Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਬਾਲਾ ਜੀ ਮੰਦਿਰ 'ਚ ਲਾਇਆ ਖੂਨਦਾਨ ਕੈਂਪ 

April 20, 2026 06:46 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਅਤੇ ਰੋਟਰੀ ਕਲੱਬ (ਸੁਨਾਮ) ਸਟਾਰ ਵੱਲੋਂ ਸਾਂਝੇ ਤੌਰ 'ਤੇ ਅਯੁੱਧਿਆ ਭਵਨ ਸ਼੍ਰੀ ਬਾਲਾ ਜੀ ਮੰਦਿਰ ਵਿਖੇ ਖੂਨਦਾਨ ਕੈੰਪ ਆਯੋਜਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਭੁਪੇਸ਼ ਮਹਿਤਾ, ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ (ਵਿੱਕੀ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਬੰਧੀ ਜਾਣਾਕਾਰੀ ਦਿੰਦਿਆ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਕਿਹਾ ਕਿ ਮੈਗਾ ਖੂਨਦਾਨ ਕੈਂਪ ਵਿੱਚ ਲੋਕਾਂ ਦਾ ਬਹੁਤ ਉਤਸਾਹ ਦਿਖ ਰਿਹਾ ਹੈ। ਕੈਂਪ ਕਸ਼ਮੀਰੀ ਹਸਪਤਾਲ ਬਲੱਡ ਸੈਂਟਰ ਦੀ ਟੀਮ ਦੀ ਨਿਗਰਾਨੀ ਹੇਂਠ ਲਗਾਇਆ ਗਿਆ ਹੈ। ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਭੁਪੇਸ਼ ਮਹਿਤਾ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਪੋਲੀਓ ਸਬੰਧੀ ਕੀਤੇ ਗਏ ਕਾਰਜ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਰੋਟਰੀ ਕਲੱਬ ਸਟਾਰ ਦੇ ਪ੍ਰਧਾਨ ਦੀਪਕ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਕੈਂਪ ਵਿੱਚ ਘੱਟੋ-ਘੱਟ 100 ਯੂਨਿਟ ਖੂਨ ਇਕੱਠਾ ਕਰਨਾ ਸੀ, ਜੋ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ 101 ਯੂਨਿਟ ਇਕੱਠੇ ਕੀਤੇ ਗਏ ਹਨ। ਉਨ੍ਹਾਂ ਨੇ ਸ਼੍ਰੀ ਬਾਲਾ ਜੀ ਟਰੱਸਟ ਅਤੇ ਰੋਟਰੀ ਕਲੱਬ ਸਟਾਰ ਦੀ ਟੀਮ ਨੂੰ ਉਨ੍ਹਾਂ ਦੇ ਟੀਮ ਵਰਕ ਲਈ ਵਧਾਈ ਦਿੱਤੀ। ਇਸ ਮੌਕੇ ਰਾਜਨ ਸਿੰਗਲਾ, ਦਵਿੰਦਰਪਾਲ ਸਿੰਘ ਰਿੰਪੀ, ਪੰਕਜ ਅਰੋੜਾ, ਡਾਕਟਰ ਪ੍ਰਭਜੋਤ ਸਿੰਘ ਢਿੱਲੋਂ, ਡਾਕਟਰ ਮਨੋਜ ਸਿੰਗਲਾ, ਕ੍ਰਿਸ਼ਨ ਸੰਦੋਹਾ, ਸ਼ਿਵ ਜਿੰਦਲ, ਨਿਸ਼ਾਨ ਗਰਗ, ਗੌਰਵ ਬਾਂਸਲ, ਨਿਤੀਸ਼ ਗਰਗ, ਐਡਵੋਕੇਟ ਸਚਿਨ ਗਰਗ, ਯਦੁਨੰਦਾਨ ਗਰਗ, ਹਨੀਸ਼ ਸਿੰਗਲਾ, ਨਵੀਨ ਸਿੰਗਲਾ,ਰਜਤ ਜੈਨ, ਗੁਲਸ਼ਨ ਕੁਮਾਰ, ਵਿਨੇ ਜਿੰਦਲ ਆਦਿ ਮੌਜੂਦ ਸਨ।

Have something to say? Post your comment

 

More in Malwa

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਹੋਇਆ ਬੇਨਕਾਬ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿੱਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼, ਵਿਰੋਧੀਆਂ ਨੇ ਨਕਾਰਿਆ ਬਿੱਲ: ਵਿਜੇ ਇੰਦਰ ਸਿੰਗਲਾ

ਸੈਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ ਅਤਾਲਾ ਦਾ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸੁਨਾਮ ਵਿਖੇ ਗੱਦਿਆਂ ਦੇ ਗੋਦਾਮ 'ਚ ਲੱਗੀ ਅੱਗ 

ਅਲਾਇੰਸ ਕਲੱਬਸ ਇੰਟਰਨੈਸ਼ਨਲ ਜਿਲ੍ਹਾ 111 ਨੌਰਥ ਦੀ ਪਹਿਲੀ ਕੈਬਨਿਟ ਮੀਟਿੰਗ ਇਨਸਟਾਲੇਸ਼ਨ ਅਤੇ ਸਕੂਲਿੰਗ ਟਰੇਨਿੰਗ ਦਾ ਸਮਾਗਮ ਕੀਤਾ ਗਿਆ

ਮਾਨ ਸਰਕਾਰ ਦੇ ਲੋਕਹਿਤ ਫੈਸਲੇ: ਮਹਿਲਾਵਾਂ, ਨੌਜਵਾਨਾਂ ਤੇ ਗਰੀਬ ਪਰਿਵਾਰਾਂ ਲਈ ਵੱਡੀ ਰਾਹਤ : ਬਲਜੀਤ ਸਿੰਘ ਬੱਲੀ

ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ

ਦਸਮੇਸ਼ ਸਕੂਲ ਹਰੀਨੌ ਵਿਖੇ ਵਲੰਟੀਅਰਾਂ ਨੂੰ ਵੰਡੇ ਗਏ ਸਰਟੀਫਿਕੇਟ

ਫ਼ਰੀਦਕੋਟ ਵਿੱਚ ਸੁਚਾਰੂ ਖਰੀਦ ਲਈ 14 ਨੋਡਲ ਅਫਸਰ ਨਿਯੁਕਤ : ਡਿਪਟੀ ਕਮਿਸ਼ਨਰ

ਸੂਬਾ ਪੱਧਰੀ ਸਮਾਗਮ ਮੌਕੇ ਪਰਜਾਪਤ ਸਮਾਜ ਵੱਲੋ ਦੋ ਹੋਣਹਾਰ ਬੇਟੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸੁਨਾਮ ਕਾਲਜ 'ਚ ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ