Friday, November 07, 2025

Chandigarh

ਪੰਜਾਬ ਸਰਕਾਰ ਵੱਲੋਂ ਵਿਸ਼ਵ ਚੈਂਪੀਅਨ ਕ੍ਰਿਕਟ ਖਿਡਾਰਨਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਦਾ ਮੋਹਾਲੀ ਪੁੱਜਣ ਉੱਤੇ ਸ਼ਾਹਾਨਾ ਸਵਾਗਤ

November 07, 2025 06:29 PM
SehajTimes

ਸਾਡੀਆਂ ਧੀਆਂ ਨੇ ਨਾ ਸਿਰਫ ਪੰਜਾਬ ਦਾ ਬਲਕਿ ਦੇਸ਼ ਦਾ ਵੀ ਮਾਣ ਵਧਾਇਆ: ਚੀਮਾ

ਹੁਣ ਮਹਿਲਾ ਕ੍ਰਿਕਟ ਵਿੱਚ ਆਵੇਗੀ ਨਵੀਂ ਕ੍ਰਾਂਤੀ: ਮੀਤ ਹੇਅਰ

ਹਰਲੀਨ ਦਿਓਲ ਤੇ ਅਮਨਜੋਤ ਕੌਰ ਨੇ ਹੋਰਨਾਂ ਮਾਪਿਆਂ ਨੂੰ ਧੀਆਂ ਨੂੰ ਅੱਗੇ ਵੱਧਣ ਦੇ ਮੌਕੇ ਦੇਣ ਦੀ ਕੀਤੀ ਅਪੀਲ

ਖੁੱਲ੍ਹੀਆਂ ਜੀਪਾਂ ਵਿੱਚ ਢੋਲ ਢਮੱਕਿਆਂ ਨਾਲ ਜੇਤੂ ਜਲੂਸ ਰਾਹੀਂ ਮੋਹਾਲੀ ਦੀਆਂ ਸੜ੍ਹਕਾਂ ਤੇ ਮਾਣਮੱਤੀਆਂ ਧੀਆਂ ਦਾ ਹੋਇਆ ਸਵਾਗਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮਹਿਲਾ ਕ੍ਰਿਕਟ ਵਿੱਚ ਭਾਰਤ ਲਈ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਤਿੰਨ ਪੰਜਾਬਣਾਂ ਵਿੱਚੋਂ ਦੋ ਖਿਡਾਰਨਾਂ ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਅੱਜ ਪੰਜਾਬ ਪਰਤਣ ਉੱਤੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਵਿਖੇ ਪੰਜਾਬ ਸਰਕਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ, ਜਸਵੰਤ ਕੌਰ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਾਹਾਨਾ ਸਵਾਗਤ ਕੀਤਾ। ਹਵਾਈ ਅੱਡੇ ਜਸ਼ਨ ਦਾ ਮਾਹੌਲ ਰਿਹਾ। ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਢੋਲ, ਹਾਰਾਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਵੀਡਿਓ ਕਾਲ ਰਾਹੀਂ ਪੰਜਾਬ ਦੀਆਂ ਤਿੰਨੇ ਖਿਡਾਰਨਾਂ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵਧਾਈ ਦਿੱਤੀ ਗਈ ਸੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਨੇ ਕਿਹਾ ਕਿ ਸਾਡੀਆਂ ਧੀਆਂ ਨੇ ਨਾਂ ਸਿਰਫ ਪੰਜਾਬ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਪਤਾਨ ਹਰਮਨਪ੍ਰੀਤ ਕੌਰ ਦੇ ਪੰਜਾਬ ਪਰਤਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤਿੰਨੇ ਖਿਡਾਰਨਾਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਤਹਿਤ ਖਿਡਾਰੀਆਂ ਨੂੰ ਨਗਦ ਰਾਸ਼ੀ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਖੇਡਾਂ ਵਿੱਚ ਮੁੜ ਦੇਸ਼ ਦਾ ਨੰਬਰ ਇੱਕ ਸੂਬਾ ਬਣ ਰਿਹਾ ਹੈ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਮਹਿਲਾ ਕ੍ਰਿਕਟ ਵਿੱਚ ਨਵੀਂ ਕ੍ਰਾਂਤੀ ਆਵੇਗੀ। ਵਿਸ਼ਵ ਕੱਪ ਦੀ ਜਿੱਤ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋਈ ਹੈ ਜਿਸ ਕਾਰਨ ਇਹ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚੋਂ ਵੱਡੇ ਕ੍ਰਿਕਟਰ ਅੱਗੇ ਨਿਕਲ ਆ ਰਹੇ ਹਨ। ਸ਼ੁਭਮਨ ਗਿੱਲ, ਹਰਮਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਹਰਲੀਨ ਦਿਓਲ ਤੇ ਅਮਨਜੋਤ ਕੌਰ ਦੀ ਉਦਾਹਰਨ ਸਾਡੇ ਸਾਹਮਣੇ ਹੈ।

ਹਰਲੀਨ ਦਿਓਲ ਤੇ ਅਮਨਜੋਤ ਕੌਰ ਨੇ ਪੰਜਾਬ ਸਰਕਾਰ ਅਤੇ ਉਚੇਚੇ ਤੌਰ ਉੱਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜੋ ਖਿਡਾਰੀਆਂ ਦਾ ਬਹੁਤ ਮਾਣ-ਸਨਮਾਨ ਕਰਦੇ ਹਨ। ਉਨ੍ਹਾਂ ਆਖਿਆ ਕਿ ਅੱਜ ਜੋ ਪੰਜਾਬ ਅਤੇ ਆਪਣੇ ਘਰ ਪੁੱਜਣ ਉਤੇ ਸਨਮਾਨ ਤੇ ਸਵਾਗਤ ਹੋਇਆ, ਉਸ ਨਾਲ ਹੋਰ ਮਿਹਨਤ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਧੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵੱਧਣ ਦੇ ਮੌਕੇ ਦੇਣ। ਉਨ੍ਹਾਂ ਆਪਣੇ ਪਰਿਵਾਰ, ਕੋਚਾਂ ਤੇ ਬੀ ਸੀ ਸੀ ਆਈ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਅਮਨਜੋਤ ਦੇ ਪਰਿਵਾਰਕ ਮੈਂਬਰਾਂ ਵਿੱਚ ਪਿਤਾ ਭੁਪਿੰਦਰ ਸਿੰਘ, ਦਾਦਾ ਈਸ਼ਰ ਸਿੰਘ, ਛੋਟੀ ਭੈਣ ਕਮਲਜੋਤ, ਕੋਚ ਨਗੇਸ਼ ਗੁਪਤਾ ਅਤੇ ਹਰਲੀਨ ਦੇ ਪਰਿਵਾਰਕ ਮੈਬਰਾਂ ਵਿੱਚ ਪਿਤਾ ਬੀ ਐਸ ਦਿਓਲ, ਮਾਤਾ ਚਰਨਜੀਤ ਕੌਰ ਅਤੇ ਭਰਾ ਮਨਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਕ੍ਰਿਕਟ ਪ੍ਰੇਮੀ ਸ਼ਾਮਿਲ ਸਨ। ਸਵਾਗਤ ਕਰਨ ਵਾਲਿਆਂ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਪ੍ਰਭਜੋਤ ਕੌਰ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਪੀ ਆਈ ਐਸ ਦੇ ਡਾਇਰੈਕਟਰ ਟ੍ਰੇਨਿੰਗ (ਦਰੋਣਾਚਾਰੀਆ ਐਵਾਰਡੀ) ਜੀਵਨਜੋਤ ਸਿੰਘ ਤੇਜਾ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਵੀ ਸ਼ਾਮਿਲ ਸਨ।

Have something to say? Post your comment

 

More in Chandigarh

ਪਿੜ੍ਹਾਈ ਸਾਲ 2025-26 ਦੌਰਾਨ ਖੰਡ ਮਿੱਲਾਂ ਅਧੀਨ ਗੰਨੇ ਦੇ ਵਿਕਾਸ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਕੇਨ ਕਮਿਸ਼ਨਰ ਪੰਜਾਬ ਨੇ ਕੀਤੀ ਮੀਟਿੰਗ

ਦਿਵਿਆਂਗਜਨਾਂ ਦੀ ਸਹਾਇਤਾ ਵੱਲ ਪੰਜਾਬ ਸਰਕਾਰ ਦਾ ਮਜ਼ਬੂਤ ਕਦਮ: ਹੁਣ ਤੱਕ 287.95 ਕਰੋੜ ਰੁਪਏ ਜਾਰੀ: ਡਾ.ਬਲਜੀਤ ਕੌਰ

ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਮਰਹੂਮ ਬੂਟਾ ਸਿੰਘ ਮਾਮਲੇ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਕੀਲ ਰਾਹੀਂ ਜ਼ਿਮਨੀ ਚੋਣ ਤੱਕ ਪੇਸ਼ੀ ਤੋਂ ਛੋਟ ਦੀ ਮੰਗ

ਝੋਨਾ ਖ਼ਰੀਦ ਸੀਜ਼ਨ-2025 ਹੁਣ ਤੱਕ 10 ਲੱਖ ਤੋਂ ਵੱਧ ਕਿਸਾਨਾਂ ਨੂੰ ਐਮ.ਐਸ.ਪੀ. ਦਾ ਮਿਲਿਆ ਲਾਭ

ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਮੋਹਾਲੀ ਪੁਲਿਸ ਵੱਲੋਂ ਅਗਵਾ ਹੋਏ ਪੱਤਰਕਾਰ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਛੁਡਵਾ ਕੇ 01 ਦੋਸ਼ੀ  ਗ੍ਰਿਫ਼ਤਾਰ

ਗੁਲਾਟੀ ਟਰੈਵਲਜ਼ ਫਰਮ ਦਾ ਲਾਇਸੰਸ ਤਿੰਨ ਮਹੀਨੇ ਲਈ ਮੁਅੱਤਲ

ਸ਼ਬਦਾਂ ਦੇ ਹੇਰਫੇਰ ਨਾਲ ਪੰਜਾਬੀਆਂ ਨੂੰ ਮੂਰਖ ਨਾ ਬਣਾਓ, ਪੰਜਾਬ ਯੂਨੀਵਰਸਿਟੀ ਬਾਰੇ ਫੈਸਲਾ ਤੁਰੰਤ ਵਾਪਸ ਲਓ: ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਪਾਸੋਂ ਮੰਗ