ਬਠਿੰਡਾ/ਰਾਮਪੁਰਾ ਫੂਲ : ਸਥਾਨਕ ਸ਼ਹਿਰ ਦੇ ਕੱਸੀ ਵਾਲਾ ਰੋਡ ਮਾਸਟਰ ਮੇਜਰ ਸਿੰਘ ਗਿੱਲ ਦੇ ਘਰ ਨੇੜੇ ਸਥਿਤ ਰਾਮਦੂਤ ਸ੍ਰੀ ਬਾਲਾ ਜੀ ਮੰਦਰ (ਨੇੜੇ ਪੁਰਾਣੀ ਸਬਜ਼ੀ ਮੰਡੀ) ਵਿਖੇ 19 ਅਪ੍ਰੈਲ ਦਿਨ ਐਤਵਾਰ ਨੂੰ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ ਅਤੇ ਭੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗਤ ਅਸ਼ੋਕ ਗਰਗ (ਅਸ਼ੋਕੀ ਬਾਬਾ) ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕਾ ਸਵੇਤਾ ਅਗਰਵਾਲ (ਝਾਰਖੰਡ) ਅਤੇ ਭਜਨ ਗਾਇਕ ਅਨੂਜ ਮਿਸ਼ਰਾ (ਰਾਮਪੁਰਾ ਫੂਲ) ਵੱਲੋਂ ਰੂਹਾਨੀ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ਼ਾਮ 7 ਵਜੇ ਪੂਜਨ ਦੀ ਰਸਮ ਨਾਲ ਹੋਵੇਗੀ, ਜੋ ਅਸ਼ਵਨੀ ਜੋੜਾ ਵੱਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 7:15 ਵਜੇ ਫੁੱਲ ਮਾਲਾ ਅਰਪਣ ਦੀ ਰਸਮ ਅਮਰਜੀਤ ਸ਼ਰਮਾ ਵੱਲੋਂ ਨਿਭਾਈ ਜਾਵੇਗੀ ਅਤੇ ਸ਼ਾਮ 7:30 ਵਜੇ ਜੋਤੀ ਪ੍ਰਚੰਡ ਦੀ ਰਸਮ ਨੀਲਮ ਰਾਣੀ ਅਤੇ ਮੱਖਣ ਲਾਲ ਵੱਲੋਂ ਕੀਤੀ ਜਾਵੇਗੀ। ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਰਾਮਪਾਲ ਬਾਂਸਲ (ਕੋਲੇ ਵਾਲੇ), ਮਨਪ੍ਰੀਤ ਸਿੰਘ ਗਿੱਲ (ਪ੍ਰਧਾਨ ਪ੍ਰੈਸ ਕਲੱਬ ਬਲਾਕ ਰਾਮਪੁਰਾ) ਅਤੇ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੈਪੀ ਗਰਗ, ਲੱਕੀ ਗਰਗ, ਇਸ਼ਨਾਨ ਗਰਗ, ਤੇਜ ਰਾਮ ਗੋਇਲ, ਕਰਮ ਸਿੰਘ ਅਤੇ ਵਿੱਕੀ ਬਾਂਸਲ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ। ਆਯੋਜਕਾਂ ਵੱਲੋਂ ਇਲਾਕਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਕੀਰਤਨ ਵਿੱਚ ਸ਼ਾਮਿਲ ਹੋਣ ਅਤੇ ਭੰਡਾਰੇ ਦਾ ਪ੍ਰਸਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।
ਫੋਟੋ ਕੈਪਸਨ:- ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸਰਪ੍ਰਸਤ ਬਾਬਾ ਅਸ਼ੋਕ ਤੇ ਹੋਰ ਮੈਂਬਰ।