ਆਸ਼ਾ ਵਰਕਰਾਂ ਦੀਆਂ ਮੰਗਾਂ ਅਣਦੇਖੀਆਂ: ਪੰਜਾਬ ਸਰਕਾਰ ਖਿਲਾਫ 2 ਦਸੰਬਰ ਨੂੰ ਵੱਡੀ ਰੈਲੀ
ਬਨੂੜ : ਅੱਜ ਬਲਾਕ ਮੋਹਲੀ ਦੇ ਸਰਕਾਰੀ ਹਸਪਤਾਲ ਫੇਜ਼–6 ਮੋਹਾਲੀ ਵਿਚ ਸੀਨਾ ਮੋਹਾਲੀ (CITU ਜ਼ਿਲ੍ਹਾ ਮੋਹਾਲੀ) ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਦੀ ਮਹੱਤਵਪੂਰਨ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ PSIEC ਸਟਾਫ ਐਸੋਸੀਏਸ਼ਨ ਵੱਲੋਂ ਨਿਗਮ ਨੂੰ ਬਚਾਉਣ ਲਈ 2 ਦਸੰਬਰ ਨੂੰ ਰੱਖੀ ਗਈ ਸੂਬਾ ਪੱਧਰੀ ਰੈਲੀ ਬਾਰੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਤੋਂ ਇਲਾਵਾ, ਸੀਟੂ ਆਗੂ ਸਾਥੀ ਤਾਰਾ ਸਿੰਘ ਦੀ ਵਿਕਟਿਮਾਈਜ਼ੇਸ਼ਨ ਅਧੀਨ ਕੀਤੀ ਗਈ ਬਦਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਉਠਾਈ ਗਈ।ਮੀਟਿੰਗ ਦੌਰਾਨ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਬਾਰੇ ਸਰਕਾਰ ਦੇ ਉਦਾਸੀਨ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਗਈ।ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਨੇ ਸੀਟੂ ਮੋਹਾਲੀ ਨੂੰ ਇਹ ਭਰੋਸਾ ਦਿੱਤਾ ਕਿ 2 ਦਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਹਰ ਇਕ ਸਾਥੀ ਪੂਰੀ ਤਰ੍ਹਾਂ ਸ਼ਾਮਿਲ ਹੋਵੇਗਾ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਇੱਕਜੁੱਟ ਆਵਾਜ਼ ਬੁਲੰਦ ਕੀਤੀ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਰਣਜੀਤ ਕੌਰ ਮੋਹਾਲੀ, ਕਮਲਜੀਤ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਅਤੇ PSIEC ਸਟਾਫ ਐਸੋਸੀਏਸ਼ਨ ਤੋਂ ਨਿਸ਼ੂ ਮੋਹਾਲੀ, ਸਿਮਰਤ ਮੋਹਾਲੀ ਸਮੇਤ ਹੋਰ ਸਾਥੀ ਮੌਜੂਦ ਸਨ।