Tuesday, April 23, 2024
BREAKING NEWS
ਪੰਜਾਬ ‘ਚ ਛਾਏ ਕਾਲੇ ਬੱਦਲ ਚੱਲਣਗੀਆਂ ਤੇਜ਼ ਹਵਾਵਾਂਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਕਰਵਾਏ ਜਾ ਰਹੇ ਹਨ ਵੱਖ-ਵੱਖ ਮੁਕਾਬਲੇਵੋਟਿੰਗ ਦਰ ਵਧਾਉਣ ਲਈ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਘਰ-ਘਰ ਜਾ ਕੇ ਕੀਤਾ ਜਾ ਰਿਹੈ ਜਾਗਰੂਕਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨਜ਼ਿਲ੍ਹੇ ਦੀਆਂ ਮੰਡੀਆਂ ਵਿੱਚ 77470 ਮੀਟਰਿਕ ਟਨ ਕਣਕ ਦੀ ਕੀਤੀ ਗਈ ਖਰੀਦ : ਡਿਪਟੀ ਕਮਿਸ਼ਨਰਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡਵਿਜੈ ਧੀਰ ਇੱਕ ਬਹੁਤ ਵਧੀਆ ਪ੍ਰੋਜੈਕਟ ਅਫਸਰ ਸਨ : ਐਚ ਐਸ ਚਾਵਲਾਪੰਜਾਬੀ ਯੂਨੀਵਰਸਿਟੀ ’ਚ ‘ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਕੌਮਾਂਤਰੀ ਰਾਜਨੀਤੀ ਦੇ ਭਵਿੱਖ’ ਵਿਸ਼ੇ ’ਤੇ ਲੈਕਚਰਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ

Malwa

ਚਿਲਡਰਨ ਹੋਮ ਰਾਜਪੁਰਾ ਵਿਖੇ ਰਹਿ ਰਹੇ ਨੇਪਾਲੀ ਮੂਲ ਦੇ ਬੱਚੇ ਨੂੰ ਨੇਪਾਲ ਦੀ ਐਨ.ਜੀ.ਓ. ਦੇ ਕੀਤਾ ਹਵਾਲੇ

March 06, 2021 04:59 PM
Surjeet Singh Talwandi

ਪਟਿਆਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਚਿਲਡਰਨ ਹੋਮ ਰਾਜਪੁਰਾ ਵਿਖੇ ਰਹਿ ਰਹੇ ਨੇਪਾਲੀ ਮੂਲ ਦੇ ਬੱਚੇ ਨੂੰ ਨਵੀਂ ਦਿੱਲੀ ਵਿਖੇ ਨੇਪਾਲ ਦੀ ਐਨ.ਜੀ.ਓ ਕਿਨ ਨੇਪਾਲ ਨੂੰ ਸੌਂਪ ਦਿੱਤਾ ਗਿਆ ਹੈ।
ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਨੂੰ ਪ੍ਰੇਮ ਥਾਪਾ ਨਾਮ ਦੇ  ਨੇਪਾਲੀ ਮੂਲ ਦੇ ਬੱਚੇ ਬਾਰੇ ਚਿਲਡਰਨ ਹੋਮ ਰਾਜਪੁਰਾ ਦੇ ਨਿਰੀਖਣ ਦੌਰਾਨ ਪੱਤਾ ਲੱਗਾ ਜੋ ਭੁਲੇਖੇ ਨਾਲ ਭਾਰਤ 'ਚ ਆਪਣੇ ਭਰਾਂ ਨੂੰ ਮਿਲਣ ਆ ਗਿਆ ਸੀ ਅਤੇ ਇਸ ਸਬੰਧੀ ਡਾਇਰੈਕਟਰ, ਸੋਸ਼ਲ ਸਿਕਿਉਰਿਟੀ ਅਤੇ ਵੁਮੈਨ ਅਤੇ ਚਾਈਲਡ ਡਿਵੈਲਪਮੈਂਟ, ਪੰਜਾਬ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਇਸ ਸਬੰਧੀ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਜ਼ਰਸਾਨੀ ਕੀਤੀ ਗਈ, ਕਿਉਂਕਿ ਕੇਸ ਪ੍ਰੇਮ ਥਾਪਾ ਦੇ ਆਪਣੇ ਦੇਸ਼ ਨੇਪਾਲ ਜਾਣ ਨਾਲ ਸਬੰਧਤ ਸੀ, ਇਸ ਲਈ ਪੰਜਾਬ ਸਰਕਾਰ ਨਾਲ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕੀਤਾ ਗਿਆ।
ਇਸ ਤਰ੍ਹਾਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀ ਅਰੁਣ ਗੁਪਤਾ, ਵਧੀਕ ਮੈਂਬਰ ਸਕੱਤਰ ਡਾ. ਮਨਦੀਪ ਮਿੱਤਲ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਸ੍ਰੀ ਬਲਦੇਵ ਸਿੰਘ ਸੰਧੂ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੇ ਸਾਂਝੇ ਯਤਨਾਂ ਸਦਕਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕਰਕੇ ਬੱਚੇ ਪ੍ਰੇਮ ਥਾਪਾ ਨੂੰ ਨੇਪਾਲ ਦੀ ਕਿਨ ਨੇਪਾਲ ਐਨ.ਜੀ.ਓ. ਦੇ ਪ੍ਰਤੀਨਿਧੀਆਂ ਨੂੰ ਨਵੀਂ ਦਿੱਲੀ ਵਿਖੇ ਸੌਂਪਿਆ ਗਿਆ।

Have something to say? Post your comment

 

More in Malwa

ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਕਰਵਾਏ ਜਾ ਰਹੇ ਹਨ ਵੱਖ-ਵੱਖ ਮੁਕਾਬਲੇ

ਵੋਟਿੰਗ ਦਰ ਵਧਾਉਣ ਲਈ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਘਰ-ਘਰ ਜਾ ਕੇ ਕੀਤਾ ਜਾ ਰਿਹੈ ਜਾਗਰੂਕ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 77470 ਮੀਟਰਿਕ ਟਨ ਕਣਕ ਦੀ ਕੀਤੀ ਗਈ ਖਰੀਦ : ਡਿਪਟੀ ਕਮਿਸ਼ਨਰ

ਵਿਜੈ ਧੀਰ ਇੱਕ ਬਹੁਤ ਵਧੀਆ ਪ੍ਰੋਜੈਕਟ ਅਫਸਰ ਸਨ : ਐਚ ਐਸ ਚਾਵਲਾ

ਪੰਜਾਬੀ ਯੂਨੀਵਰਸਿਟੀ ’ਚ ‘ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਕੌਮਾਂਤਰੀ ਰਾਜਨੀਤੀ ਦੇ ਭਵਿੱਖ’ ਵਿਸ਼ੇ ’ਤੇ ਲੈਕਚਰ

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ

ਬਜ਼ੁਰਗਾਂ ਤੇ ਦਿਵਿਆਂਗਜਨ ਦੀਆਂ ਵੋਟਾਂ ਲਾਜ਼ਮੀ ਪਵਾਉਣ ਲਈ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ

ਦੀਪਕ ਬਾਂਸਲ ਡਕਾਲਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ

ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ

11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ