ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਪਿੰਡ ਸਾਫੂਵਾਲਾ ਵਿਖੇ ਸਾਬਕਾ ਸਰਪੰਚ ਲਖਵੰਤ ਸਿੰਘ ਪ੍ਰਧਾਨ ਦੇ ਗ੍ਰਹਿ ਵਿਖੇ ਕੇਂਦਰੀ ਮੰਤਰੀ ਐਸ.ਪੀ. ਸਿੰਘ ਬਗੇਲ ਨਾਲ ਮੁਲਾਕਾਤ ਕੀਤੀ ਕੇਂਦਰ ਸਰਕਾਰ ਵੱਲੋਂ ਕੇਂਦਰੀ ਮੰਤਰੀ ਨੂੰ ਪੰਜਾਬ 'ਚ ਆਏ ਹੜਾਂ ਕਾਰਨ ਪੰਜਾਬ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਵਫਦ ਦੇ ਰੂਪ ਵਿੱਚ ਭੇਜਿਆ ਗਿਆ ਹੈ। ਉਹਨਾਂ ਨਾਲ ਸਾਬਕਾ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਜ਼ਿਲਾ ਪ੍ਰਧਾਨ ਹਰਜੋਤ ਕਮਲ ਵੀ ਹਾਜ਼ਰ ਸਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਸ਼੍ਰੀ ਬਗੇਲ ਨਾਲ ਬੜੇ ਹੀ ਸੁਚੱਜੇ ਢੰਗ ਨਾਲ ਗੱਲਬਾਤ ਕੀਤੀ ਤੇ ਆਪਣੀਆਂ ਮੰਗਾਂ ਉਹਨਾਂ ਦੇ ਸਾਹਮਣੇ ਰੱਖੀਆਂ ਤੇ ਇਹ ਮੰਗ ਪੱਤਰ ਲਿਖਤੀ ਰੂਪ ਵਿੱਚ ਕੇਂਦਰੀ ਮੰਤਰੀ ਸ੍ਰੀ ਬਗੇਲ ਜੀ ਨੂੰ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਮੰਗਾਂ ਨੂੰ ਬੜੀ ਗੌਰ ਨਾਲ ਸੁਣਿਆ ਤੇ ਵਿਸ਼ਵਾਸ ਦਵਾਇਆ ਹੈ ਕਿ ਇਹਨਾਂ ਮੰਗਾਂ ਤੇ ਜਲਦ ਤੋਂ ਜਲਦ ਗੌਰ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜਿਲ੍ਹਾ ਆਗੂ ਸਾਬਕਾ ਸਰਪੰਚ ਲਖਬੀਰ ਸਿੰਘ ਸੰਧੂਆਣਾ, ਬਲਾਕ ਪ੍ਰਧਾਨ ਮੋਗਾ 2 ਗੁਰਮੇਲ ਸਿੰਘ ਡਰੋਲੀ ਭਾਈ, ਸਾਬਕਾ ਸਰਪੰਚ ਲਖਵੰਤ ਸਿੰਘ ਸਾਫੂ ਵਾਲਾ, ਜਿਲਾ ਮੀਤ ਪ੍ਰਧਾਨ ਡਾ. ਸਰਬਜੀਤ ਸਿੰਘ ਬਘੇਲੇ ਵਾਲਾ, ਹਰਪ੍ਰੀਤ ਸਿੰਘ ਸੋਸਣ, ਸੀਨੀਅਰ ਆਗੂ ਮੇਜਰ ਸਿੰਘ ਡਰੋਲੀ ਭਾਈ, ਦੇਸ਼ ਸਿੰਘ ਇਕਾਈ ਪ੍ਰਧਾਨ ਸੋਸਣ ਆਦਿ ਹਾਜ਼ਰ ਸਨ।