Wednesday, September 24, 2025

Chandigarh

ਪੰਜਾਬ ਐਗਰੋ ਵੱਲੋਂ ਲਾਇਆ ਗਿਆ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ

September 24, 2025 04:37 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਭਰ ਵਿੱਚ ਜ਼ਹਿਰ ਮੁਕਤ ਫਸਲਾਂ ਪੈਦਾ ਕਰਨ ਦੇ ਮੰਤਵ ਅਤੇ ਮੁਫਤ ਸਰਟੀਫਿਕੇਸ਼ਨ ਦੀ ਸਹੂਲਤ  ਦੀ ਲੜੀ ਨੂੰ ਅੱਗੇ ਤੋਰਦੇ ਹੋਏ, ਪੰਜਾਬ ਐਗਰੋ ਦੇ ਅਦਾਰੇ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਨੰਗਲ ਬੜੀਆਂ ਵਿਖੇ ਜ਼ਿਲ੍ਹਾ ਪੱਧਰੀ  ਸਿਖਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸ. ਅੰਮ੍ਰਿਤ ਸਿੰਘ ਚਾਹਲ, ਵਾਹਿਗੁਰੂਪੁਰਾ ਨੈਚੂਰਲ ਫਾਰਮ, ਜ਼ਿਲ੍ਹਾ ਬਰਨਾਲਾ ਨੇ  ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਜੈਵਿਕ ਖੇਤੀ ਦੇ ਵੱਖੋ ਵੱਖ ਢੰਗ ਤਰੀਕੇ ਅਤੇ ਮੰਡੀਕਰਨ ਬਾਰੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਪੈਲ਼ੀ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ 2015 ਤੋਂ ਪੰਜਾਬ ਵਿੱਚ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਨੂੰ ਮੁਫਤ ਰਜਿਸਟਰੇਸ਼ਨ, ਗਰੁੱਪ ਸਰਟੀਫਿਕੇਸਨ, ਬਾਇਓ ਖਾਦਾਂ, ਪਾਇਓ ਖਾਦਾਂ ਬਣਾਉਣ ਲਈ ਸਮਾਨ ਆਦਿ ਸਮਾਨ ਮੁਫਤ ਮੁਹਈਆ ਕਰਵਾਇਆ ਜਾਂਦਾ ਹੈ, ਜਿਸਦੇ ਅਧੀਨ ਲਗਭਗ 125 ਕਿਸਾਨ ਅਤੇ 300 ਏਕੜ ਰਕਬਾ ਜਿਲੇ ਅਧੀਨ ਰਜਿਸਟਰ ਕੀਤਾ ਜਾ ਚੁੱਕਾ ਹੈ।

ਇਸ ਉਪਰੰਤ ਡਾ . ਗੁਰਪ੍ਰੀਤ ਸਿੰਘ (ਖੇਤੀਬਾੜੀ ਵਿਕਾਸ ਅਫਸਰ), ਨਵਦੀਪ ਕੌਰ (ਖੇਤੀਬਾੜੀ ਵਿਕਾਸ ਅਫਸਰ) ਤੇ ਸੁਖਜਿੰਦਰ ਕੌਰ (ਆਤਮਾ) ਵੱਲੋਂ ਦੱਸਿਆ ਗਿਆ ਕਿ ਮਨੁੱਖੀ ਸਿਹਤ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ, ਖਣਿਜ ਅਤੇ ਹੋਰ ਖ਼ੁਰਾਕੀ ਤੱਤ ਭਰਪੂਰ ਮਾਤਰਾ ਵਿੱਚ ਹੋਣ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਸਬਜ਼ੀਆਂ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਜਿਸ ਲਈ ਜੈਵਿਕ ਖੇਤੀ ਦਾ ਇੱਕ ਚੰਗਾ ਬਦਲ ਹੈ।

ਇਸੇ ਦੌਰਾਨ ਜਸਪਾਲ ਸਿੰਘ (ਕਾਰਜਕਾਰੀ) ਵੱਲੋਂ ਕੀਟ ਪ੍ਰਬੰਧਨ, ਜੈਵਿਕ ਤਰੀਕਿਆਂ ਰਾਹੀਂ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਲੋੜੀਂਦੇ ਵੱਖ ਵੱਖ ਪ੍ਰਕਾਰ ਦੇ ਪਦਾਰਥ ਤਿਆਰ ਕਰਨ ਦੀ ਵਿਧੀ ਵੀ ਕਿਸਾਨਾਂ ਨਾਲ ਵਿਸਥਾਰ ਵਿੱਚ ਸਾਂਝੀ ਕੀਤੀ ਗਈ ਅਤੇ ਟ੍ਰੇਨਿੰਗਾਂ ਸਬੰਧੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਗਈ।

ਇਸੇ ਦੌਰਾਨ ਵਿਸ਼ਵਦੀਪ ਸਿੰਘ (ਕਾਰਜਕਾਰੀ) ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਦੱਸਿਆ ਗਿਆ।

ਜ਼ਿਲ੍ਹੇ ਦੇ ਅਗਾਂਹਵਧੂ ਜੈਵਿਕ ਕਿਸਾਨ ਯਾਦਵਿੰਦਰ ਸਿੰਘ, ਦਵਿੰਦਰ ਸਿੰਘ, ਹਰਮਨਦੀਪ ਸਿੰਘ ਗਿੱਲ, ਧਰਮ ਸਿੰਘ ਗਿੱਲ, ਜਗਦੀਪ ਸਿੰਘ, ਗੁਰਇਕਬਾਲ ਸਿੰਘ ਆਦਿ ਨੇ  ਕਿਸਾਨਾਂ ਨੂੰ ਰਸਾਇਣਿਕ ਦਵਾਈਆਂ ਦੀ ਬਜਾਏ ਘਰੇਲੂ ਪੱਧਰ ਤੇ ਹੀ ਤਿਆਰ ਜੈਵਿਕ ਪਦਾਰਥਾਂ ਦੀ ਵਰਤੋਂ ਕਰਨ ਅਤੇ ਆਪਣੇ ਉਤਪਾਦ, ਪੰਜਾਬ ਐਗਰੋ ਦੀ ਚੰਡੀਗੜ੍ਹ ਜੈਵਿਕ ਮੰਡੀ ਜੋ ਕਿ ਹਰ ਸ਼ਨੀਵਾਰ ਸ਼ਾਮ 4-6 ਵਜੇ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਹੈਡ ਆਫਿਸ ਸੈਕਟਰ 28 ਏ  'ਚ ਲਾਈ ਜਾਂਦੀ ਹੈ, ਵਿਖੇ ਸਿੱਧਾ ਖਪਤਕਾਰਾਂ ਨੂੰ ਵੇਚਣ ਦੀ ਸਲਾਹ ਦਿੱਤੀ ਗਈ।

 

Have something to say? Post your comment

 

More in Chandigarh

ਅਮਨ ਅਰੋੜਾ ਵੱਲੋਂ ਨਵਿਆਉਣਯੋਗ ਊਰਜਾ ਸੈਕਟਰ ਨੂੰ ਹੋਰ ਸੁਚਾਰੂ ਬਣਾਉਣ ਲਈ "ਇੱਕ ਸਮਰਪਿਤ ਅਧਿਕਾਰੀ" ਲਗਾਉਣ ਅਤੇ "ਵੱਟਸਐਪ ਹੈਲਪਲਾਈਨ" ਚਾਲੂ ਕਰਨ ਦੇ ਆਦੇਸ਼

10 ਕਰੋੜ ਰੁਪਏ ਦੇ ਵਿਕਾਸ ਕਾਰਜ: ਮੋਹਾਲੀ ਹਲਕੇ ਦੀਆਂ 13 ਮੁੱਖ ਸੜਕਾਂ 'ਤੇ ਕੰਮ ਲਗਭਗ ਸ਼ੁਰੂ : ਵਿਧਾਇਕ ਕੁਲਵੰਤ ਸਿੰਘ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਬਾਸਮਾ ਅਤੇ ਚੰਡਿਆਲਾ ਵਿੱਚ ਪਰਾਲੀ ਪ੍ਰਬੰਧਨ ਜਾਗਰੂਕਤਾ ਕੈਂਪਾਂ 'ਚ ਕਿਸਾਨਾਂ ਨਾਲ ਮੀਟਿੰਗਾਂ

ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਦੀ ਰਵਾਇਤ ਇਸ ਸਾਲ ਵੀ ਬਰਕਰਾਰ ਰੱਖਾਂਗੇ: ਮੁੱਖ ਮੰਤਰੀ

ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਰੁਪਏ ਦਾ ਨਕਦੀ ਰਹਿਤ ਸਿਹਤ ਬੀਮਾ ਕਵਰ: ਡਾ. ਬਲਬੀਰ ਸਿੰਘ

'ਯੁੱਧ ਨਸ਼ਿਆਂ ਵਿਰੁੱਧ’ ਦੇ 206ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.6 ਕਿਲੋ ਹੈਰੋਇਨ ਨਾਲ 78 ਨਸ਼ਾ ਤਸਕਰ ਕਾਬੂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਕਰਮਚਾਰੀਆਂ ਨੂੰ ਸਮੇਂ ਸਿਰ ਪੈਨਸ਼ਨ ਦੇਣ ਦੇ ਆਦੇਸ਼

ਪੰਜਾਬ ਦੇ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਲਗਭਗ 6 ਕਰੋੜ ਰੁਪਏ ਦੇ ਚੈੱਕ ਸੌਂਪੇ

ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਜੈਤੇਵਾਲੀ ਮਾਮਲੇ ਵਿੱਚ ਐਸ.ਐਸ.ਪੀ. ਜਲੰਧਰ ਤੋਂ ਰਿਪੋਰਟ ਤਲਬ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਰਜਿਸਟ੍ਰੇਸ਼ਨ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਮੁੱਖ ਮੰਤਰੀ