Sunday, May 10, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਨਾਲ਼ ਵੈਲਡਿੰਗ ਦਾ ਨਵਾਂ ਢੰਗ ਕੀਤਾ ਵਿਕਸਿਤ

May 10, 2026 08:48 PM
Rozana Sehaj times
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਵੈਲਡਿੰਗ ਨਾਲ਼ ਧਾਤਾਂ ਜੋੜਨ ਦੀ ਇੱਕ ਅਹਿਮ ਤਕਨੀਕ ਵਿਕਸਿਤ ਗਈ ਹੈ। ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾ. ਡੀ. ਐੱਸ. ਸਹੋਤਾ ਨੇ ਪੰਜਾਬੀ ਯੂਨੀਵਰਸਿਟੀ ਤੋਂ ਨਿਗਰਾਨ ਡਾ. ਵਿਨੋਦ ਕੁਮਾਰ ਅਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਤੋਂ ਸਹਿ-ਨਿਗਰਾਨ ਡਾ. ਅਮਿਤ ਬਾਂਸਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਰਾਹੀਂ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਨਾਲ਼ ਵੈਲਡਿੰਗ ਦਾ ਇੱਕ ਨਵਾਂ ਢੰਗ ਵਿਕਸਿਤ ਕੀਤਾ ਹੈ, ਜੋ ਵੱਖ-ਵੱਖ ਧਾਤ ਸਮੱਗਰੀ ਨੂੰ ਵੈਲਡਿੰਗ ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। 
ਖੋਜਾਰਥੀ ਡਾ. ਡੀ. ਐੱਸ. ਸਹੋਤਾ ਨੇ ਦੱਸਿਆ ਕਿ ਇਸ ਖੋਜ ਰਾਹੀਂ ਪਹਿਲੀ ਵਾਰ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਕਰਦਿਆਂ ਉਸ ਤੋਂ ਧਾਤ ਦੇ ਵੈਲਡਿੰਗ ਦਾ ਕੰਮ ਲਿਆ ਗਿਆ ਹੈ। ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਖੋਜ ਰਾਹੀਂ ਇਹ ਸਾਹਮਣੇ ਆਇਆ ਕਿ ਮਾਈਕ੍ਰੋਵੇਵ ਰੇਡੀਏਸ਼ਨ ਨਾਲ਼ ਧਾਤ ਗਰਮ ਕਰਨ 'ਤੇ 10 ਤੋਂ 100 ਗੁਣਾ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਅਤੇ 10 ਤੋਂ 200 ਗੁਣਾ ਘੱਟ ਸਮਾਂ ਲੱਗਦਾ ਹੈ । ਇਹ ਪ੍ਰਯੋਗ 2.45 ਗੀਗਾ ਹਰਟਜ਼ ਅਤੇ 1.1 ਕਿਲੋਵਾਟ ਸਮਰੱਥਾ ਵਾਲੀ ਉਦਯੋਗਿਕ ਮਾਈਕ੍ਰੋਵੇਵ ਪ੍ਰਣਾਲੀ ਵਿੱਚ ਕੀਤੇ ਗਏ। 
ਡਾ. ਅਮਿਤ ਬਾਂਸਲ ਨੇ ਦੱਸਿਆ ਕਿ ਵੱਖ-ਵੱਖ ਵਿਸ਼ਲੇਸ਼ਣਾਂ ਉਪਰੰਤ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਧਾਤੂ ਸਮੱਗਰੀਆਂ ਨੂੰ ਮਜ਼ਬੂਤੀ ਅਤੇ ਭਰੋਸੇਯੋਗਤਾ ਨਾਲ ਜੋੜਨ ਲਈ ਇੱਕ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਦੱਸਿਆ ਕਿ ਇਹ ਖੋਜ ਉਦਯੋਗਿਕ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰਦੀ ਹੈ। ਇਸ ਖੋਜ ਦੇ ਇਹ ਨਤੀਜੇ ਭਵਿੱਖੀ ਖੋਜ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ ਜਿਸ ਨਾਲ਼ ਭਵਿੱਖ ਵਿੱਚ ਧਾਤੂਆਂ ਨੂੰ ਜੋੜਨ ਦੀ ਕਾਰਗੁਜ਼ਾਰੀ ਹੋਰ ਸੁਧਾਰੀ ਜਾ ਸਕਦੀ ਹੈ। 
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਅਗਵਾਈ ਟੀਮ ਨੂੰ ਵਧਾਈ ਦਿੰਦਿਆਂ ਖੋਜ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਨਿਵੇਕਲੀਆਂ ਖੋਜਾਂ ਨਾ ਸਿਰਫ਼ ਯੂਨੀਵਰਸਿਟੀ ਦਾ ਅਕਾਦਮਿਕ ਮਿਆਰ ਉੱਚਾ ਚੁੱਕਦੀਆਂ ਹਨ, ਸਗੋਂ ਉਦਯੋਗਿਕ ਸਮੱਸਿਆਵਾਂ ਦੇ ਸਸਤੇ ਅਤੇ ਟਿਕਾਊ ਹੱਲ ਲੱਭਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਵਰਗੀ ਊਰਜਾ-ਬਚਤ ਤਕਨੀਕ ਭਵਿੱਖ ਵਿੱਚ ਨਿਰਮਾਣ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ।

Have something to say? Post your comment

 

More in Malwa

ਯੂਰੀਆ ਖਾਦ ਦੀ ਅਣ ਅਧਿਕਾਰਤ ਵਰਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਲਿਆ ਸਖ਼ਤ ਨੋਟਿਸ ਪ੍ਰਸ਼ੰਸਾਯੋਗ। ਬਹਿਰੂ

ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ

ਸਾਹਨੀ ਪਰਿਵਾਰ ਨੂੰ ਸਦਮਾ, ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਦਰੱਖਤ ਲਗਾਓ ਧਰਤੀ ਮਾਤਾ ਬਚਾਓ ਮੁਹਿੰਮ ਤਹਿਤ ਲਾਇਆ ਬੂਟਾ : ਐਡਵੋਕੇਟ ਅਜੀਤ ਵਰਮਾ

ਗੁਰਮਿਤ ਪੇਪਰ ਵਿੱਚੋਂ ਗੁਰੂ ਨਾਨਕ ਅਕੈਡਮੀ ਧਾਂਦੀਆਂ ਤੇ ਕਾਮੀਕਲਾਂ ਦੇ ਬੱਚੇ ਸਨਮਾਨਤ

ਵਿਦਿਆਰਥੀਆਂ ਦਾ ਤਿੰਨ ਰੋਜ਼ਾ ਨੇਚਰ ਕੈਂਪ ਲਗਾਇਆ

ਕੌਂਸਲ ਚੋਣਾਂ ਨੂੰ ਲੈ ਕੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਵਜਾਇਆ ਚੋਣ ਬਿਗਲ

“ਧਰਤੀ ਤੋਂ ਅਸਮਾਨ ਤਕ – ਪੰਜਾਬ ਸਾਈਕਲਿੰਗ ਦੀ ਗਲੋਬਲ ਉਡਾਣ”

ਮੁੱਖ ਮੰਤਰੀ ਸਿਹਤ ਯੋਜਨਾ ਪਟਿਆਲਾ ਦੀ ਸੁਨੀਤਾ ਲਈ ਬਣੀ ਵਰਦਾਨ