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਹੀ ਸਹਿਯੋਗੀ ਸੱਜਣਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਸਟਰ ਜਸਬੀਰ ਸਿੰਘ, ਮਾਸਟਰ ਬੀਰ ਸਿੰਘ ਸੰਗੋਵਾਲ, ਪ੍ਰਧਾਨ ਰਵਿਦਾਸ ਸਭਾ ਕਮਿਕਰ ਸਿੰਘ, ਸੁਰਿੰਦਰ ਸਿੰਘ, ਜੱਗ ਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਲੱਖੀ ਟੇਲਰ, ਸੋਹਨ ਸਿੰਘ, ਸੰਜੂ ਖੱਟੜਾ, ਮਨੂ ਖੱਟੜਾ, ਕੁਲਵੰਤ ਸਿੰਘ ਖੱਟੜਾ, ਤਾਜ ਮੈਡੀਕਲ ਰਾੜਾ ਸਾਹਿਬ,ਪ੍ਰਿਥੀ ਡੀਜੇ, ਮਨਦੀਪ ਸਿੰਘ, ਸੰਤੋਖ ਸਿੰਘ, ਆਦਿ ਸ਼ਾਮਿਲ ਸਨ।