Saturday, October 04, 2025

Chandigarh

ਪੰਜਾਬ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ ਨੂੰ ਪੈਨਸਲਿਨ ਦੇ 100ਵੇਂ ਜਨਮ ਦਿਨ ਸਾਲ 2028 ਤੱਕ ਕਾਬੂ ਕਰਨ ਲਈ ਵਚਨਬੱਧ

September 28, 2025 04:26 PM
SehajTimes

ਅਸੀਂ ਅਸਰਦਾਰ ਐਂਟੀਬਾਇਓਟਿਕ ਦਵਾਈ ਨੂੰ ਉਸ ਤੋਂ ਵੱਧ ਗਤੀ ਨਾਲ ਗੁਆ ਰਹੇ ਹਾਂ, ਜਿਸ ਗਤੀ ਨਾਲ ਨਵੀਆਂ ਐਂਟੀਬਾਇਓਟਿਕ ਦਵਾਈਆਂ ਇਜ਼ਾਦ ਹੋ ਰਹੀਆਂ ਹਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ : ਪੈਨਸਲਿਨ ਦੀ ਖੋਜ ਦੀ 97ਵੀਂ ਵਰ੍ਹੇਗੰਢ ਮੌਕੇ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਏਐਮਆਰ) ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ (ਏਐਮਐਸ) ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ 15 ਸਤੰਬਰ, 2025 ਨੂੰ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਪੰਜਾਬ-ਐਸਏਪੀਸੀਏਆਰ) ਦੀ ਰੋਕਥਾਮ ਲਈ ਸਮਰਪਿਤ ਸਟੇਟ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਜੋ ਕਿ ਇੱਕ ਅਹਿਮ ਵਿਸ਼ਵਵਿਆਪੀ ਸਿਹਤ ਚੁਣੌਤੀ ਹੈ, ਨੂੰ ਰੋਕਣ ਲਈ ਇੱਕ ਸਮਰਪਿਤ ਨੀਤੀ ਅਪਣਾਉਣ ਵਾਲਾ ਭਾਰਤ ਦਾ ਸੱਤਵਾਂ ਅਤੇ ਖੇਤਰ ਦਾ ਮੋਹਰੀ ਸੂਬਾ ਬਣ ਗਿਆ।

ਡਾ. ਬਲਬੀਰ ਸਿੰਘ ਨੇ ਕਿਹਾ, "97 ਸਾਲ ਪਹਿਲਾਂ ਪੈਨਸਲਿਨ ਦੀ ਖੋਜ ਨੇ ਆਧੁਨਿਕ ਮੈਡੀਸਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। ਇਸ ਨਾਲ ਐਂਟੀਬਾਇਓਟਿਕਸ, ਐਂਟੀਵਾਇਰਲ ਅਤੇ ਐਂਟੀ-ਫੰਗਲ - ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਐਂਟੀਮਾਈਕਰੋਬੀਅਲ ਕਿਹਾ ਜਾਂਦਾ ਹੈ - ਦਾ ਰਾਹ ਪੱਧਰਾ ਹੋ ਗਿਆ ਅਤੇ ਇਸ ਨਾਲ ਅੰਗ ਟ੍ਰਾਂਸਪਲਾਂਟ ਵਰਗੀਆਂ ਗੁੰਝਲਦਾਰ ਸਰਜਰੀਆਂ ਨੂੰ ਸੰਭਵ ਬਣਾਇਆ ਜਾ ਸਕਿਆ ਹੈ। ਫਿਰ ਵੀ, ਇੱਕ ਸਦੀ ਤੋਂ ਵੀ ਘੱਟ ਸਮੇਂ ਵਿੱਚ, ਮਾਈਕ੍ਰੋਬਸ ਮਨੁੱਖਾਂ ਨਾਲੋਂ ਸਮਝਦਾਰ ਹੋ ਗਏ ਹਨ ਅਤੇ ਸਾਡੇ ਪ੍ਰਮੁੱਖ ਸੰਸਥਾਨ ਪੀਜੀਆਈ ਚੰਡੀਗੜ੍ਹ ਵੱਲੋਂ ਕੀਤੇ ਅਧਿਐਨ ਮੁਤਾਬਕ ਇਹਨਾਂ ਵਿੱਚ ਮਿਸਾਲੀ ਦਰ ਨਾਲ ਪ੍ਰਤੀਰੋਧ ਸਮਰੱਥਾ ਵਿਕਸਤ ਹੋ ਰਹੀ ਹੈ। ਇਹ ਏਐਮਆਰ ਹੁਣ ਡਾਕਟਰੀ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ।"

ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ, ਤਾਂ ਪਿਛਲੀ ਸਦੀ ਦੀਆਂ ਬਹੁਤ ਸਾਰੀਆਂ ਮੈਡੀਕਲ ਪ੍ਰਗਤੀਆਂ ਬੇਕਾਰ ਹੋ ਸਕਦੀਆਂ ਹਨ। ਉਨ੍ਹਾਂ ਕਿਹਾ, "ਅਸੀਂ ਅਸਰਦਾਰ ਐਂਟੀਬਾਇਓਟਿਕ ਦਵਾਈ ਨੂੰ ਉਸ ਤੋਂ ਵੱਧ ਗਤੀ ਨਾਲ ਗੁਆ ਰਹੇ ਹਾਂ, ਜਿਸ ਗਤੀ ਨਾਲ ਨਵੀਆਂ ਐਂਟੀਬਾਇਓਟਿਕ ਦਵਾਈਆਂ ਇਜ਼ਾਦ ਹੋ ਰਹੀਆਂ ਹਨ। ਇਸਦਾ ਅਰਥ ਹੈ ਕਿ ਸਸਤੀਆਂ ਤੇ ਮੁੱਢਲੀਆਂ ਦਵਾਈਆਂ ਅਸਫਲ ਹੋ ਰਹੀਆਂ ਹਨ, ਜਿਸ ਕਾਰਨ ਡਾਕਟਰਾਂ ਨੂੰ ਆਮ ਲਾਗਾਂ ਲਈ ਵੀ ਮਹਿੰਗੇ ਵਿਕਲਪਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।"

ਦੱਸਣਯੋਗ ਹੈ ਕਿ ਪੰਜਾਬ-ਐਸਏਪੀਸੀਏਆਰ ਨੇ ਭਾਈਵਾਲ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਪ੍ਰਸਤਾਵਿਤ 'ਰੀਵਰਸ' (ਆਰ.ਆਈ.ਵੀ.ਈ.ਆਰ.ਐਸ) ਪਹੁੰਚ - ਏਐਮਆਰ ਨਾਲ ਵਿਆਪਕ ਤੌਰ 'ਤੇ ਨਜਿੱਠਣ ਲਈ ਤਿਆਰ ਕੀਤਾ ਇੱਕ ਛੇ-ਰਣਨੀਤਕ-ਪ੍ਰਾਥਮਿਕਤਾ ਵਾਲਾ ਢਾਂਚਾ - ਪੇਸ਼ ਕੀਤੀ ਹੈ। 'ਆਰ.ਆਈ.ਵੀ.ਈ.ਆਰ.ਐਸ' ਵਿੱਚ ਹਰੇਕ ਅੱਖਰ ਦਖਲ ਦੇ ਇੱਕ ਮੁੱਖ ਖੇਤਰ ਨੂੰ ਦਰਸਾਉਂਦਾ ਹੈ, ਜਿਸਦਾ ਉਦੇਸ਼ ਸਮੂਹਿਕ ਤੌਰ 'ਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ, ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨਾ, ਅੰਤਰ-ਖੇਤਰੀ ਤਾਲਮੇਲ ਵਧਾਉਣਾ ਅਤੇ ਜਨਤਕ ਜਾਗਰੂਕਤਾ ਵਧਾਉਣਾ ਹੈ।

ਡਾ. ਸਿੰਘ ਨੇ ਆਸ ਪ੍ਰਗਟਾਈ ਕਿ 28 ਸਤੰਬਰ, 2028 ਨੂੰ ਪੈਨਸਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਤੱਕ, ਪੰਜਾਬ ਸਮੂਹਿਕ ਯਤਨਾਂ ਰਾਹੀਂ ਏਐਮਆਰ ਨੂੰ ਕਾਬੂ ਕਰ ਲਵੇਗਾ।

Have something to say? Post your comment

 

More in Chandigarh

ਮੰਤਰੀ ਵੱਲੋਂ ਸਫਾਈ ਮੁਹਿੰਮ ਦੇ ਨਿਰਦੇਸ਼ : ਸ਼ਹਿਰ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣਾ ਹੈ ਮੁਹਿੰਮ ਦਾ ਉਦੇਸ਼; ਲੁਧਿਆਣਾ ਵਿੱਚ ਸਿਹਤ, ਸਿੱਖਿਆ, ਖੇਡਾਂ, ਬਿਜਲੀ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

'ਯੁੱਧ ਨਸ਼ਿਆਂ ਵਿਰੁੱਧ': 216ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.3 ਕਿਲੋਗ੍ਰਾਮ ਹੈਰੋਇਨ, 3.1 ਕਿਲੋਗ੍ਰਾਮ ਅਫੀਮ ਸਮੇਤ 47 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ ₹1170 ਕਰੋੜ ਰਾਖਵੇਂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ

ਹਰਜੋਤ ਬੈਂਸ ਨੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ

ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ

ਹਰਜੋਤ ਸਿੰਘ ਬੈਂਸ ਨੇ ਆਪਣੇ ਦਫ਼ਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਬੰਧੀ ਲੋਗੋ ਲਗਾਇਆ

ਵਿਰੋਧੀ ਧਿਰ ਦੇ ਆਗੂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਭ੍ਰਿਸ਼ਟ ਅਧਿਕਾਰੀਆਂ ਦਾ ਪੱਖ ਪੂਰਿਆ: ਬਰਿੰਦਰ ਕੁਮਾਰ ਗੋਇਲ

ਪੰਜਾਬ ਬਣੇਗਾ ਦੇਸ਼ ਦਾ ਅਗਲਾ ਵਪਾਰਕ ਗੜ੍ਹ: ਮੁੱਖ ਮੰਤਰੀ

ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਦੀ ਇੱਛਾ ਪ੍ਰਗਟਾਈ