Sunday, December 28, 2025

Majha

 ਆਰਐਸਐਸ–ਭਾਜਪਾ ਹੀ ਕਾਬਲੀਅਤ ਨੂੰ ਅਵਸਰ ਪ੍ਰਦਾਨ ਕਰਦਾ ਹੈ: ਪ੍ਰੋ. ਸਰਚਾਂਦ ਸਿੰਘ ਖਿਆਲਾ

December 28, 2025 05:28 PM
SehajTimes

ਦਿਗਵਿਜੈ ਸਿੰਘ ਨੇ ਮੰਨਿਆ ਕਿ ਪਰਿਵਾਰਵਾਦ ਦਾ ਹਾਵੀ ਹੋਣਾ ਪ੍ਰਤਿਭਾ ਨੂੰ ਅਵਸਰ ਤੋਂ ਵਾਂਝਾ ਕਰਦਾ ਹੈ, ਜੋ ਕਾਂਗਰਸ ਦਾ ਦੁਖਾਂਤ ਹੈ


ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਕਾਂਗਰਸ ਦੇ ਤਜਰਬੇਕਾਰ ਅਤੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਵੱਲੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਅਤੇ ਭਾਜਪਾ ਦੀ ਸੰਗਠਨਾਤਮਕ ਤਾਕਤ ਦੀ ਸਰਵਜਨਕ ਤੌਰ ’ਤੇ ਕੀਤੀ ਗਈ ਪ੍ਰਸ਼ੰਸਾ ਇਸ ਗੱਲ ਦਾ ਸਪਸ਼ਟ ਪ੍ਰਮਾਣ ਹੈ ਕਿ ਕਾਂਗਰਸ ਹੁਣ ਨਾ ਸਿਰਫ਼ ਰਾਜਨੀਤਿਕ ਤੌਰ ’ਤੇ, ਸਗੋਂ ਵਿਚਾਰਧਾਰਕ ਤੌਰ ’ਤੇ ਵੀ ਆਪਣੀ ਹਾਰ ਸਵੀਕਾਰ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਵੰਸ਼ਵਾਦੀ ਰਾਜਨੀਤੀ ਤੋਂ ਹੈ, ਜੋ ਪਰਿਵਾਰਵਾਦ ਦੇ ਹਾਵੀ ਹੋਣ ਕਾਰਨ ਪ੍ਰਤਿਭਾ ਅਤੇ ਕਾਬਲੀਅਤ ਨੂੰ ਅਵਸਰ ਤੋਂ ਵਾਂਝਾ ਕਰ ਦਿੰਦੀ ਹੈ। ਦਿਗਵਿਜੈ ਸਿੰਘ ਵੱਲੋਂ ਭਾਜਪਾ ਦੀ ਕੀਤੀ ਗਈ ਤਾਰੀਫ਼ ਵਿੱਚ ਕਾਂਗਰਸ ਦੇ ਵੰਸ਼ਵਾਦੀ ਰਾਜਨੀਤੀ ਵਿੱਚ ਗ੍ਰਸੇ ਹੋਣ ਦਾ ਦਰਦ ਸਪਸ਼ਟ ਤੌਰ ’ਤੇ ਝਲਕਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ ਵਿੱਚ ਜੋ ਭਰੋਸਾ, ਸਥਿਰਤਾ ਅਤੇ ਮਜ਼ਬੂਤ ਲੀਡਰਸ਼ਿਪ ਨਜ਼ਰ ਆ ਰਹੀ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ–ਆਰਐਸਐਸ ਦੇ ਮਜ਼ਬੂਤ ਸੰਗਠਨਾਤਮਕ ਢਾਂਚੇ ਦਾ ਨਤੀਜਾ ਹੈ। ਇਹ ਸਚਾਈ ਹੁਣ ਵਿਰੋਧੀ ਧਿਰ ਦੇ ਨੇਤਾ ਵੀ ਖੁੱਲ੍ਹੇ ਤੌਰ ’ਤੇ ਮੰਨਣ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਵੱਲੋਂ ਐਕਸ ’ਤੇ ਸਾਲ 1995 ਦੀ ਇੱਕ ਪੁਰਾਣੀ ਤਸਵੀਰ—ਜਿਸ ਵਿੱਚ ਨੌਜਵਾਨ ਨਰਿੰਦਰ ਮੋਦੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਚਰਨਾਂ ਕੋਲ ਬੈਠੇ ਨਜ਼ਰ ਆ ਰਹੇ ਹਨ—ਸਾਂਝੀ ਕਰਦੇ ਹੋਏ ਆਰਐਸਐਸ ਅਤੇ ਭਾਜਪਾ ਦੀ ਸੰਗਠਨਾਤਮਕ ਤਾਕਤ ਦੀ ਖੁੱਲ੍ਹ ਕੇ ਕੀਤੀ ਗਈ ਤਾਰੀਫ਼, ਅਸਲ ਵਿੱਚ ਭਾਰਤੀ ਰਾਜਨੀਤੀ ਅਤੇ ਭਾਜਪਾ ਦੇ ਇੱਕ ਅਟੱਲ ਸੱਚ ਦਾ ਪ੍ਰਗਟਾਵਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਦਿਗਵਿਜੈ ਸਿੰਘ ਨੇ ਇਹ ਮੰਨਿਆ ਹੈ ਕਿ ਕਿਵੇਂ ਇੱਕ ਆਮ ਜ਼ਮੀਨੀ ਪੱਧਰ ਦਾ ਸਵੈਮਸੇਵਕ—ਨਰਿੰਦਰ ਮੋਦੀ—ਜੋ ਕਦੇ ਸੀਨੀਅਰ ਨੇਤਾਵਾਂ ਦੇ ਚਰਨਾਂ ਵਿੱਚ ਫ਼ਰਸ਼ ’ਤੇ ਬੈਠਦਾ ਸੀ, ਸੰਗਠਨ, ਅਨੁਸ਼ਾਸਨ ਅਤੇ ਸਮਰਪਣ ਦੇ ਬਲ ’ਤੇ ਪਹਿਲਾਂ ਇੱਕ ਰਾਜ ਦਾ ਮੁੱਖ ਮੰਤਰੀ ਅਤੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਇਹ ਸਿਰਫ਼ ਕਿਸੇ ਇੱਕ ਵਿਅਕਤੀ ਦੀ ਯਾਤਰਾ ਨਹੀਂ, ਸਗੋਂ ਆਰਐਸਐਸ–ਭਾਜਪਾ ਦੀ ਉਸ ਸੰਸਕਾਰ ਅਤੇ ਸੰਗਠਨਾਤਮਕ ਪ੍ਰਣਾਲੀ ਦੀ ਜਿੱਤ ਹੈ, ਜੋ ਕਾਬਲੀਅਤ ਨੂੰ ਅਵਸਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਆਰਐਸਐਸ–ਭਾਜਪਾ ਦੀ ਮਜ਼ਬੂਤੀ ਦਾ ਮੂਲ ਕਾਰਨ ਇਸ ਦਾ ਜ਼ਮੀਨ ਨਾਲ ਜੁੜਿਆ ਹੋਣਾ, ਸਮਾਜਕ ਤੌਰ ’ਤੇ ਜਵਾਬਦੇਹੀ ਅਤੇ ਰਾਸ਼ਟਰ-ਨਿਰਮਾਣ ਦੀ ਸੋਚ ਨਾਲ ਕੰਮ ਕਰਨਾ ਹੈ। ਇਹ ਤਾਕਤ ਅਨੁਸ਼ਾਸਨ, ਸਮਰਪਣ, ਸੇਵਾ-ਭਾਵ ਅਤੇ ਦੇਸ਼ ਪ੍ਰਤੀ ਨਿਭਾਅ ਦੀ ਲਗਾਤਾਰ ਪ੍ਰਕਿਰਿਆ ਦਾ ਨਤੀਜਾ ਹੈ। ਦਹਾਕਿਆਂ ਤੋਂ ਦੋਵੇਂ ਸੰਗਠਨ ਦੇਸ਼ ਸੇਵਾ ਅਤੇ ਸਮਾਜਕ ਸਮਰਪਣ ਦੇ ਮੂਲ ਸਿਧਾਂਤਾਂ ’ਤੇ ਖੜ੍ਹੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੀ ਪ੍ਰਣਾਲੀ ਆਮ ਵਰਕਰ ਨੂੰ ਵੀ ਰਾਸ਼ਟਰੀ ਲੀਡਰਸ਼ਿਪ ਤੱਕ ਲੈ ਜਾਣ ਦੀ ਸਮਰੱਥਾ ਰੱਖਦੀ ਹੈ। ਇਸੇ ਕਾਰਨ ਅੱਜ ਦੇਸ਼ ਦੀ ਜਨਤਾ ਭਰੋਸੇ, ਸਥਿਰਤਾ ਅਤੇ ਮਜ਼ਬੂਤ ਲੀਡਰਸ਼ਿਪ ਲਈ ਭਾਜਪਾ ਨਾਲ ਖੜ੍ਹੀ ਹੈ।
ਇਸ ਦੇ ਵਿਪਰੀਤ, ਕਾਂਗਰਸ ਵਿੱਚ ਸੰਗਠਨ ਤੋਂ ਵੱਧ ਪਰਿਵਾਰਕ ਰਾਜਨੀਤੀ ਹਾਵੀ ਹੈ, ਜਿੱਥੇ ਆਮ ਕਾਰਕੁਨ ਲਈ ਉਚਾਈਆਂ ਤੱਕ ਪਹੁੰਚਣ ਦੇ ਰਸਤੇ ਸੀਮਿਤ ਹਨ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਨਾ ਸਿਰਫ਼ ਕਾਂਗਰਸ ਦੀ ਭਾਜਪਾ ਅਤੇ ਆਰਐਸਐਸ ਨੂੰ ਬਿਲਾਵਜ੍ਹਾ ਕੋਸਣ ਵਾਲੀ ਭੈੜੀ ਰਾਜਨੀਤੀ ਨੂੰ ਬੇਨਕਾਬ ਕੀਤਾ ਹੈ, ਸਗੋਂ ਕਾਂਗਰਸ ਦੀ ਅੰਦਰੂਨੀ ਕਮਜ਼ੋਰੀ, ਵਿਚਾਰਧਾਰਕ ਭਟਕਣ, ਕਲੇਸ਼ ਅਤੇ ਸੰਗਠਨਾਤਮਕ ਨਾਕਾਮੀ ਨੂੰ ਵੀ ਉਜਾਗਰ ਕੀਤਾ ਹੈ।
ਅਸਲ ਵਿੱਚ ਕਾਂਗਰਸ ਅੱਜ ਨਾ ਤਾਂ ਕਿਸੇ ਸਪਸ਼ਟ ਵਿਚਾਰਧਾਰਾ ਨਾਲ ਜੁੜੀ ਹੋਈ ਹੈ ਅਤੇ ਨਾ ਹੀ ਕੋਈ ਦਿਸ਼ਾ ਰੱਖਦੀ ਹੈ। ਇਹ ਸਿਰਫ਼ ਪਰਿਵਾਰਕ ਰਾਜਨੀਤੀ, ਮੌਕਾਪ੍ਰਸਤ ਗੱਠਜੋੜਾਂ ਅਤੇ ਨਕਾਰਾਤਮਿਕ ਰਾਜਨੀਤੀ ’ਤੇ ਆਧਾਰਿਤ ਪਾਰਟੀ ਬਣ ਕੇ ਰਹਿ ਗਈ ਹੈ। ਕਾਂਗਰਸ ਦੀ ਕਮਜ਼ੋਰੀ ਉਸ ਦੀ ਅੰਦਰੂਨੀ ਉਲਝਣ ਅਤੇ ਦਿਸ਼ਾਹੀਣਤਾ ਹੈ, ਜਿਸ ਨੂੰ ਹੁਣ ਉਸ ਦੇ ਆਪਣੇ ਸੀਨੀਅਰ ਨੇਤਾ ਵੀ ਮੰਨਣ ਲੱਗ ਪਏ ਹਨ।

 

Have something to say? Post your comment

 

More in Majha

ਅਕਾਲੀ ਆਗੂਆਂ ਦੇ ਸ਼ਰਾਬ ਕਾਰੋਬਾਰ ਨਾ ਛੱਡਣ ਸੂਰਤ ’ਚ ਜਥੇਦਾਰ ਦਾ ਸੱਦਾ ਕੋਈ ਅਰਥ ਨਹੀਂ ਰੱਖਦਾ: ਪ੍ਰੋ. ਸਰਚਾਂਦ ਸਿੰਘ ਖਿਆਲਾ

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5.11 ਕਿਲੋ ਹੈਰੋਇਨ ਸਮੇਤ ਇੱਕ ਕਾਬੂ

’ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ’: ਪ੍ਰੋ. ਸਰਚਾਂਦ ਸਿੰਘ ਖਿਆਲਾ

ਭਾਈ ਜੈਤਾ ਜੀ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ

ਅੰਮ੍ਰਿਤਸਰ ਵਿੱਚ ਡਰੋਨ ਰਾਹੀਂ ਭੇਜੀ 12 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ

ਬੀਕੇਆਈ ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀਆਂ ਨੂੰ ਮੁੰਬਈ ਪਹੁੰਚਣ 'ਤੇ ਕੀਤਾ ਕਾਬੂ

ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ

ਗੁਰਦਾਸਪੁਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਸਦਕਾ ਇੱਕ ਹੋਰ ਅੱਤਵਾਦੀ ਹਮਲਾ ਟਲ਼ਿਆ; ਹੈਂਡ ਗ੍ਰਨੇਡ, ਦੋ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਸਮੇਤ ਕਾਬੂ