ਖਰੜ : ਕਾਂਗਰਸ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਜਿਲ੍ਹਾ ਚੇਅਰਮੈਨ ਮਨਵਰ ਇਕਬਾਲ ਚੰਨੀ ਦੀ ਅਗਵਾਈ ਵਿਚ ਮੀਟਿੰਗ ਹੋਈ ਜਿਸ ਵਿਚ ਵੱਖ ਵੱਖ ਪਿੰਡਾਂ ਦੇ ਵਿਅਕਤੀਆਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਕੌਸਲ ਅਤੇ ਅਗਲੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੂਰੀ ਤਿਆਰੀ ਨਾਲ ਲੜੇਗੀ। ਇਨ੍ਹਾਂ ਚੋਣਾਂ ਵਿਚ ਮੁਸਲਿਮ ਭਾਈਚਾਰੇ ਵਲੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਨਾਜ਼ਿਰ ਖਾਨ ਪਿੰਡ ਪਨੂੰਆਂ, ਸੁਖਜੀਤ ਅਫਤਾਬ ਪਿੰਡ ਨਿਆਂ ਸ਼ਹਿਰ ਬਡਾਲਾ, ਸੁਖਵਿੰਦਰ ਸਿੰਘ ਭੱਟੀ ਪਿੰਡ ਬਡਾਲੀ, ਇਕਬਾਲ ਮੁਹੰਮਦ ਪਿੰਡ ਰਾਏਪੁਰ ਨੂੰ ਜਿਲ੍ਹਾ ਘੱਟਗਿਣਤੀ ਵਿੰਗ ਵਿਚ ਜਿਲ੍ਹਾ ਕੱਤਰਜ ਜਨਰਲ ਸਕੱਤਰ ਨਿਟਯੁਕਤ ਕਰਕੇ ਪੱਤਰ ਦਿੱਤੇ ਗਏ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਮੁਹੰਮਦ ਇਕਬਾਲ, ਕਮਲ ਖਾਨ ਵਾਈਸ ਚੇਅਰਮੈਨ ਜਿਲ੍ਹਾ ਮੁਹਾਲੀ, ਇਮਰਾਨ ਖਾਨ, ਇੰਤਜਾਰ, ਸਾਬਿਰ ਖਾਨ, ਚਿਰਾਗਦੀਨ ਚਨਾਲੋ ਸਮੇਤ ਹੋਰ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।