ਅਮਲੋਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਯੋਗ ਉਪਰਾਲੇ ਸਮੇਂ ਸਮੇਂ ਤੇ ਕਰਦੀ ਰਹਿੰਦੀ ਹੈ।ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜੋ ਉਪਰਾਲੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਉੱਦਮ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਹਲਕੇ ਦੇ ਲੋੜਵੰਦਾਂ ਤੇ ਵਿਦਿਆਰਥੀਆਂ ਨੂੰ ਫੀਸ ਲਈ ਸਹਾਇਕ ਪ੍ਰਦਾਨ ਕਰਦੇ ਹੋਏ 62500 ਰੁਪਏ ਦੇ ਚੈੱਕ ਤਕਸੀਮ ਕਰਨ ਸਮੇਂ ਕੀਤਾ। ਭਾਈ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਔਖੀ ਘੜੀ ਸਮੇਂ ਲੰਗਰਾਂ ਦੀਆਂ ਸੇਵਾਵਾਂ ਹੀ ਨਹੀਂ ਨਿਭਾਉਦੀ ਸਗੋਂ ਹਰ ਪ੍ਰਕਾਰ ਦੀ ਸਮੱਗਰੀ ਵੀ ਦਿੱਤੀ ਜਾਂਦੀ ਹੈ। ਖਾਲਸਾ ਨੇ ਹੜਪੀੜਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾ ਸਬੰਧੀ ਵੀ ਜਾਣਕਾਰੀ ਦਿੱਤੀ ਜੋ ਪੰਜਾਬ ਦੇ ਕੋਨੇ ਕੋਨੇ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਕੀਤੇ ਗਏ ਹਨ। ਖਾਲਸਾ ਨੇ ਇਸ ਸੰਕਟ ਦੀ ਖੜੀ ਵਿੱਚ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੜਪੀੜਤਾ ਦੀ ਸਹਾਇਤਾ ਲਈ ਅੱਗੇ ਆਉਣ ਤਾ ਜੋ ਹੜਪੀੜਤਾ ਦੇ ਦੁੱਖ ਦਰਦ ਨਹੀਂ ਘਟਾਇਆ ਜਾ ਸਕੇ।ਇਸ ਮੌਕੇ ਤੇ ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਗਗਨਦੀਪ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਕਲਾਲਮਾਜਰਾ,ਬਾਬਾ ਗੁਰਦਿਆਲ ਸਿੰਘ ਅਮਲੋਹ,ਅੰਜੂ ਸ਼ਾਰਧਾ, ਬਲਜੀਤ ਕੌਰ ਬਡਲਾ,ਹਰਜੱਸ ਸਿੰਘ ਰਾਜਗੜ੍ਹ ਛੰਨਾ, ਸ਼ੇਰ ਸਿੰਘ ਕਲਾਲਮਾਜਰਾ,ਅਵਤਾਰ ਕੌਰ ਸੰਘੋਲ,ਰਜੀਆ ਭਾਂਬਰੀ, ਪਵਨਦੀਪ ਕੌਰ ਲੁਹਾਰ ਮਾਜਰਾ, ਸਿਮਰਨਜੋਤ ਕੌਰ ਭੱਦਲਥੂਹਾ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ ਆਦਿ ਮੌਜੂਦ ਸਨ।