Friday, November 28, 2025

Chandigarh

ਕਲਾਸਰੂਮ ਤੋਂ ਬੋਰਡਰੂਮ: ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਲਈ ਉੱਦਮਤਾ ਪਾਠਕ੍ਰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ

November 28, 2025 03:20 PM
SehajTimes

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਮਿਸਾਲੀ ਪਹਿਲਕਦਮੀ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਉੱਦਮਤਾ (ਐਂਟਰਪ੍ਰੀਨਿਓਰਸ਼ਿਪ) ਪਾਠਕ੍ਰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਸਵੈ-ਨਿਰਭਰਤਾ ਅਤੇ ਨੌਕਰੀਆਂ ਸਿਰਜਣ ਵਾਸਤੇ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਸ. ਹਰਜੋਤ ਸਿੰਘ ਬੈਂਸ ਨੇ ਅਕਾਦਮਿਕ ਸਾਲ 2022-23 ਵਿੱਚ 11ਵੀਂ ਜਮਾਤ ਲਈ ਸ਼ੁਰੂ ਕੀਤੇ ਗਏ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੋਰਡ ਨੇ 3,692 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਉੱਦਮਤਾ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਕੇ ਸਿੱਖਿਆ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ 104 ਸਿਖਲਾਈ ਪ੍ਰੋਗਰਾਮਾਂ ਰਾਹੀਂ 10,382 ਅਧਿਆਪਕਾਂ ਅਤੇ 231 ਮਾਸਟਰ ਟ੍ਰੇਨਰਾਂ ਨੂੰ ਉੱਦਮਤਾ ਪੜ੍ਹਾਉਣ ਦੇ ਗੁਣਾਂ ਨਾਲ ਲੈਸ ਕੀਤਾ ਗਿਆ ਹੈ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੋਰਡ ਵੱਲੋਂ 12ਵੀਂ ਜਮਾਤ ਦੇ ਪਾਠਕ੍ਰਮ ਅਤੇ ਪਾਠ-ਪੁਸਤਕਾਂ ਸਮੇਂ ਤੋਂ ਪਹਿਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਅਕਾਦਮਿਕ ਵਰ੍ਹੇ ਸਾਲ 2026-27 ਵਿੱਚ ਤਕਰੀਬਨ 5.60 ਲੱਖ ਵਿਦਿਆਰਥੀ ਨਿਰਵਿਘਨ ਉੱਦਮਤਾ ਵਿਸ਼ੇ ‘ਚ ਪੜ੍ਹਾਈ ਕਰ ਸਕਣਗੇ। ਇਹ ਵਿਆਪਕ ਪਾਠਕ੍ਰਮ ਵਿਦਿਆਰਥੀਆਂ ਦੀ ਵਿਚਾਰਧਾਰਾ ਨੂੰ ਵਿਹਾਰਕ ਉੱਦਮਾਂ ਵਿੱਚ ਤਬਦੀਲ ਕਰਨ ਵਿੱਚ ਸਹਾਈ ਹੋਵੇਗਾ, ਜਿਸ ਵਿੱਚ ਸਟਾਰਟਅੱਪ ਚੁਣੌਤੀਆਂ, ਕਾਨੂੰਨੀ ਪ੍ਰਕਿਰਿਆਵਾਂ, ਵਿੱਤ, ਬਜਟ ਅਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਸਿਰਜਣ ਵਾਲੇ ਅਤੇ ਭਵਿੱਖ ਦੇ ਆਰਥਿਕ ਵਿਕਾਸ ਕਰਨ ਦੇ ਯੋਗ ਬਣਨਗੇ। ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ, ਸਟਾਰਟਅੱਪ ਅਤੇ ਉੱਦਮਤਾ ਸਬੰਧੀ ਮਾਨਸਿਕਤਾ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨ ਦੇ ਅਹਿਮ ਵਾਅਦੇ ਨੂੰ ਪੂਰਾ ਕਰਦੀ ਹੈ ਅਤੇ ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।

Have something to say? Post your comment

 

More in Chandigarh

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 22.66 ਕਰੋੜ ਦੀ ਰਕਮ ਜਾਰੀ : ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ 'ਰੰਗਲਾ ਪੰਜਾਬ ਯੋਜਨਾ' ਤਹਿਤ ਵਿਕਾਸ ਲਈ 213 ਕਰੋੜ ਰੁਪਏ ਕੀਤੇ ਜਾਰੀ: ਹਰਪਾਲ ਸਿੰਘ ਚੀਮਾ

ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਵੱਲੋਂ ਪੰਜਾਬ ਦੇ ਐਮ.ਐਲ.ਏ. ਹੋਸਟਲ ਵਿਖੇ ਆਪਣੀ ਕਿਸਮ ਦੇ ਪਹਿਲੇ ਜਿਮ ਅਤੇ ਵੈਲਨੈਸ ਸੈਂਟਰ ਦਾ ਉਦਘਾਟਨ

ਗੈਂਗਸਟਰਾਂ/ਅਪਰਾਧੀਆਂ ਵਿਰੁੱਧ ਕਾਰਵਾਈ: ਅਪ੍ਰੈਲ 2022 ਤੋਂ ਪੰਜਾਬ ਵਿੱਚ 2536 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ, 24 ਨੂੰ ਮਾਰ-ਮੁਕਾਇਆ

'ਯੁੱਧ ਨਸ਼ਿਆਂ ਵਿਰੁੱਧ’ ਦੇ 271ਵੇਂ ਦਿਨ ਪੰਜਾਬ ਪੁਲਿਸ ਵੱਲੋਂ 1 ਕਿਲੋ ਹੈਰੋਇਨ ਅਤੇ 11.24 ਲੱਖ ਰੁਪਏ ਦੀ ਡਰੱਗ ਮਨੀ ਸਮੇਤ 93 ਨਸ਼ਾ ਤਸਕਰ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦੇ ਜੂਨੀਅਰ ਇੰਜੀਨੀਅਰ ਅਤੇ ਠੇਕੇਦਾਰ ਰੰਗੇ ਹੱਥੀਂ ਕਾਬੂ

ਪੰਜਾਬ ਪੁਲਿਸ ਨੇ ਨਵੀਨ ਅਰੋੜਾ ਕਤਲ ਮਾਮਲੇ ਦਾ ਮੁੱਖ ਦੋਸ਼ੀ ਕੀਤਾ ਢੇਰ

ਪੰਜਾਬ ਨੇ ਜੀ.ਸੀ.ਸੀ. ਅਤੇ ਸੀ.ਆਈ.ਐਸ. ਰਾਜਦੂਤਾਂ ਦੀਆਂ ਗੋਲਮੇਜ਼ ਮੀਟਿੰਗਾਂ ਰਾਹੀਂ ਵਿਸ਼ਵਵਿਆਪੀ ਭਾਈਵਾਲੀ ਦੀਆਂ ਤੰਦਾਂ ਕੀਤੀਆਂ ਮਜ਼ਬੂਤ

ਬਾਲ ਮੇਲੇ ਦਾ ਆਯੋਜਨ

ਮਿਲਕਫੈੱਡ ਪੰਜਾਬ ਨੇ 20 ਠੰਢੇ ਦੁੱਧ ਟੈਂਕਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾਈ