Saturday, January 03, 2026
BREAKING NEWS

Malwa

ਵਿਧਇਕ ਮਾਲੇਰਕੋਟਲਾ ਨੇ ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

October 01, 2025 07:22 PM
SehajTimes
ਮਾਲੇਰਕੋਟਲਾ :  ਪੰਜਾਬ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੇ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ ਅਤੇ ਝੋਨੇ ਦੀ ਖ਼ਰੀਦ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਵੱਲੋਂ ਸਥਾਨਕ ਅਨਾਜ ਮੰਡੀ ਮਾਲੇਰਕੋਟਲਾ ਅਤੇ ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ ਗਿਆ  ਵਿਧਾਇਕ ਨੇ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਛਾਂ, ਰੌਸ਼ਨੀ,ਸਫਾਈ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਦੀ ਸਾਫ-ਸਫਾਈ ਆਦਿ ਦਾ ਖਾਸ਼ ਧਿਆਨ ਰੱਖਿਆ ਜਾਵੇ ਅਤੇ ਬਾਰਦਾਨੇ ਦੇ ਵੀ ਅਗੇਤੇ ਪੁਖੱਤਾ ਪ੍ਰਬੰਧ ਯਕੀਨੀ ਬਣਾਏ ਜਾਣ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਵੇਗੀ ਅਤੇ ਕਿਸਾਨਾਂ ਵੱਲੋਂ ਲਿਆਂਦੀ ਗਈ ਫ਼ਸਲ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ। ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਤੈਅ ਸਮੇਂ ਮੁਤਾਬਕ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਸੁੱਕੀ ਫਸਲ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਮੰਡੀਆਂ ਵਿੱਚ ਭੀੜ ਦੀ ਸਮੱਸਿਆ ਨਾ ਬਣੇ। ਮੰਡੀ ਵਿੱਚ ਸੁੱਕੀ ਫਸਲ ਲਿਆਉਣ ਕਰਕੇ ਨਾਲੋ-ਨਾਲ ਖਰੀਦ ਹੋਵੇਗੀ ਤੇ ਕਿਸਾਨ ਵੀਰਾਂ ਨੂੰ ਸਮੇਂ ਸਿਰ ਵਿਹਲਾ ਕੀਤਾ ਜਾ ਸਕੇਗਾ। ਉਹਨਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਨਾ ਕੱਟਣ ਕਿਉਂਕਿ ਰਾਤ  ਸਮੇਂ ਕੱਟੇ ਗਿੱਲੇ/ ਹਰੇ ਝੋਨੇ ਵਿੱਚ ਨਮੀ ਪ੍ਰਵਾਨਿਤ ਹੱਦ ਨਾਲੋਂ ਜਿਆਦਾ ਹੋਣ ਕਰਕੇ ਵਿਕਰੀ ਸਮੇਂ ਮੁਸ਼ਕਿਲ ਸਾਹਮਣੇ ਆਉਂਦੀ ਹੈ।  ਇਸ ਮੌਕੇ ਇੰਸਪੈਕਟਰ ਇੰਚਾਰਜ ਖੁਰਾਕ ਸਪਲਾਈ ਵਿਭਾਗ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 405 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 320 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਤੱਕ 34 ਲੱਖ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਹੋ ਚੁੱਕੀ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ, ਹਲਕਾ ਸੰਗਠਣ ਇੰਚਾਰਜ ਸੰਤੌਖ ਸਿੰਘ, ਬਲਾਕ ਪ੍ਰਧਾਨ ਅਬਦੁੱਲ ਹਲੀਮ, ਪ੍ਰਧਾਨ ਆੜਤੀਆ ਕਮੇਟੀ ਤੀਰਥ ਸਿੰਘ, ਜ਼ਿਲਾ ਪ੍ਰਧਾਨ ਕਿਸਾਨ ਵਿੰਗ ਗੁਰਮੀਤ ਸਿੰਘ, ਹਲਕਾ ਕੁਆਰਡੀਨੇਟਰ ਕਿਸਾਨ ਵਿੰਗ ਸੁਰਦਰਸ਼ਨ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
 

Have something to say? Post your comment

 

More in Malwa

ਐਸਡੀਐਮ ਨੇ ਲਾਊਡ ਸਪੀਕਰਾਂ ਦੀ ਆਵਾਜ਼ ਨਿਰਧਾਰਤ ਸੀਮਾ ਵਿੱਚ ਰੱਖਣ ਦੇ ਦਿਤੇ ਆਦੇਸ਼ 

ਓਬੀਸੀ ਫਰੰਟ ਦਾ ਵਫ਼ਦ ਚੇਅਰਮੈਨ ਡਾਕਟਰ ਥਿੰਦ ਨੂੰ ਮਿਲਿਆ 

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਨਵੇਂ ਵਰ੍ਹੇ ਦੇ ਪਹਿਲੇ ਦਿਨ ਸੁਨਾਮ ਨੂੰ ਮਿਲਿਆ 55 ਕਰੋੜ ਰੁਪਏ ਦਾ ਤੋਹਫ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ਼ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ 

ਸਾਹਿਬਜ਼ਾਦਿਆਂ ਦੀ ਯਾਦ 'ਚ ਟੇਕਸੀ ਸਟੈਂਡ ਵੱਲੋਂ ਪਿੰਡ ਸੰਦੌੜ ਵਿਖੇ ਚਾਹ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ

ਮੰਤਰੀ ਅਮਨ ਅਰੋੜਾ ਨੇ ਸੜਕ ਦਾ ਰੱਖਿਆ ਨੀਂਹ ਪੱਥਰ 

ਨਵੇਂ ਸਾਲ ਮੌਕੇ ਸ਼੍ਰੀ ਰਾਮ ਆਸ਼ਰਮ ਮੰਦਰ 'ਚ ਸਮਾਗਮ ਆਯੋਜਿਤ 

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ