ਨੌਜਵਾਨਾਂ ਨੂੰ ਸਾਈਕਲਿੰਗ ਵੱਲ ਉਤਸ਼ਾਹਿਤ ਹੋਣ ਦਾ ਦਿੱਤਾ ਸੱਦਾ
ਸੁਨਾਮ : ਬਰਨਾਲਾ ਸਾਈਕਲਿੰਗ ਗਰੁੱਪ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ' ਮੌਕੇ ਸਾਈਕਲ ਚਾਲਕਾਂ ਲਈ ਰੱਖੇ ਚੈਲੇਂਜ ਨੂੰ ਤੈਅ ਕਰਦਿਆਂ ਸੁਨਾਮ ਸਾਈਕਲਿੰਗ ਕਲੱਬ ਦੇ ਪ੍ਰਧਾਨ ਸਣੇ ਕੁਲਵਿੰਦਰ ਸਿੰਘ ਛਾਜਲਾ ਸਮੇਤ ਹੋਰਨਾਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਦੱਸਿਆ ਕਿ ਸਾਈਕਲਿੰਗ ਕਲੱਬ ਬਰਨਾਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਮਿਸ਼ਨ ਤਹਿਤ 974 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਮਿੱਥਿਆ ਗਿਆ ਸੀ, ਇਸ ਚੈਲੇਂਜ ਵਿੱਚ ਸੁਨਾਮ ਸਾਈਕਲਿੰਗ ਗਰੁੱਪ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਤੇ ਹੋਰ ਮੈਂਬਰਾਂ ਅਵਤਾਰ ਸਿੰਘ ਰੋਮਾਣਾ, ਅਸ਼ਵਨੀ ਬਸੀ , ਸੰਜੀਵ ਗੁਗਲਾਨੀ ਅਤੇ ਮਨਮੋਹਨ ਸਿੰਘ ਨੇ ਭਾਗ ਲਿਆ। ਇਹ ਚੈਲੇਂਜ 974 ਕਿਲੋਮੀਟਰ ਸਾਈਕਲ ਚਲਾਕੇ ਪੂਰਾ ਕੀਤਾ ਗਿਆ । ਉਨ੍ਹਾਂ ਆਖਿਆ ਕਿ ਸਾਈਕਲ ਚਲਾਉਣ ਦਾ ਮਿੱਥਿਆ ਟੀਚਾ ਪੂਰਾ ਕਰਨ ਵਾਲੇ ਸਾਈਕਲਿਸਟਾ ਨੂੰ ਬਰਨਾਲਾ ਸਾਈਕਲਿੰਗ ਗਰੁੱਪ ਵੱਲੋਂ ਟਰਾਫ਼ੀ, ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਆਖਿਆ ਕਿ ਸਾਈਕਲ ਚਲਾਉਣ ਨਾਲ ਜਿੱਥੇ ਮਨੁੱਖ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਉੱਥੇ ਪਿੰਡਾਂ ਤੋਂ ਸ਼ਹਿਰਾਂ ਦੀ ਦੂਰੀ ਘੱਟ ਕਰਨ ਲਈ ਵੀ ਸਹਾਈ ਹੋ ਰਿਹਾ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਪਿੰਡਾਂ ਵਿੱਚ ਵਸਦੇ ਵੱਡੀ ਗਿਣਤੀ ਵਿੱਚ ਨੌਜਵਾਨ ਸਾਈਕਲਿੰਗ ਵੱਲ ਉਤਸ਼ਾਹਿਤ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਸਾਈਕਲਿੰਗ ਸਮੇਤ ਹੋਰ ਖੇਡਾਂ ਵੱਲ ਧਿਆਨ ਕੇਂਦਰਿਤ ਕਰਨ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿੰਦੀ ਹੈ।