Wednesday, October 15, 2025

Chandigarh

ਪੰਜਾਬ ਨੇ ਬੰਗਲੁਰੂ ਰੋਡ ਸ਼ੋਅ ਦੌਰਾਨ ਸੂਬੇ ਵਿੱਚ ਨਿਵੇਸ਼ ਦੇ ਵਿਆਪਕ ਮੌਕਿਆਂ 'ਤੇ ਚਾਨਣਾ ਪਾਇਆ: ਕੈਬਨਿਟ ਮੰਤਰੀ ਸੰਜੀਵ ਅਰੋੜਾ

October 15, 2025 02:32 PM
SehajTimes

ਚੰਡੀਗੜ੍ਹ : ਪਿਛਲੇ ਮਹੀਨੇ ਕਰਵਾਏ ਐਨ.ਸੀ.ਆਰ. ਰੋਡ ਸ਼ੋਅ ਦੀ ਸ਼ਾਨਦਾਰ ਸਫਲਤਾ ਉਪਰੰਤ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਅਤੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਮੌਜੂਦਗੀ ਵਿੱਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਸਬੰਧੀ ਆਪਣੀ ਪਹੁੰਚ ਨੂੰ ਜਾਰੀ ਰੱਖਦਿਆਂ ਬੰਗਲੁਰੂ ਵਿੱਚ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕਰਵਾਇਆ। ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਖੇਤਰਾਂ ਦੀਆਂ ਦਿੱਗਜ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ ਉਪਰੰਤ ਦ ਓਬਰਾਏ, ਐਮ.ਜੀ. ਰੋਡ, ਬੰਗਲੁਰੂ ਵਿਖੇ ਸ਼ਾਮ ਨੂੰ ਪੰਜਾਬ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀਆਂ ਨਾਲ ਮੀਟਿੰਗਾਂ ਦੌਰਾਨ, ਵਫ਼ਦ ਨੇ ਸੈਮੀਕੰਡਕਟਰ ਅਤੇ ਏ.ਆਈ. ਡੋਮੇਨ ਦੀ ਇੱਕ ਪ੍ਰਮੁੱਖ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਇੰਟੈਲ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਕੰਪਨੀ ਨੇ ਇਸ ਖੇਤਰ ਵਿੱਚ ਆਪਣੀਆਂ ਲੋੜਾਂ ਬਾਰੇ ਚਰਚਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਸਪੈਸ਼ਲਿਟੀ ਸਟੀਲ ਅਤੇ ਅਲੌਏ ਉਦਯੋਗ ਦੀ ਪ੍ਰਮੁੱਖ ਕੰਪਨੀ ਅਰਜਸ ਸਟੀਲ ਪ੍ਰਾਈਵੇਟ ਲਿਮਟਿਡ ਨੇ ਲਗਭਗ 350 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਆਪਣੇ ਕਾਰਜਾਂ ਦਾ ਵਿਸਥਾਰ ਕਰਨ ਸਬੰਧੀ ਯੋਜਨਾਵਾਂ ਦਾ ਐਲਾਨ ਕੀਤਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪ੍ਰਾਹੁਣਚਾਰੀ ਖੇਤਰ ਦੀ ਦਿੱਗਜ ਕੰਪਨੀ ਰਾਇਲ ਆਰਚਿਡ ਹੋਟਲਜ਼ ਲਿਮਟਿਡ ਸੂਬੇ ਵਿੱਚ ਨਵੇਂ ਵਿਰਾਸਤੀ ਹੋਟਲਾਂ ਅਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਦੀ ਪੜਚੋਲ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਆਈ.ਟੀ. ਅਤੇ ਆਈ.ਟੀ.ਈ.ਐਸ. ਸੈਕਟਰ ਦੀ ਨੁਮਾਇੰਦਗੀ ਕਰਨ ਵਾਲੀ ਸੋਨਾਟਾ ਸਾਫਟਵੇਅਰ ਲਿਮਟਿਡ ਕੰਪਨੀ ਨੇ ਪੰਜਾਬ ਵਿੱਚ ਡਿਜੀਟਲ ਪਰਿਵਰਤਨ, ਕਲਾਉਡ, ਡੇਟਾ ਵਿਸ਼ਲੇਸ਼ਣ, ਅਤੇ ਏ.ਆਈ. ਅਧਾਰਤ ਸੇਵਾਵਾਂ ਸਬੰਧੀ ਸੰਭਾਵਨਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਏਰੋਸਪੇਸ ਅਤੇ ਰੱਖਿਆ ਤਕਨਾਲੋਜੀ ਵਿੱਚ ਮੋਹਰੀ ਕੰਪਨੀ ਆਈਡੀਆ ਫੋਰਜ ਨਾਲ ਉੱਨਤ ਯੂ.ਏ.ਵੀ. ਅਤੇ ਏਕੀਕ੍ਰਿਤ ਐਕਰੀਅਲ-ਨਿਗਰਾਨੀ ਪ੍ਰਣਾਲੀਆਂ ਬਾਰੇ ਚਰਚਾ ਕੀਤੀ ਗਈ। ਹੋਰ ਵੇਰਵੇ ਸਾਂਝੇ ਕਰਦਿਆਂ, ਉਨ੍ਹਾਂ ਕਿਹਾ ਕਿ ਏਰੋਸਪੇਸ ਅਤੇ ਰੱਖਿਆ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ.ਏ.ਐਲ.) ਨਾਲ ਵਿਕਰੇਤਾ ਅਤੇ ਸਪਲਾਇਰ ਪੱਖੀ ਪਹਿਲਕਦਮੀਆਂ, ਖਾਸ ਕਰਕੇ ਇੰਜੀਨੀਅਰਿੰਗ ਖੇਤਰ ਵਿੱਚ ਐਮ.ਐਸ.ਐਮ.ਈ. ਯੂਨਿਟਾਂ ਨੂੰ ਸ਼ਾਮਲ ਕਰਕੇ ਖੇਤਰ ਵਿੱਚ ਰੱਖਿਆ ਅਤੇ ਏਰੋਸਪੇਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਆਪਸੀ ਚਰਚਾ ਕੀਤੀ ਗਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਾਮ ਦੇ ਪੰਜਾਬ ਸੈਸ਼ਨ ਵਿੱਚ ਤਕਨਾਲੋਜੀ ਖੇਤਰ ਦੇ ਉੱਦਮੀਆਂ ਅਤੇ ਉਦਯੋਗਪਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸੈਸ਼ਨ ਦੌਰਾਨ ਵਾਈਬਰਾਕੌਸਟਿਕ ਦੇ ਪ੍ਰਧਾਨ ਅਤੇ ਹੈੱਡ ਆਫ ਆਪ੍ਰੇਸ਼ਨ ਇੰਡੀਆ ਸ੍ਰੀ ਜਗਮਿੰਦਰ ਸਿੰਘ ਬਾਵਾ; ਨੈੱਟਸਮਾਰਟਜ਼ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਸ੍ਰੀ ਮਨੀਪਾਲ ਧਾਰੀਵਾਲ; ਆਈ.ਟੀ.ਸੀ ਦੇ ਡਾਇਰੈਕਟਰ ਸ੍ਰੀ ਹੇਮੰਤ ਮਲਿਕ, ਹਾਰਟੈਕਸ ਦੇ ਡਾਇਰੈਕਟਰ ਸ੍ਰੀ ਵਰੁਣ ਸੁਰੇਖਾ ਨੇ ਪੰਜਾਬ ਵਿੱਚ ਨਿਵੇਸ਼ ਅਤੇ ਸੰਚਾਲਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ।

ਐਸ.ਟੀ.ਪੀ.ਆਈ. ਮੋਹਾਲੀ ਦੇ ਡਾਇਰੈਕਟਰ ਅਤੇ ਐਸ.ਟੀ.ਪੀ.ਆਈ. ਬੰਗਲੁਰੂ ਦੇ ਡਾਇਰੈਕਟਰ ਨੇ ਨਿਵੇਸ਼ਕਾਂ ਨੂੰ ਗੁਰੂਗ੍ਰਾਮ ਅਤੇ ਬੰਗਲੁਰੂ ਤੋਂ ਬਾਅਦ ਮੋਹਾਲੀ ਨੂੰ ਉੱਤਰੀ ਭਾਰਤ ਵਿੱਚ ਅਗਲੇ ਆਈ.ਟੀ./ਜੀ.ਸੀ.ਸੀ./ਡਾਟਾ ਸੈਂਟਰ ਸਥਾਪਤ ਕਰਨ ਦੇ ਤਰਜੀਹੀ ਸਥਾਨ ਵਜੋਂ ਵਿਚਾਰਨ ਦੀ ਅਪੀਲ ਕੀਤੀ, ਜੋ ਟੀਅਰ-2 ਲਾਗਤਾਂ 'ਤੇ ਟੀਅਰ-1 ਸਮਰੱਥਾਵਾਂ ਦੇ ਨਾਲ ਨਾਲ ਟ੍ਰੈਫਿਕ ਤੇ ਭੀੜ ਤੋਂ ਦੂਰ ਅਤੇ ਖੇਤਰ ਦੇ ਪ੍ਰਮੁੱਖ ਖੋਜ ਸੰਸਥਾਵਾਂ ਵੱਲੋਂ ਤਿਆਰ ਕੀਤੇ ਹੁਨਰਮੰਦ ਸਟਾਫ ਤੱਕ ਆਸਾਨ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਸੈਮੀਕੰਡਕਟਰ ਲੈਬਾਰਟਰੀ (ਐਸ.ਸੀ.ਐਲ.), ਮੋਹਾਲੀ ਦੇ ਡਾਇਰੈਕਟਰ ਜਨਰਲ ਨੇ ਸੂਬੇ ਦੇ ਉਭਰ ਰਹੇ ਸੈਮੀਕੰਡਕਟਰ ਈਕੋਸਿਸਟਮ ਅਤੇ ਭਾਰਤ ਦੀ ਤਕਨਾਲੋਜੀ ਅਤੇ ਨਿਰਮਾਣ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਨ ਸਬੰਧੀ ਪੰਜਾਬ ਦੀਆਂ ਸਮਰੱਥਾਵਾਂ ਬਾਰੇ ਗੱਲ ਕੀਤੀ। ਇਸ ਮੌਕੇ ਜੇਟਰੋ, ਈ.ਓ., ਐਸ.ਟੀ.ਪੀ.ਆਈ., ਵਾਈ.ਪੀ.ਓ., ਟੀ.ਆਈ.ਈ., ਐਸ.ਆਈ.ਡੀ.ਐਮ., ਆਈ.ਈ.ਐਸ.ਏ. ਅਤੇ ਹੋਰਨਾਂ ਪ੍ਰਮੁੱਖ ਵਪਾਰਕ ਸੰਗਠਨਾਂ ਦੇ ਮੈਂਬਰਾਂ ਨੇ ਪੰਜਾਬ ਦੀ ਸੁਧਾਰ ਪੱਖੀ ਪਹੁੰਚ ਅਤੇ ਨਿਵੇਸ਼ਕ ਪੱਖੀ ਪ੍ਰਸ਼ਾਸਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Have something to say? Post your comment

 

More in Chandigarh

ਵਿਜੀਲੈਂਸ ਬਿਊਰੋ ਨੇ ਵਸੀਕਾ ਨਵੀਸ 30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ

'ਯੁੱਧ ਨਸ਼ਿਆਂ ਵਿਰੁੱਧ’ ਦੇ 227ਵੇਂ ਦਿਨ ਪੰਜਾਬ ਪੁਲਿਸ ਵੱਲੋਂ 3 ਕਿਲੋ ਹੈਰੋਇਨ ਸਮੇਤ 76 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਵੱਲੋਂ ਬੰਗਲੁਰੂ ਦੇ ਉਦਯੋਗਿਕ ਦਿੱਗਜ਼ਾਂ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਿਵੇਸ਼ ਦਾ ਸੱਦਾ

ਡਾ. ਰਵਜੋਤ ਸਿੰਘ ਵੱਲੋਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿੱਚ ਮੈਸਰਜ਼ ਐਲ ਐਂਡ ਟੀ ਦੁਆਰਾ ਚਲਾਏ ਜਾ ਰਹੇ ਜਲ ਸਪਲਾਈ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

ਵਿਸ਼ਵ ਪੱਧਰ ਦੀਆਂ ਉਦਯੋਗਿਕ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਲਈ ਤਿਆਰ : ਮੁੱਖ ਮੰਤਰੀ

ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦੀ ਕੀਤੀ ਜਾਵੇਗੀ ਸਫ਼ਾਈ: ਹਰਪਾਲ ਸਿੰਘ ਚੀਮਾ

ਕੈਬਿਨੇਟ ਮੰਤਰੀ ਸੰਜੀਵ ਅਰੋੜਾ ਜੀ ਦੀ ਤੁਰੰਤ ਕੋਸ਼ਿਸ਼ਾਂ ਨਾਲ ਕੈਨੇਡਾ ਹਾਦਸੇ ਵਿੱਚ ਮਾਰੇ ਗਏ ਪੁੱਤਰ ਦੀ ਦੇਹ ਪਰਿਵਾਰ ਨੂੰ ਦੇਸ਼ ਵਾਪਿਸ ਲਿਆਉਣ ਵਿੱਚ ਸਫਲਤਾ ਮਿਲੀ

ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਲਈ 8.76 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ