Sunday, April 19, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਇੰਡਸਟਰੀਅਲ ਏਰੀਆ ਫੇਸ 8 ਵਿੱਚੋਂ ਗਹਿਣੇ ਲੁੱਟਣ ਵਾਲੇ ਗ੍ਰਿਫਤਾਰ

April 19, 2026 06:27 PM
Rozana Sehaj times

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਥਾਣਾ ਫੇਸ-1, ਮੋਹਾਲੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਵੱਲੋਂ, ਮਿਤੀ 8-4-2026 ਨੂੰ ਪਲਾਟ ਨੰ. ਐਫ-19 ਇੰਡ.ਏਰੀਆ ਫੇਸ-8 ਸੈਕਟਰ 72 ਮੋਹਾਲੀ ਦੀ ਵਰਕਸ਼ਾਪ ਕੁੰਦਨ ਲਾਇਟਸ ਤੇ ਗੋਲਡ ਜਿਊਲਰੀ ਪ੍ਰਾਈਵੇਟ ਲਿਮਟਿਡ ਵਿੱਚੋਂ ਆਰਟੀਫੀਸ਼ਲ ਡਿਸਪਲੇਅ ਗਹਿਣੇ (ਸੈਂਪਲ) ਅਤੇ ਕੁੱਝ ਚਾਂਦੀ ਦੇ ਗਹਿਣੇ ਵਜ਼ਨੀ ਕਰੀਬ 400-500 ਗ੍ਰਾਮ ਅਤੇ ਸੀ.ਸੀ.ਟੀ.ਵੀ ਕੈਮਰਿਆ ਵਾਲਾ ਡੀ.ਵੀ.ਆਰ ਲੁੱਟਣ ਵਾਲੇ 05 ਨਾ-ਮਲੂਮ ਵਿਅਕਤੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਐਸ ਪੀ ਸਿਟੀ, ਦਿਲਪ੍ਰੀਤ ਸਿੰਘ ਅਨੁਸਾਰ ਮੁੱਦਈ ਮਕੱਦਮਾ ਕਰਨਵੀਰ ਸਿੰਘ ਗੋਸਲ ਵੱਲੋਂ ਦਰਜ ਕਰਵਾਈ ਐਫ਼ ਆਈ ਆਰ ਮੁਤਾਬਕ ਇਨ੍ਹਾਂ ਦੋਸ਼ੀਆਂ ਵਿੱਚੋਂ ਇਕ ਵਿਅਕਤੀ ਕਾਰ ਵਿਚ ਬੈਠਾ ਰਿਹਾ, ਦੂਜਾ ਵਿਅਕਤੀ ਗੇਟ ਪਾਸ ਪਹਿਰੇਦਾਰੀ ਲਈ ਰੁੱਕ ਗਿਆ ਅਤੇ ਤਿੰਨ ਵਿਅਕਤੀ ਵਰਕਸ਼ਾਪ ਦੇ ਮੇਨ ਗੇਟ ਤੋਂ ਬਾਅਦ ਸੀਸ਼ੇ ਵਾਲੇ ਦਰਵਾਜੇ ਦਾ ਲੋਕ ਤੋੜ ਕੇ ਅੰਦਰ ਵੜ ਗਏ। ਜਿਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਇਨ੍ਹਾਂ ਪਾਸ ਦਾਤ ਅਤੇ ਚਾਕੂ ਅਤੇ ਦੋ ਲੜਕਿਆ ਪਾਸ ਲੋਹੇ ਦੀਆ ਰਾੜਾਂ ਸਨ। ਉਨ੍ਹਾਂ ਵੱਲੋਂ ਮੁਦਈ ਮੁਕੱਦਮਾ ਕਰਨਵੀਰ ਸਿੰਘ ਗੋਸਲ ਪਾਸੋਂ ਵਰਕਸ਼ਾਪ ਵਿਚ ਪਈ ਤਿਜੌਰੀ ਦੀਆ ਚਾਬੀਆ ਅਤੇ ਕੈਸ਼ ਦੀ ਮੰਗ ਕੀਤੀ ਗਈ। ਉਸ ਵੱਲੋਂ ਮਨ੍ਹਾ ਕਰਨ 'ਤੇ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਉਕਤ ਵਿਅਕਤੀਆ ਵੱਲੋਂ ਤਿਜੌਰੀ ਨੂੰ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਤਿਜੌਰੀ ਨਹੀ ਖੁੱਲ੍ਹੀ ਤਾਂ ਉਕਤ ਵਿਅਕਤੀ ਆਰਟੀਫੀਸ਼ਲ ਡਿਸਪਲੇਅ ਤੇ ਲੱਗੇ ਗਹਿਣੇ (ਸੈਂਪਲ) ਅਤੇ ਕੁੱਝ ਚਾਂਦੀ ਦੇ ਗਹਿਣੇ ਵਜ਼ਨੀ ਕਰੀਬ 400-500 ਗ੍ਰਾਮ ਅਤੇ ਸੀ.ਸੀ.ਟੀ.ਵੀ ਕੈਮਰਿਆ ਵਾਲਾ ਡੀ.ਵੀ.ਆਰ ਲੈ ਕੇ ਭੱਜ ਗਏ। ਜਿਸ ਤੋਂ ਬਾਅਦ ਮੁਕੱਦਮਾ ਨੰ. 70 ਮਿਤੀ 8-04-2026 ਅ/ਧ 309(6) ਬੀ.ਐਨ.ਐਸ ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ।

ਉਕਤ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਮਿਤੀ 14-4-2026 ਨੂੰ ਦੋਸੀ ਵਿਨੈ ਸ਼ਰਮਾ ਪੁੱਤਰ ਮੁਕੇਸ਼ ਸਰਮਾ ਵਾਸੀ ਮਕਾਨ ਨੰ. 2568/2 ਸੈਕਟਰ 38-ਸੀ ਚੰਡੀਗੜ ਨੂੰ ਵਾਰਦਾਤ ਸਮੇਂ ਵਰਤੀ ਕਾਰ ਨੰ. CH-03-2460 ਮਾਰਕਾ ਮਰੂਤੀ ਰੰਗ ਹਰਾ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 15-4-2026 ਨੂੰ ਦੋਸ਼ੀ ਸੂਰਜ ਪ੍ਰਕਾਸ਼ ਪੁੱਤਰ ਰਾਮ ਸੇਵਕ ਵਾਸੀ ਪਿੰਡ ਕੁਰਾਲੀ ਹਾਲ ਵਾਸੀ ਮਕਾਨ ਨੰ. 6652/ਬੀ ਸੈਕਟਰ 56 ਚੰਡੀਗੜ ਅਤੇ ਸੰਜੀਤ ਕੁਮਾਰ ਪੁੱਤਰ ਰਾਮ ਸੰਜੀਵਨ ਵਾਸੀ ਮਕਾਨ ਨੰ. 436 ਸੈਕਟਰ 56 ਚੰਡੀਗੜ ਨੂੰ ਸਮੇਤ ਐਕਟਿਵਾ ਨੰ. CH-01-BU-9105 ਰੰਗ ਨੀਲਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੂਰਜ ਪ੍ਰਕਾਸ਼ ਅਤੇ ਸੰਜੀਤ ਕੁਮਾਰ ਦੀ ਨਿਸ਼ਾਨਦੇਹੀ ਤੇ ਡਬਲਿਊ ਡਬਲਿਊ ਆਈ ਸੀ ਐਸ ਕੰਪਨੀ ਫੇਸ-6 ਮੋਹਾਲੀ ਦੇ ਸਾਹਮਣੇ ਖਾਲੀ ਪਏ ਪਲਾਟ ਵਿਚ ਬਣੇ ਇਕ ਕਮਰੇ ਦੀ ਕੰਧ ਨਾਲ ਛਿਪਾ ਕੇ ਰੱਖੇ ਗਹਿਣਿਆਂ ਇਕ ਆਰਟੀਫੀਸ਼ਲ ਡਿਸਪਲੇਅ (ਸੈਂਪਲ) ਹਾਰ, ਕੁੱਲ 20 ਚੈਨੀਆ ਆਰਟੀਫੀਸ਼ਲ ਅਤੇ ਵਾਰਦਾਤ ਸਮੇ ਵਰਤਿਆ ਚਾਕੂ ਬਰਾਮਦ ਕੀਤਾ। ਦੋ ਦੋਸ਼ੀ ਪੀਟਰ ਅਤੇ ਜਾਨੂਲ ਦੀ ਗ੍ਰਿਫਤਾਰੀ ਬਾਕੀ ਹੈ।

 

 

Have something to say? Post your comment

 

More in Chandigarh

ਗੈਂਗਸਟਰਾਂ ’ਤੇ ਵਾਰ ਦਾ 89ਵਾਂ ਦਿਨ: ਪੰਜਾਬ ਪੁਲਿਸ ਵੱਲੋਂ 564 ਥਾਵਾਂ ’ਤੇ ਛਾਪੇਮਾਰੀ; 245 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਦਾ ਬੇਅਦਬੀ ਵਿਰੋਧੀ ਬਿੱਲ ਰਾਜਪਾਲ ਦੀ ਮਨਜ਼ੂਰੀ ਨਾਲ ਕਾਨੂੰਨ ਬਣਿਆ, ਕਮਜ਼ੋਰ ਕਾਨੂੰਨਾਂ ਅਤੇ ਸਿਆਸੀ ਪੁਸ਼ਤਪਨਾਹੀ ਦੇ ਯੁੱਗ ਦਾ ਹੋਇਆ ਅੰਤ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਪਿੱਛੋਂ ਬੇਅਦਬੀ ਵਿਰੋਧੀ ਬਿੱਲ ਪੰਜਾਬ ਵਿੱਚ ਬਣਿਆ ਕਾਨੂੰਨ : ਕੁਲਤਾਰ ਸਿੰਘ ਸੰਧਵਾਂ

ਸਿਹਤ ਵਿਭਾਗ ਵਲੋਂ ਸੰਭਾਵੀ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ

ਪੰਜਾਬ ਸਰਕਾਰ ਵੱਲੋਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਲਈ 102 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ: ਡਾ. ਬਲਜੀਤ ਕੌਰ

ਮੋਬਾਇਲ ਫੋਨ ਤੇ ਜਾਅਲੀ ਲਿੰਕ ਭੇਜ ਕੇ ਫੋਨ ਹੈਕ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ

ਵਿਧਾਇਕ ਰੰਧਾਵਾ ਵੱਲੋਂ ਸਿੱਖਿਆ ਕ੍ਰਾਂਤੀ 2.0 ਤਹਿਤ 4 ਸਕੂਲਾਂ ਵਿੱਚ 45.93 ਲੱਖ ਦੀ ਲਾਗਤ ਨਾਲ ਬਣੀਆਂ ਆਧੁਨਿਕ ਲੈਬਾਂ ਅਤੇ ਕਲਾਸਰੂਮ ਦੀ ਸ਼ੁਰੂਆਤ

ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਨੀਦਰਲੈਂਡ ਦੇ ਦੌਰੇ 'ਤੇ

ਗੈਂਗਸਟਰਾਂ ’ਤੇ ਵਾਰ ਦਾ 88ਵਾਂ ਦਿਨ: ਪੰਜਾਬ ਪੁਲਿਸ ਵੱਲੋਂ 639 ਥਾਵਾਂ ’ਤੇ ਛਾਪੇਮਾਰੀ; 239 ਗ੍ਰਿਫ਼ਤਾਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ