Wednesday, November 12, 2025

Chandigarh

ਪੰਜਾਬ ਦੇ 3100 ਪਿੰਡਾਂ ਵਿੱਚ 1100 ਕਰੋੜ ਰੁਪਏ ਨਾਲ ਬਣਾਏ ਜਾ ਰਹੇ ਹਨ ਖੇਡ ਸਟੇਡੀਅਮ: ਅਮਨ ਅਰੋੜਾ

November 12, 2025 08:41 PM
SehajTimes

ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ 11 ਪਿੰਡਾਂ ਵਿੱਚ 5.32 ਕਰੋੜ ਰੁਪਏ ਨਾਲ ਉਸਾਰੇ ਜਾਣ ਵਾਲੇ ਸਟੇਡੀਅਮਾਂ ਦੇ ਕਾਰਜਾਂ ਦੀ ਸ਼ੁਰੂਆਤ

ਤਿੰਨ ਮਹੀਨਿਆਂ ਵਿੱਚ ਤਿਆਰ ਹੋਣਗੇ ਸਟੇਡੀਅਮ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੀਤੇ ਤਹੀਏ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਹਰ ਪਿੰਡ ਵਿੱਚ ਵਧੀਆ ਖੇਡ ਢਾਂਚਾ ਉਪਲਬਧ ਕਰਵਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਦਿੰਦਿਆਂ, ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 11 ਪਿੰਡਾਂ ਵਿੱਚ ਬਣਨ ਵਾਲੇ ਸਟੇਡੀਅਮਾਂ ਦੇ ਕੰਮ ਦੀ ਸ਼ੁਰੂਆਤ ਕੀਤੀ। ਇਹਨਾਂ ਸਟੇਡੀਅਮਾਂ ਉੱਤੇ ਕੁੱਲ 05 ਕਰੋੜ 32 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਹ ਕਰੀਬ 03 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ। ਇਸ ਮੌਕੇ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ 3100 ਪਿੰਡਾਂ ਵਿੱਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ ਕਰੀਬ 11.5 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾਣੇ ਹਨ। ਇਹ ਸਟੇਡੀਅਮ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ "ਹਰ ਪਿੰਡ ਖੇਡ ਮੈਦਾਨ" ਮੁਹਿੰਮ ਨੂੰ ਮਿਸ਼ਨ ਦੇ ਰੂਪ ਵਿੱਚ ਅੱਗੇ ਵਧਾ ਰਹੀ ਹੈ, ਤਾਂ ਜੋ ਪਿੰਡ ਪੱਧਰ 'ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਜਿਹੜੇ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਉਹਨਾਂ ਵਿੱਚ ਪਿੰਡ ਕਿਲਾ ਹਕੀਮਾਂ ਵਿਖੇ 65.09 ਲੱਖ, ਸ਼ੇਰੋਂ ਵਿਖੇ 52.43 ਲੱਖ, ਸ਼ਾਹਪੁਰ ਕਲਾਂ ਵਿਖੇ 39.10 ਲੱਖ, ਝਾੜੋਂ ਵਿਖੇ 117.16 ਲੱਖ, ਤੋਗਾਵਾਲ ਵਿਖੇ 41.56 ਲੱਖ, ਢੱਡਰੀਆਂ ਵਿਖੇ 26.28 ਲੱਖ, ਸਾਹੋਕੇ ਵਿਖੇ 35.57 ਲੱਖ, ਤੱਕੀਪੁਰ ਵਿਖੇ 23.94 ਲੱਖ, ਮੰਡੇਰ ਕਲਾਂ ਵਿਖੇ 45.98 ਲੱਖ, ਲੋਹਾਖੇੜਾ ਵਿਖੇ 41.02 ਲੱਖ, ਪਿੰਡੀ ਅਮਰ ਸਿੰਘ ਵਾਲੀ ਵਿਖੇ 43.70 ਲੱਖ ਰੁਪਏ ਦੀ ਲਾਗਤ ਸਟੇਡੀਅਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਉਤਸ਼ਾਹ ਵਾਲੇ ਜੀਵਨ ਵੱਲ ਮੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਖੇਡਾਂ ਦੇ ਨਾਲ ਨਾਲ ਪਿੰਡ ਪੱਧਰ 'ਤੇ ਸਮਾਜਕ ਇਕਜੁੱਟਤਾ ਦੇ ਕੇਂਦਰ ਵਜੋਂ ਵੀ ਕੰਮ ਕਰਨਗੇ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸਰਕਾਰ ਨੇ ਪਿੰਡ ਪੱਧਰ 'ਤੇ ਖੇਡਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਕਦਮ ਚੁੱਕਿਆ ਹੈ।

Have something to say? Post your comment

 

More in Chandigarh

ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ: ਮੋਹਿੰਦਰ ਭਗਤ

ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਸੰਖੇਪ ਗੋਲੀਬਾਰੀ ਤੋਂ ਬਾਅਦ ਕਾਬੂ; ਦੋ ਪਿਸਤੌਲ ਬਰਾਮਦ

ਐਸ.ਸੀ. ਭਾਈਚਾਰੇ ਦੀ ਭਲਾਈ ਵੱਲ ਪੰਜਾਬ ਸਰਕਾਰ ਦੀ ਮਜ਼ਬੂਤ ਵਚਨਬੱਧਤਾ: ਡਾ. ਬਲਜੀਤ ਕੌਰ

‘ਯੁੱਧ ਨਸ਼ਿਆਂ ਵਿਰੁੱਧ’: 256ਵੇਂ ਦਿਨ, ਪੰਜਾਬ ਪੁਲਿਸ ਵੱਲੋਂ 59 ਨਸ਼ਾ ਤਸਕਰ ਗ੍ਰਿਫ਼ਤਾਰ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਲਈ 'ਵ੍ਹਾਈਟ ਸਿਟੀ' ਪ੍ਰੋਜੈਕਟ ਦੀ ਸ਼ੁਰੂਆਤ

ਝੋਨੇ ਦੀ ਆਮਦ ਅਤੇ ਖਰੀਦ ਪੱਖੋਂ ਸੰਗਰੂਰ ਜ਼ਿਲ੍ਹਾ ਮੋਹਰੀ

ਪੰਜਾਬ ਸਰਕਾਰ ਵੱਲੋਂ 13 ਤੋਂ 15 ਨਵੰਬਰ ਤੱਕ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿਖੇ ਕਰਵਾਇਆ ਜਾਵੇਗਾ 'ਪੈਨਸ਼ਨਰ ਸੇਵਾ ਮੇਲਾ' : ਹਰਪਾਲ ਸਿੰਘ ਚੀਮਾ

ਹੜ੍ਹਾਂ ਦੇ ਬਾਵਜੂਦ, ਸੂਬੇ ਭਰ ਦੀਆਂ ਮੰਡੀਆਂ ਵਿੱਚਲੇ ਬਿਹਤਰ ਬੁਨਿਆਦੀ ਢਾਂਚੇ ਸਦਕਾ ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ ਤੋਂ ਪਾਰ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ ਪੰਜਾਬ ਨੂੰ 'ਟਾਪ ਅਚੀਵਰ' ਐਵਾਰਡ ਨਾਲ ਕੀਤਾ ਸਨਮਾਨਿਤ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ