ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਮਹੀਨਾਵਾਰ ਮੀਟਿੰਗ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਮਹਿਲ ਕਲਾਂ ਦੇ ਪ੍ਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਗੁਰਦੇਵ ਸਿੰਘ ਮਾਂਗੇਵਾਲ ਸੂਬਾ ਖਜਾਨਚੀ, ਜਗਰਾਜ ਸਿੰਘ ਹਰਦਾਸਪੁਰਾ ਜਿਲ੍ਹਾ ਸੀ: ਮੀਤ ਪ੍ਰਧਾਨ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਜੀਤ ਸਿੰਘ ਛੀਨੀਵਾਲ ਖੁਰਦ, ਜਰਨੈਲ ਸਿੰਘ ਮਾਂਗੇਵਾਲ ਅਤੇ ਜਿਲਾ ਪ੍ਧਾਨ ਕੁਲਵੰਤ ਸਿੰਘ ਭਦੌੜ ਦੀ ਮਾਤਾ ਸੁਰਜੀਤ ਕੌਰ ਸਾਨੂੰ ਸਦੀਵੀ ਵਿਛੋੜ ਦੇ ਗਏ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸਰਧਾ ਦੇ ਫ਼ੁੱਲ ਭੇਟ ਕੀਤੇ। ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸੱਤ ਨਾਮ ਸਿੰਘ ਮੂੰਮ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੇ 1500 ਪਿੰਡ ਪਾਣੀ ਵਿੱਚ ਡੁੱਬ ਗਿਆ ਹੈ ਲੋਕਾਂ ਦੇ ਘਰ ਡਿੱਗ ਹਨ, ਮਾਲ ਡੰਗਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਇਸ ਨੂੰ ਕੁਦਰਤੀ ਆਫਤ ਕਹਿ ਕੇ ਖਹਿੜਾ ਛੁਡਵਾ ਰਹੀ ਹੈ ਜਦੋਂ ਕਿ ਇਹ ਹਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਣ ਆਏ ਹਨ। ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਅਫਗਾਨਿਸਤਾਨ ਵਿੱਚ ਆਏ ਭੁਚਾਲ ਕਾਰਣ ਮੋ ਦੀ ਪ੍ਧਾਨ ਮੰਤਰੀ ਉਥੇ ਤਾਂ ਜਾ ਸਕਦੇ ਹਨ ਪਰ ਪੰਜਾਬ ਦੇ ਲੋਕਾਂ ਸਬੰਧੀ ਇੱਕ ਬਿਆਨ ਤੱਕ ਨਹੀਂ ਦਿੱਤਾ ਜੋ ਬਹੁਤ ਹੀ ਨਿੰਦਣ ਯੋਗ ਕਾਰਵਾਈ ਹੈ। ਸਰਕਾਰਾਂ ਨੂੰ ਪੀੜਤ ਪਰਿਵਾਰਾਂ ਦੇ ਨੁਕਸਾਨ ਦੀ ਪੂਰੀ ਪਰ ਭਾਈ ਕਰਨ। ਜੱਥੇਬੰਦੀ ਵੱਲੋਂ ਵੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਦੀ ਰਣਨੀਤੀ ਬਣਾਈ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬੇ ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ ਉੱਤੇ ਉਥੋਂ ਦੇ ਗੁੰਡਿਆਂ ਵੱਲੋਂ ਘਰ ਆਕੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਉਸਦੀ ਅੱਜ ਦੀ ਮੀਟਿੰਗ ਵੱਲੋਂ ਨਿਖੇਧੀ ਕੀਤੀ ਗਈ ਅਤੇ ਗੁੰਡਿਆਂ ਨੂੰ ਵਾਰਨਿੰਗ ਕੀਤੀ ਗਈ ਕਿ ਜੇਕਰ ਅੱਗੇ ਤੋਂ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਕਪੂਰਥਲਾ ਜ਼ਿਲ੍ਹੇ ਵਿੱਚ ਵੀ ਪੁਲੀ ਰਾਹੀਂ ਪਾਣੀ ਕੱਢਣ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਦੇ ਸੱਟਾਂ ਮਾਰੀਆਂ ਗਈਆਂ ਅਤੇ ਸਰਕਾਰ ਦੀ ਸਹਿ ਤੇ ਉਲਟਾ ਜੱਥੇਬੰਦੀ ਦੇ ਵਰਕਰਾਂ ਤੇਹੀ ਕੇਸ ਪਾਉਣ ਦੇ ਯਤਨ ਕੀਤੇ ਜ ਰਹੇ ਹਨ ਜੇਕਰ ਸਰਕਾਰ ਇਸ ਤੋਂ ਪਿੱਛੇ ਨਹੀਂ ਹਟਦੀ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਮਾਸਟਰ ਸੁਖਵਿੰਦਰ ਸਿੰਘ ਕਲਾਲ ਮਾਜਰਾ, ਬਲਵੀਰ ਸਿੰਘ ਮਨਾਲ, ਬਲਦੇਵ ਸਿੰਘ ਸਹਿਜੜਾ, ਗੁਰਮੇਲ ਸਿੰਘ ਕਲਾਲਾ, ਜੱਸਾ ਸਿੰਘ ਗਹਿਲ, ਗੋਰਾ ਸਿੰਘ ਰਾਏਸਰ, ਅਜਮੇਰ ਸਿੰਘ ਮਾਂਗੇਵਾਲ, ਸੇਰਾ ਸਿੰਘ ਮਹਿਲ ਕਲਾਂ, ਭਿੰਦਰ ਸਿੰਘ ਤੇ ਦਲਵੀਰ ਸਿੰਘ ਸਹੌਰ , ਦਾਰਾ ਸਿੰਘ ਅਮਲਾ ਸਿੰਘ ਵਾਲਾ, ਚੰਦ ਸਿੰਘ ਕੁਰੜ, ਸੱਤਪਾਲ ਸਿੰਘ ਸਹਿਜੜਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ