ਨਵਾਂਸ਼ਹਿਰ : ਜਿਲ੍ਹੇ ਵਿੱਚ ਤਬਦੀਲ ਹੋ ਕੇ ਪਧਾਰੇ ਪੀ.ਐਸ.ਅਧਿਕਾਰੀ ਰਮਨਜੀਤ ਵਲੋਂ ਆਪਣੀ ਨਵੀਂ ਡਿਊਟੀ ਸੰਭਾਲਣ ਉਪ੍ਰੰਤ ਖੂਨਦਾਨ ਕਰਨ ਦੀ ਇੱਛਾ ਜਾਹਰ ਕੀਤੀ ਤਾਂ ਅਧੀਨ ਸਟਾਫ ਵਲੋਂ ਉਹਨਾਂ ਨੂੰ ਬੀ.ਡੀ.ਸੀ.ਬਲੱਡ ਸੈਂਟਰ ਵਾਰੇ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਉਹ ਆਪਣੀ ਧਰਮਪਤਨੀ ਅੰਜਲੀ ਸ਼ਰਮਾ ਤੇ ਹਰਪਾਲ ਸਿੰਘ ਸਕੱਤਰ ਰੈੱਡ ਕਰਾਸ ਨਾਲ੍ਹ ਬੀ.ਡੀ.ਸੀ ਪੁੱਜੇ ਜਿੱਥੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਡਾ.ਅਜੇ ਬੱਗਾ, ਐਡਵੋਕੇਟ ਨੋਬਲ ਸਰੀਨ, ਮੈਨੇਜਰ ਮਨਮੀਤ ਸਿੰਘ, ਦਫਤਰੀ ਸਕੱਤਰ ਨਰਿੰਦਰਪਾਲ ਤੂਰ ਤੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ। ਬੀ.ਡੀ.ਸੀ ਤੋਂ ਦਿਨ ਰਾਤ ਖ਼ੂਨਦਾਨ ਸੇਵਾ ਵਾਰੇ ਜਾਣਕਾਰੀ ਸਾਂਝੀ ਕਰਨ ਉਪ੍ਰੰਤ ਡਾ ਅਜੇ ਬੱਗਾ ਦੀ ਨਿਗਰਾਨੀ ਹੇਠ ਉਹਨਾਂ ਖੂਨਦਾਨ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਜਦ ਵੀ ਨਵੀਂ ਡਿਊਟੀ ਮਿਲ੍ਹਦੀ ਹੈ ਤਾਂ ਉਹ ਖੂਨਦਾਨ ਕਰਦੇ ਹਨ। ਇਸ ਨਾਲ੍ ਮੰਨ ਨੂੰ ਸਤੁੰਸ਼ਟੀ ਮਿਲ੍ਹਦੀ ਹੈ ਤੇ ਕਿਸੇ ਲੋੜਵੰਦ ਦੇ ਕੰਮ ਆਉਣ ਦੀ ਆਤਮਿਕ ਖੁਸ਼ੀ ਪ੍ਰਾਪਤ ਹੁੰਦੀ ਹੈ। ਉਹਨਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰਨਾ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰਮਨਜੀਤ ਪੀ ਸੀ ਐਸ ਪਹਿਲਾਂ ਵੀ ਤਿੰਨ ਵਾਰੀ ਖੂਨਦਾਨ ਕਰ ਚੁੱਕੇ ਹਨ। ਬੀ.ਡੀ ਸੀ ਮੈਨੇਜਮੈਂਟ ਵਲੋਂ ਰਮਨਜੀਤ ਪੀ ਸੀ ਐਸ ਦੀ ਨਵੀਂ ਨਿਯੁਕਤੀ ਤੇ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।