Saturday, October 04, 2025

Chandigarh

ਮੋਹਾਲੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ ਲਿਮਟਡ : ਕੈਬਨਿਟ ਮੰਤਰੀ ਸੰਜੀਵ ਅਰੋੜਾ

September 25, 2025 05:58 PM
SehajTimes

ਚੰਡੀਗੜ੍ਹ : ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਦੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਅਤੇ ਸੂਬੇ ਵਿੱਚ ਉੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰਨ ਲਈ ਇਨਫੋਸਿਸ ਲਿਮਟਿਡ ਆਪਣੇ ਕਾਰੋਬਾਰ ਨੂੰ ਹੋਰ ਵਿਸਤਾਰ ਕਰਨ ਲਈ ਮੋਹਾਲੀ ਵਿੱਚ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ 2500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ 210 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਦੇ ਮੌਕਿਆਂ ਖੁੱਲ੍ਹਣਗੇ। ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਫੋਸਿਸ ਲਿਮਟਿਡ 2017 ਤੋਂ ਮੋਹਾਲੀ ਵਿੱਚ ਮੌਜੂਦ ਹੈ ਅਤੇ ਇਸ ਸਮੇਂ ਲਗਭਗ 900 ਕਰਮਚਾਰੀ ਇਥੇ ਕੰਮ ਕਰ ਰਹੇ ਹਨ। ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਸਥਾਨਕ ਪ੍ਰਤਿਭਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਪਹੁੰਚਾਉਣ ਲਈ, ਕੰਪਨੀ ਰਣਨੀਤਕ ਤੌਰ `ਤੇ ਨਾ ਸਿਰਫ਼ ਆਪਣੇ ਕਾਰਜਾਂ ਦਾ ਪੜਾਅਵਾਰ ਢੰਗ ਨਾਲ ਵਿਸਥਾਰ ਕਰ ਰਹੀ ਹੈ ਸਗੋਂ ਇਸ ਨਾਲ ਟਿਕਾਊ ਵਿਕਾਸ ਅਤੇ ਵੱਡੇ ਪੱਧਰ ‘ਤੇ ਖੇਤਰੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੇਜ਼ 1 ਯੋਜਨਾ ਤਹਿਤ ਇਨਫੋਸਿਸ ਲਿਮਟਿਡ 300,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਜਗ੍ਹਾ ਅਤੇ ਹੋਰ ਇਮਾਰਤਾਂ ਦਾ ਵਿਸਥਾਰ ਕਰੇਗੀ। ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਮਿਤੀ ਤੋਂ ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 3 ਸਾਲ ਹੈ। ਇਹ ਇਮਾਰਤ ਵਾਤਾਵਰਣ ਅਨੁਕੂਲ ਹੋਵੇਗੀ ਅਤੇ ਲੀਡ ਪਲੈਟੀਨਮ ਦਰਜੇ ਵਜੋਂ ਪ੍ਰਮਾਣਿਤ ਹੋਵੇਗੀ, ਜੋ ਕਿ ਇਸ ਇਮਾਰਤ ਨੂੰ ਦਿੱਤਾ ਗਿਆ ਸਭ ਤੋਂ ਉੱਚਾ ਦਰਜਾ ਹੈ। ਇਸਦਾ ਨਿਰਮਾਣ ਕੰਮ 5 ਨਵੰਬਰ ਨੂੰ ਗੁਰਪੁਰਬ ਦੇ ਸ਼ੁਭ ਦਿਨ ਸ਼ੁਰੂ ਕੀਤਾ ਜਾਵੇਗਾ।

ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਫੇਜ਼ 2 ਯੋਜਨਾ ਤਹਿਤ ਫਰਮ 480,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਥਾਂ ਅਤੇ ਹੋਰ ਸਹਾਇਕ ਇਮਾਰਤਾਂ ਦਾ ਵਿਸਤਾਰ ਕਰੇਗੀ। ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 5 ਸਾਲ ਹੈ, ਜੋ ਫੇਜ਼ 1 ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਅਤੇ ਸਾਰੀਆਂ ਜ਼ਰੂਰੀ ਰੈਗੂਲੇਟਰੀ ਅਤੇ ਕਾਨੂੰਨੀ ਮਨਜ਼ੂਰੀਆਂ ਪ੍ਰਾਪਤ ਹੋਣ `ਤੇ ਸ਼ੁਰੂ ਹੋਵੇਗੀ। ਇਨਫੋਸਿਸ ਲਿਮਟਿਡ ਨੇ ਮੋਹਾਲੀ ਵਿਖੇ ਇਸ ਵੱਕਾਰੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਦਿੱਤੇ ਗਏ ਸਾਰੇ ਸਹਿਯੋਗ ਦੇਣਾ ਲਈ ਪੰਜਾਬ ਸਰਕਾਰ, ਇਨਵੈਸਟ ਪੰਜਾਬ ਅਤੇ ਗਮਾਡਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਪ੍ਰਸਤਾਵਿਤ ਵਿਕਾਸ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਰਹਾਂਗੇ। ਪ੍ਰੈਸ ਕਾਨਫਰੰਸ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਸ਼੍ਰੀ ਅਮਿਤ ਢਾਕਾ ਆਈ.ਏ.ਐਸ., ਪੰਜਾਬ ਵਿਕਾਸ ਪ੍ਰੀਸ਼ਦ ਦੇ ਵਾਈਸ-ਚੇਅਰਪਰਸਨ ਸ਼੍ਰੀਮਤੀ ਸੀਮਾ ਬਾਂਸਲ, ਰੀਜਨਲ ਹੈੱਡ ਇਨਫਰਾਸਟ੍ਰਕਚਰ ਇਨਫੋਸਿਸ ਸ਼੍ਰੀ ਅਮੋਲ ਰਮੇਸ਼ ਕੁਲਕਰਨੀ, ਬ੍ਰਾਂਚ ਡਿਵੈਲਪਮੈਂਟ ਸੈਂਟਰ ਇਨਫੋਸਿਸ ਦੇ ਹੈੱਡ ਡਾ. ਸਮੀਰ ਗੋਇਲ ਮੌਜੂਦ ਸਨ।

Have something to say? Post your comment

 

More in Chandigarh

ਮੰਤਰੀ ਵੱਲੋਂ ਸਫਾਈ ਮੁਹਿੰਮ ਦੇ ਨਿਰਦੇਸ਼ : ਸ਼ਹਿਰ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣਾ ਹੈ ਮੁਹਿੰਮ ਦਾ ਉਦੇਸ਼; ਲੁਧਿਆਣਾ ਵਿੱਚ ਸਿਹਤ, ਸਿੱਖਿਆ, ਖੇਡਾਂ, ਬਿਜਲੀ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

'ਯੁੱਧ ਨਸ਼ਿਆਂ ਵਿਰੁੱਧ': 216ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.3 ਕਿਲੋਗ੍ਰਾਮ ਹੈਰੋਇਨ, 3.1 ਕਿਲੋਗ੍ਰਾਮ ਅਫੀਮ ਸਮੇਤ 47 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ ₹1170 ਕਰੋੜ ਰਾਖਵੇਂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ

ਹਰਜੋਤ ਬੈਂਸ ਨੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ

ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ

ਹਰਜੋਤ ਸਿੰਘ ਬੈਂਸ ਨੇ ਆਪਣੇ ਦਫ਼ਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਬੰਧੀ ਲੋਗੋ ਲਗਾਇਆ

ਵਿਰੋਧੀ ਧਿਰ ਦੇ ਆਗੂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਭ੍ਰਿਸ਼ਟ ਅਧਿਕਾਰੀਆਂ ਦਾ ਪੱਖ ਪੂਰਿਆ: ਬਰਿੰਦਰ ਕੁਮਾਰ ਗੋਇਲ

ਪੰਜਾਬ ਬਣੇਗਾ ਦੇਸ਼ ਦਾ ਅਗਲਾ ਵਪਾਰਕ ਗੜ੍ਹ: ਮੁੱਖ ਮੰਤਰੀ

ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਦੀ ਇੱਛਾ ਪ੍ਰਗਟਾਈ