ਸੰਦੌੜ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਨਿਊ ਵਾਲਮੀਕਿ ਸ਼ਕਤੀ ਸਭਾ ਵੱਲੋਂ ਕੱਢੀ ਸ਼ੋਭਾ ਯਾਤਰਾ ਦਾ ਸਥਾਨਕ ਪੋਸਟ ਆਫਿਸ ਨੇੜੇ ਸਥਿਤ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਿੱਥੇ ਕੁਲਦੀਪ ਸ਼ਰਮਾ ਦੀਪ, ਜਤਿੰਦਰ ਸਿੰਘ, ਨਾਹਰ ਸਿੰਘ ਅਤੇ ਟੇਨੀ ਵੱਲੋਂ ਸ਼ੋਭਾ ਯਾਤਰਾ ਚ ਮੌਜੂਦ ਭਗਤਾਂ ਨੂੰ ਬਿਸਕੁਟ ਅਤੇ ਲਹੌਰੀ ਜਲ ਜੀਰਾ ਵੰਡਿਆ ਗਿਆ। ਇਸ ਮੌਕੇ ਕੁਲਦੀਪ ਸ਼ਰਮਾ ਦੀਪ ਨੇ ਕਿਹਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਮਾਲੇਰਕੋਟਲਾ ਵਿਖੇ ਹਰ ਧਰਮ ਦੇ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੀਆਂ ਅਜਿਹੇ ਪ੍ਰੋਗਰਾਮਾਂ ਦਾ ਸਵਾਗਤ ਕੀਤਾ ਜਾਂਦਾ ਹੈ ਇਸੇ ਕੜੀ ਤਹਿਤ ਸਾਡੇ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ।