ਸਮਾਣਾ : ਬੀਤੀ 3-4 ਸਤੰਬਰ ਦੀ ਰਾਤ ਨੂੰ ਪਿੰਡ ਢੈਂਠਲ ਦੇ ਲਖਵਿੰਦਰ ਸਿੰਘ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਨ ਵਾਲਾ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਸਬੰਧੀ ਡੀ ਐਸ ਪੀ ਸਮਾਣਾ ਫਤਹਿ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਐਸ ਐਸ ਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਉਹਨਾਂ ਦੀ ਅਗਵਾਈ ਹੇਠ ਅਗਵਾਈ ਹੇਠ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਦੋਸ਼ੀ ਜਗਸੀਰ ਸਿੰਘ ਪੁੱਤਰ ਰਿਖੀ ਰਾਮ ਪਿੰਡ ਢੈਂਠਲ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ
. ਡੀ ਐਸ ਪੀ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 3-4 ਸਤੰਬਰ ਦੀ ਦਰਮਿਆਨੀ ਰਾਤ ਨੂੰ ਜਗਸੀਰ ਸਿੰਘ ਪੁੱਤਰ ਰਿਖੀ ਰਾਮ ਪਿੰਡ ਢੈਂਠਲ ਵੱਲੋਂ ਰਾਤ ਨੂੰ ਮੁਦਈ ਦੇ ਘਰ ਦਾਖਲ ਹੋ ਕੇ ਲਖਵਿੰਦਰ ਸਿੰਘ ਦੇ ਉੱਪਰ ਉਸ ਦੇ ਹੱਥ ਵਿੱਚ ਫੜੇ ਤੇਜ ਧਾਰ ਹਥਿਆਰ ਨਾਲ ਹਮਰਾ ਕਰਕੇ ਮੌਕਾ ਤੋਂ ਫਰਾਰ ਹੋ ਗਿਆ ਸੀ ਜਿਸ ਸਬੰਧੀ ਥਾਣਾ ਸਦਰ ਸਮਾਣਾ ਵਿਖੇ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਢੈਂਠਲ ਥਾਣਾ ਸਦਰ ਸਮਾਣਾ ਜਿਲਾ ਪਟਿਆਲਾ ਵੱਲੋਂ ਮੁਕਦਮਾ ਨੰਬਰ 153 /2025 ਅਧੀਨ ਧਾਰਾ331 (4),331 (7 ) ਬੀ ਐਨ ਐਸ, 457, 469 ਆਈ ਪੀ ਸੀ ਬੀ ਐਨ ਐਸ ਥਾਣਾ ਸਦਰ ਸਮਾਣਾ ਰਜਿਸਟਰਡ ਕਰਵਾਇਆ ਸੀ। ਤਫਤੀਸ਼ ਦੌਰਾਨ ਥਾਣਾ ਸਦਰ ਸਮਾਣਾ ਦੀ ਪੁਲਿਸ ਵੱਲੋਂ ਦੋਸ਼ੀ ਜਗਸੀਰ ਸਿੰਘ ਪੁੱਤਰ ਰਿਖੀ ਰਾਮ ਵਾਸੀ ਪਿੰਡ ਢੈਂਠਲ ਥਾਣਾ ਸਮਾਣਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
. ਦੋਸ਼ੀ ਜਗਸੀਰ ਸਿੰਘ ਨੇ ਆਪਣੀ ਮੁਢਲੀ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹ ਪਟਿਆਲਾ ਹਾਰਟ ਹਸਪਤਾਲ ਪਟਿਆਲਾ ਵਿਖੇ ਬਤੌਰ ਟੈਕਸੀਸ਼ੀਅਨ ਦਾ ਕੰਮ ਕਰਦਾ ਹੈ ਅਤੇ ਇਸ ਵਾਰਦਾਤ ਤੋਂ ਪਹਿਲਾਂ ਉਸ ਵੱਲੋਂ ਮਿਤੀ 23,24 ਅਗਸਤ ਦੀ ਦਰਮਿਆਨੀ ਰਾਤ ਨੂੰ ਮੁਦਈ ਲਖਵਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਤਿੰਨ ਲੱਖ ਪੰਚੀ ਹਜਾਰ ਰੁਪਏ ਵੀ ਚੋਰੀ ਕੀਤੇ ਸੀ ਜੋ ਮਦਈ ਨੇ ਦੀ ਜਮੀਨ ਦੀ ਰਜਿਸਟਰੀ ਕਰਾਉਣ ਲਈ ਆਪਣੇ ਘਰ ਰੱਖੇ ਹੋਏ ਸੀ ਜਿਸ ਸਬੰਧੀ ਪੁਲਿਸ ਨੇ ਪਹਿਲਾਂ ਹੀ ਮੁਕਦਮਾ ਨੰਬਰ 145/2025 ਅਧੀਨ ਧਾਰਾ 331(4),305A, B N S (457,380 IPC) ਥਾਣਾ ਸਦਰ ਸਮਾਣਾ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਰਜਿਸਟਰ ਹੋਇਆ ਸੀ ਅੱਜ ਦੋਸ਼ੀ ਜਗਸੀਰ ਸਿੰਘ ਨੂੰ ਉਕਤ ਮੁਕਦਮਾ ਵਿੱਚ ਵੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਤਾਂ ਜੋ ਦੋਸੀ ਪਾਸੋਂ ਪੂਰੀ ਡੂਘਾਈ ਨਾਲ ਪੁੱਛ ਪੜਤਾਲ ਕਰਕੇ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।